ਮਥੁਰਾ ਹਾਦਸੇ 'ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ, ਪੜ੍ਹੋ ਟਵੀਟ ਕਰਕੇ ਕੀ ਕਿਹਾ

Saturday, Apr 11, 2026 - 12:17 PM (IST)

ਮਥੁਰਾ ਹਾਦਸੇ 'ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ, ਪੜ੍ਹੋ ਟਵੀਟ ਕਰਕੇ ਕੀ ਕਿਹਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਥੁਰਾ 'ਚ ਵਾਪਰੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ ਮਥੁਰਾ ਦੇ ਵ੍ਰਿੰਦਾਵਨ ਵਿਖੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਬਾਰੇ ਪਤਾ ਲੱਗਿਆ। ਸ਼ਰਧਾਲੂਆਂ ਨੂੰ ਲਿਜਾ ਰਿਹਾ ਇਕ ਸਟੀਮਰ ਪੋਂਟੂਨ ਪੁਲ ਨਾਲ ਟਕਰਾਉਣ ਮਗਰੋਂ ਯੁਮਨਾ ਨਦੀ 'ਚ ਪਲਟ ਗਿਆ।

PunjabKesari

ਸੁਖਬੀਰ ਨੇ ਲਿਖਿਆ ਕਿ ਇਸ ਘਟਨਾ ਦੌਰਾਨ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਲਾਪਤਾ ਹੋਣ ਦੀ ਖ਼ਬਰਾਂ ਬਹੁਤ ਦੁਖ਼ਦਾਈ ਹਨ। ਉਨ੍ਹਾਂ ਨੇ ਕਿਹਾ ਕਿ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ ਹੈ ਅਤੇ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਸੁਰੱਖਿਅਤ ਬਚਾਅ ਲਈ ਅਰਦਾਸ ਕਰਦਾ ਹਾਂ, ਜੋ ਅਜੇ ਵੀ ਲਾਪਤਾ ਹਨ।


author

Babita

Content Editor

Related News