ਦੂਜੀ ਵਾਰ ਪਿਤਾ ਬਣਿਆ ਇਰਫਾਨ ਪਠਾਨ

Wednesday, Dec 29, 2021 - 03:41 AM (IST)

ਦੂਜੀ ਵਾਰ ਪਿਤਾ ਬਣਿਆ ਇਰਫਾਨ ਪਠਾਨ

ਨਵੀਂ ਦਿੱਲੀ- ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਦੂਜੀ ਵਾਰ ਪਿਤਾ ਬਣਿਆ ਹੈ। ਇਰਫਾਨ ਪਠਾਨ ਨੇ ਮੰਗਲਵਾਰ ਨੂੰ ਆਪਣੇ ਦੂਜੇ ਬੱਚੇ ਦੇ ਜਨਮ ਦੀ ਜਾਣਕਾਰੀ ਦਿੱਤੀ। ਉਸ ਨੇ ਇਕ ਟਵੀਟ ਵਿਚ ਕਿਹਾ ਕਿ 'ਸਫਾ ਤੇ ਮੈਂ ਸਾਡੇ ਬੱਚੇ ਸੁਲੇਮਾਨ ਖਾਨ ਦਾ ਸਵਾਗਤ ਕਰਦੇ ਹਾਂ। ਬੱਚਾ ਅਤੇ ਮਾਂ ਦੋਵੇਂ ਠੀਕ ਤੇ ਸਿਹਤਮੰਦ ਹਨ'।

ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ


ਜ਼ਿਕਰਯੋਗ ਹੈ ਕਿ ਇਰਫਾਨ ਦਾ ਵੱਡਾ ਬੇਟਾ ਇਮਾਨਰ ਖਾਨ ਪਠਾਨ 5 ਸਾਲਾ ਦਾ ਹੈ। ਇਰਫਾਨ 2007 ਵਿਚ ਪਹਿਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੀ ਜੇਤੂ ਭਾਰਤੀ ਟੀਮ ਦਾ ਹਿੱਸਾ ਸੀ। ਉਸ ਨੇ ਸਾਲ 2020 ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ (ਟੈਸਟ, ਵਨ ਡੇ ਤੇ ਟੀ-20) ਤੋਂ ਸੰਨਿਆਸ ਲੈ ਸੀ।

ਇਹ ਖ਼ਬਰ ਪੜ੍ਹੋ-  ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News