ਆਇਰਲੈਂਡ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 85 ਦੌੜਾਂ ''ਤੇ ਕੀਤਾ ਢੇਰ

Wednesday, Jul 24, 2019 - 09:35 PM (IST)

ਆਇਰਲੈਂਡ ਨੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 85 ਦੌੜਾਂ ''ਤੇ ਕੀਤਾ ਢੇਰ

ਲੰਡਨ— ਤੇਜ਼ ਗੇਂਦਬਾਜ਼ ਟਿਮ ਮੁਤਰਾਗ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਇਰਲੈਂਡ ਨੇ ਮੌਜੂਦਾ ਵਨ ਡੇ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਇਕੋ-ਇਕ ਟੈਸਟ ਦੇ ਪਹਿਲੇ ਦਿਨ 23.4 ਓਵਰਾਂ ਵਿਚ ਸਿਰਫ 85 ਦੌੜਾਂ 'ਤੇ ਢੇਰ ਕਰ ਦਿੱਤਾ। 
ਪਹਿਲੀ ਵਾਰ ਵਨ ਡੇ ਵਿਸ਼ਵ ਚੈਂਪੀਅਨ ਬਣੇ ਇੰਗਲੈਂਡ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਆਇਰਲੈਂਡ ਦੇ ਹਮਲੇ ਸਾਹਮਣੇ ਇਸ ਤਰ੍ਹਾਂ ਗੋਡੇ ਟੇਕ ਜਾਵੇਗਾ ਪਰ ਆਇਰਲੈਂਡ ਦੇ ਗੇਂਦਬਾਜ਼ਾਂ ਨੇ ਕ੍ਰਿਸ਼ਮਾ ਕਰ ਦਿੱਤਾ। ਮੁਤਰਾਗ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 9 ਓਵਰਾਂ ਵਿਚ ਸਿਰਫ 13 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮਾਰਕ ਏਡੇਅਰ ਨੇ 32 ਦੌੜਾਂ 'ਤੇ 3 ਵਿਕਟਾਂ ਅਤੇ ਬਾਏਡ ਰੈਨਕਿਨ ਨੇ 5 ਦੌੜਾਂ 'ਤੇ 2 ਵਿਕਟਾਂ ਲਈਆਂ। 

PunjabKesari
ਇੰਗਲੈਂਡ ਵਲੋਂ 3 ਹੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰ ਸਕੇ। ਜੌ ਡੇਨਲੀ ਨੇ 28 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 23 ਦੌੜਾਂ, 8ਵੇਂ ਨੰਬਰ ਦੇ ਬੱਲੇਬਾਜ਼ ਸੈਮ ਕਰੇਨ ਨੇ 16 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 18  ਦੌੜਾਂ ਅਤੇ 10ਵੇਂ ਨੰਬਰ ਦੇ ਬੱਲੇਬਾਜ਼ ਔਲੀ ਸਟੋਨ ਨੇ 18 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ।
ਇੰਗਲੈਂਡ ਦੇ 3 ਬੱਲੇਬਾਜ਼ ਜਾਨੀ ਬੇਅਰਸਟੋ, ਮੋਇਨ ਅਲੀ ਅਤੇ ਕ੍ਰਿਸ ਵੋਕਸ ਆਪਣਾ ਖਾਤਾ ਨਹੀਂ ਖੋਲ੍ਹ ਸਕੇ, ਜਦਕਿ ਜੈਸਨ ਰਾਏ 5 ਅਤੇ ਕਪਤਾਨ ਜੋ ਰੂਟ 2 ਦੌੜਾਂ ਹੀ ਬਣਾ ਸਕਿਆ। ਇੰਗਲੈਂਡ ਦੀ ਪਾਰੀ ਲੰਚ ਦੇ ਅੰਦਰ ਸਿਮਟ ਗਈ। ਇਸ ਤਰ੍ਹਾਂ ਕ੍ਰਿਕਟ ਇਤਿਹਾਸ ਵਿਚ ਇਹ 5ਵੀਂ ਸਭ ਤੋਂ ਛੋਟੀ ਪਾਰੀ ਰਹੀ, ਜਿਸ ਨੇ ਵਿਸ਼ਵ ਚੈਂਪੀਅਨ ਨੂੰ ਸ਼ਰਮਸਾਰ ਕਰ ਦਿੱਤਾ।


author

Gurdeep Singh

Content Editor

Related News