IRE vs IND 2nd T20 : ਆਇਰਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
Sunday, Aug 20, 2023 - 07:21 PM (IST)
 
            
            ਸਪੋਰਟਸ ਡੈਸਕ— ਆਇਰਲੈਂਡ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਮੈਚ ਅੱਜ ਡਬਲਿਨ ਦੇ ਦਿ ਵਿਲੇਜ 'ਚ ਖੇਡਿਆ ਜਾ ਰਿਹਾ ਹੈ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਦੀ ਅਗਵਾਈ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲੇ ਮੈਚ 'ਚ ਟੀਮ ਨੂੰ ਜਿੱਤ ਦਿਵਾਈ ਹੈ। ਉਸ ਦੇ ਗੇਂਦਬਾਜ਼ੀ ਐਕਸ਼ਨ 'ਚ ਵੀ ਮਾਮੂਲੀ ਬਦਲਾਅ ਕੀਤਾ ਗਿਆ ਹੈ। ਹੁਣ ਦੂਜੇ ਮੈਚ 'ਚ ਵੀ ਟੀਮ ਸੀਰੀਜ਼ ਜਿੱਤਣਾ ਚਾਹੇਗੀ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਬਾਰੇ-
ਹੈੱਡ ਟੂ ਹੈੱਡ
ਕੁੱਲ ਮੈਚ - 6
ਭਾਰਤ - 6 ਜਿੱਤੇ
ਆਇਰਲੈਂਡ - 0
ਪਿੱਚ ਰਿਪੋਰਟ
ਮਾਲਾਹਾਈਡ ਕ੍ਰਿਕਟ ਕਲੱਬ ਗਰਾਊਂਡ ਦੀ ਪਿੱਚ ਬੱਲੇਬਾਜ਼ੀ ਲਈ ਦੋਸਤਾਨਾ ਹੈ ਅਤੇ ਇਸ ਨਾਲ ਇਕ ਵਾਰ ਫਿਰ ਬੱਲੇਬਾਜ਼ਾਂ ਨੂੰ ਮਦਦ ਮਿਲਣੀ ਚਾਹੀਦੀ ਹੈ। ਤੇਜ਼ ਗੇਂਦਬਾਜ਼ਾਂ ਨੂੰ ਖੇਡ ਦੇ ਦੂਜੇ ਅੱਧ ਵਿੱਚ ਫਾਇਦਾ ਹੋ ਸਕਦਾ ਹੈ ਜਦੋਂ ਕਿ ਸਪਿਨਰ ਮੱਧ ਓਵਰਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ।
ਮੌਸਮ ਦਾ ਮਿਜਾਜ਼
20 ਅਗਸਤ (ਐਤਵਾਰ) ਨੂੰ ਹੋਣ ਵਾਲੇ ਮੈਚ ਦੇ ਸਮੇਂ ਮੌਸਮ ਵਿੱਚ ਧੁੱਪ ਅਤੇ ਦੱਖਣ ਪੱਛਮ ਵੱਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੁਪਹਿਰ ਤੋਂ ਬਾਅਦ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ ਅਤੇ ਸ਼ਾਮ ਤੱਕ ਇਹ 20 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਨਮੀ 60 ਫੀਸਦੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਅਤੇ ਇਹ 20-25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚਲਣਗੀਆਂ।
ਇਹ ਵੀ ਪੜ੍ਹੋ : ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਮਗੇ
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ : ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ), ਰਵੀ ਬਿਸ਼ਨੋਈ
ਆਇਰਲੈਂਡ : ਪੌਲ ਸਟਰਲਿੰਗ (ਕਪਤਾਨ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਂਪਰ, ਜਾਰਜ ਡੌਕਰੇਲ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਜੋਸ਼ੂਆ ਲਿਟਲ, ਬੈਂਜਾਮਿਨ ਵ੍ਹਾਈਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            