IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ
Friday, Jul 23, 2021 - 07:59 PM (IST)
ਬੇਲਫਾਸਟ- ਖੱਬੇ ਹੱਥ ਦੇ ਸਪਿਨਰ ਤਬਰੇਜ ਸ਼ਮਸੀ (3/14) ਅਤੇ ਬਯੋਰਨ (3/16) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਡੇਵਿਡ ਮਿਲਰ (75) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਵੀਰਵਾਰ ਨੂੰ ਦੂਜੇ ਟੀ-20 ਮੁਕਾਬਲੇ ਵਿਚ ਆਇਰਲੈਂਡ ਨੂੰ 42 ਦੌੜਾਂ ਨਾਲ ਹਾਰਕੇ ਨਾ ਕੇਵਲ 2-0 ਨਾਲ ਅਜੇਤੂ ਬੜ੍ਹਤ ਬਣਾਈ ਬਲਕਿ ਤਿੰਨ ਮੈਚਾਂ ਦੀ ਸੀਰੀਜ਼ ਵੀ ਜਿੱਤ ਲਈ। ਦੱਖਣੀ ਅਫਰੀਕੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 159 ਦੌੜਾਂ ਦੀ ਚੁਣੌਤੀਪੂਰਨ ਸਕੋਰ ਬਣਾਇਆ।
ਜਵਾਬ ਵਿਚ ਆਇਰਲੈਂਡ ਦੀ ਟੀਮ 19.3 ਓਵਰਾਂ ਵਿਚ 117 ਦੌੜਾਂ 'ਤੇ ਹੀ ਢੇਰ ਹੋ ਗਈ। ਸ਼ਮਸੀ, ਫੋਕਟਇਨ ਅਤੇ ਮਿਲਰ ਦੱਖਣੀ ਅਫਰੀਕਾ ਦੇ ਜਿੱਤ ਦੇ ਹੀਰੋ ਰਹੇ। ਬੱਲੇਬਾਜ਼ੀ ਦੌਰਾਨ ਮਿਲਰ ਨੇ ਆਇਰਲੈਂਡ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਮਿਲਰ ਨੇ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 44 ਗੇਂਦਾਂ 'ਤੇ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਦੱਖਣੀ ਅਫਰੀਕਾ 159 ਦੇ ਸਕੋਰ ਤੱਕ ਪਹੁੰਚ ਸਕੀ। ਸ਼ਮਸੀ ਨੇ ਚਾਰ ਓਵਰਾਂ ਵਿਚ 14 ਦੌੜਾਂ 'ਤੇ 3 ਵਿਕਟਾਂ , ਜਦਕਿ ਫੋਰਟਇਨ ਨੇ ਚਾਰ ਓਵਰਾਂ ਵਿਚ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਡੇਵਿਡ ਮਿਲਰ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ। ਦੋਵਾਂ ਟੀਮਾਂ ਦੇ ਵਿਚਾਲੇ ਹੁਣ 24 ਜੁਲਾਈ ਨੂੰ ਬੇਲਫਾਸਟ ਵਿਚ ਹੀ ਤੀਜਾ ਅਤੇ ਆਖਰੀ ਟੀ-20 ਮੁਕਾਬਲਾ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।