IPL ਬੇਹੱਦ ਲੋਕਪ੍ਰਿਯ ਪਰ ਟੈਸਟ ਕ੍ਰਿਕਟ ਹੀ ਜੀਵਨ : ਅਸ਼ਵਿਨ
Friday, Mar 08, 2024 - 12:15 PM (IST)
ਧਰਮਸ਼ਾਲਾ- ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਕੋਲੋਂ ਵੀਰਵਾਰ ਨੂੰ ਇਥੇ ਆਪਣੀ ਵਿਸ਼ੇਸ਼ 100ਵੀਂ ਟੈਸਟ ਕੈਪ ਹਾਸਲ ਕਰਨ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਆਵਾਜ਼ ’ਚ ਭਾਵਨਾਵਾਂ ’ਤੇ ਮਾਣ ਮਹਿਸੂਸ ਕੀਤਾ ਜਾ ਸਕਦਾ ਸੀ। ਇਸ ਤਜੁਰਬੇਕਾਰ ਆਫ ਸਪਿਨਰ ਨੇ ਇਸ ਸੈਸ਼ਨ ਦੌਰਾਨ ਕਿਹਾ ਕਿ ਟੈਸਟ ਕ੍ਰਿਕਟ ਜੀਵਨ ਦੇ ਸਭ ਤੋਂ ਨੇੜੇ ਹੈ।
ਅਸ਼ਵਿਨ ਨੇ ਕਿਹਾ ਕਿ ਆਈ. ਪੀ. ਐੱਲ. ਇਕ ਬੇਹੱਦ ਲੋਕਪ੍ਰਿਯ ਟੂਰਨਾਮੈਂਟ ਹੈ, ਬਹੁਤ ਸਾਰੇ ਬੱਚੇ ਟੀ-20 ਖੇਡਣਾ ਅਤੇ ਆਈ. ਪੀ. ਐੱਲ. ਵਿਚ ਜਾਣਾ ਚਾਹੁੰਦੇ ਹਨ। ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਉਹ ਇਥੇ ਪਹੁੰਚਣ। ਪਰ ਇਕ ਗੱਲ ਯਾਦ ਰੱਖੋ, ਇਹ ਫਾਰਮੈਟ (ਟੈਸਟ) ਕਈ ਚੀਜ਼ਾਂ ਸਿਖਾਉਂਦਾ ਹੈ, ਜੋ ਤੁਹਾਨੂੰ ਹੋਰ ਕੋਈ ਵੀ ਫਾਰਮੈਟ ਨਹੀਂ ਸਿਖਾ ਸਕਦਾ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੈਸਟ ਕ੍ਰਿਕਟ ਹੀ ਜੀਵਨ ਹੈ। ਇਹ ਜੀਵਨ ਦੇ ਸਭ ਤੋਂ ਨੇੜੇ ਹੈ। ਇਹ ਤੁਹਾਨੂੰ ਹੌਸਲੇ ਨਾਲ ਖੇਡਣ ਅਤੇ ਦਬਾਅ ਨਾਲ ਨਿਪਟਣਾ ਸਿਖਾਉਂਦਾ ਹੈ।