IPL 2026 Auction LIVE : ਇਹ ਧਾਕੜ ਕ੍ਰਿਕਟਰ ਹੋਇਆ ਮਾਲਾਮਾਲ, KKR ਨੇ 18 ਕਰੋੜ ਰੁਪਏ 'ਚ ਖਰੀਦਿਆ
Tuesday, Dec 16, 2025 - 04:07 PM (IST)
ਸਪੋਰਟਸ ਡੈਸਕ- ਆਈਪੀਐਲ 2026 ਦੀ ਮਿੰਨੀ ਨਿਲਾਮੀ ਅਬੂ ਧਾਬੀ ਵਿੱਚ ਸ਼ੁਰੂ ਹੋ ਗਈ ਹੈ। ਸਾਰੀਆਂ 10 ਫ੍ਰੈਂਚਾਇਜ਼ੀਆਂ ਨੇ 77 ਖਾਲੀ ਥਾਵਾਂ ਲਈ ਖਿਡਾਰੀਆਂ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। 369 ਖਿਡਾਰੀਆਂ ਨੂੰ ਬੋਲੀ ਲਗਾਉਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਟੀਮਾਂ ਕੋਲ ਕੁੱਲ 237.55 ਕਰੋੜ ਰੁਪਏ ਦਾ ਪਰਸ ਹੈ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) 64.30 ਕਰੋੜ ਰੁਪਏ ਦੇ ਸਭ ਤੋਂ ਵੱਧ ਪਰਸ ਨਾਲ ਅਤੇ ਮੁੰਬਈ ਇੰਡੀਅਨਜ਼ 2.75 ਕਰੋੜ ਰੁਪਏ ਦੇ ਸਭ ਤੋਂ ਘੱਟ ਪਰਸ ਨਾਲ ਨਿਲਾਮੀ ਵਿੱਚ ਸ਼ਾਮਲ ਹੋਇਆ ਹੈ।
ਜੇਕ ਫਰੇਜ਼ਰ-ਮੈਕਗੁਰਕ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਡੇਵਿਡ ਮਿਲਰ ਨੂੰ ਦਿੱਲੀ ਕੈਪੀਟਲਜ਼ ਨੇ ਕਰੋੜ ਰੁਪਏ ਵਿੱਚ ਖਰੀਦਿਆ ਜਦਕਿ ਡੇਵਿਡ ਮਿਲਰ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਪ੍ਰਿਥਵੀ ਸ਼ਾਅ ਨਹੀਂ ਵਿਕੇ।
ਕੈਮਰਨ ਗ੍ਰੀਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 25.20 ਕਰੋੜ ਰੁਪਏ 'ਚ ਖਰੀਦਿਆ ਜਦਕਿ ਗ੍ਰੀਨ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ 'ਚ ਖਰੀਦਿਆ ਜਦਕਿ ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਸਰਫਰਾਜ਼ ਖਾਨ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।
ਐੱਸ ਐਟਕਿੰਸਨ ਨਹੀਂ ਵਿਕੇ ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਰਚਿਨ ਰਵਿੰਦਰਾ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਲਿਆਮ ਲਿਵਿੰਗਸਟੋਨ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਵਿਆਨ ਮੁਲਡਰ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।
ਵਾਨਿੰਦਾ ਹਸਰੰਗਾ ਨੂੰ 2 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ 'ਚ ਖਰੀਦਿਆ ਜਦਕਿ ਉਸ ਦੀ ਬ੍ਰੇਸ ਪ੍ਰਾਈਸ 2 ਕਰੋੜ ਰੁਪਏ ਸੀ
ਦੀਪਕ ਹੁੱਡਾ ਨਹੀਂ ਵਿਕਿਆ, ਉਸ ਦੀ ਬੇਸ ਪ੍ਰਾਈਸ 75 ਲੱਖ ਰੁਪਏ ਸੀ।
ਕਵਿੰਟਨ ਡੀ ਕਾਕ 1 ਕਰੋੜ 'ਚ ਵਿਕਿਆ। ਉਸ ਦੀ ਬੇਸ ਪ੍ਰਾਈਸ 1 ਕਰੋੜ ਰੁਪਏ ਹੀ ਸੀ।
ਸ਼੍ਰੀਕਾਂਤ ਭਰਤ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ।
ਜਾਨੋ ਬੇਅਰਸਟੋ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1 ਕਰੋੜ ਰੁਪਏ ਸੀ।
ਜੇਮੀ ਸਮਿਥ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
ਬੇਨ ਡਕੇਟ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ ਕਰੋੜ ਰੁਪਏ ਸੀ।
ਫਿਨ ਐਲਨ ਨੂੰ ਕੇਕੇਆਰ ਨੇ 2 ਕਰੋੜ ਰੁਪਏ 'ਚ ਖਰੀਦਿਆ, ਉਸ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।
ਰਹਿਮਾਨੁੱਲ੍ਹਾ ਗੁਰਬਾਜ਼ ਨਹੀਂ ਵਿਕਿਆ, ਉਸ ਦਾ ਬੇਸ ਪ੍ਰਾਈਸ 1.5 ਕਰੋੜ ਰੁਪਏ ਸੀ।
ਮਥੀਸ਼ਾ ਪਾਥੀਰਾਨਾ ਨੂੰ ਕੇਕੇਆਰ ਨੇ 18 ਕਰੋੜ ਰੁਪਏ 'ਚ ਖਰੀਦਿਆ ਜਦਿਕ ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
