IPL 2026 ਦਾ ਸ਼ੈਡਿਊਲ ਜਾਰੀ: RCB vs SRH ਮੈਚ ਨਾਲ ਹੋਵੇਗਾ ਟੂਰਨਾਮੈਂਟ ਦਾ ਆਗਾਜ਼
Wednesday, Mar 11, 2026 - 09:26 PM (IST)
ਸਪੋਰਟਸ ਡੈਸਕ- ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ IPL ਦਾ ਆਗਾਜ਼ 28 ਮਾਰਚ ਤੋਂ ਹੋਣ ਜਾ ਰਿਹਾ ਹੈ। ਹਾਲਾਂਕਿ, BCCI ਨੇ ਅਜੇ ਸਿਰਫ਼ ਪਹਿਲੇ ਪੜਾਅ ਦੇ 15 ਦਿਨਾਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ, ਜਿਸ ਵਿੱਚ ਕੁੱਲ 20 ਮੈਚ ਖੇਡੇ ਜਾਣਗੇ।
ਬੇਂਗਲੁਰੂ 'ਚ ਹੋਵੇਗਾ ਪਹਿਲਾ ਮੁਕਾਬਲਾ ਸੀਜ਼ਨ ਦਾ ਪਹਿਲਾ ਧਮਾਕੇਦਾਰ ਮੈਚ ਰੌਇਲ ਚੈਲੰਜਰਜ਼ ਬੇਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ 28 ਮਾਰਚ ਨੂੰ ਬੇਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਚਾਰ ਰਾਜਾਂ 'ਚ ਚੋਣਾਂ ਕਾਰਨ ਸ਼ਡਿਊਲ 'ਚ ਦੇਰੀ BCCI ਨੇ ਫਿਲਹਾਲ 28 ਮਾਰਚ ਤੋਂ 12 ਅਪ੍ਰੈਲ ਤੱਕ ਦਾ ਹੀ ਸ਼ਡਿਊਲ ਜਾਰੀ ਕੀਤਾ ਹੈ। ਇਸ ਦਾ ਮੁੱਖ ਕਾਰਨ ਦੇਸ਼ ਦੇ ਚਾਰ ਰਾਜਾਂ—ਕੇਰਲ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਅਸਾਮ—ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ ਬਾਕੀ ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪਾਕਿਸਤਾਨੀ ਕ੍ਰਿਕਟ ਟੀਮ ਫਿਰ ਹੋਈ ਬੇਇੱਜ਼ਤੀ! ਤੋੜ'ਤਾ ਆਪਣਾ ਹੀ 27 ਸਾਲ ਪੁਰਾਣਾ ਸ਼ਰਮਨਾਕ ਰਿਕਾਰਡ
🚨 News 🚨
— IndianPremierLeague (@IPL) March 11, 2026
Presenting the schedule for the first 20 matches of #TATAIPL 2026, to be played from March 28 to April 12, 2026 🗓️
Full schedule will be announced once poll dates are announced for three states set to undergo State Assembly elections.
More details ▶️… pic.twitter.com/8Iq492v8TE
ਇਹ ਵੀ ਪੜ੍ਹੋ- ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ ਸਵਾਲ
ਪੰਜਾਬ ਕਿੰਗਜ਼ ਤੇ ਹੋਰ ਟੀਮਾਂ ਦੇ ਮੈਚ
ਮੁੰਬਈ ਇੰਡੀਅਨਜ਼: ਆਪਣਾ ਪਹਿਲਾ ਮੈਚ 29 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੁੰਬਈ 'ਚ ਖੇਡੇਗੀ।
ਚੇਨਈ ਸੁਪਰ ਕਿੰਗਜ਼: 30 ਮਾਰਚ ਨੂੰ ਰਾਜਸਥਾਨ ਰੌਇਲਜ਼ ਵਿਰੁੱਧ ਗੁਹਾਟੀ 'ਚ ਭਿੜੇਗੀ।
ਪੰਜਾਬ ਕਿੰਗਜ਼: ਪੰਜਾਬ ਦੀ ਟੀਮ 31 ਮਾਰਚ ਨੂੰ ਗੁਜਰਾਤ ਟਾਈਟਨਜ਼ ਵਿਰੁੱਧ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿੱਚ ਆਪਣੇ ਘਰੇਲੂ ਮੈਦਾਨ 'ਤੇ ਮੁਕਾਬਲਾ ਕਰੇਗੀ।
ਲਖਨਊ ਸੁਪਰ ਜਾਇੰਟਸ: 1 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਨਾਲ ਲਖਨਊ ਵਿੱਚ ਟੱਕਰ ਹੋਵੇਗੀ।
15 ਦਿਨਾਂ 'ਚ 10 ਵੇਨਿਊ ਅਤੇ 2 ਡਬਲ ਹੈਡਰ
ਪਹਿਲੇ 15 ਦਿਨਾਂ ਦੇ ਸ਼ਡਿਊਲ ਵਿੱਚ ਦੋ ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਮੁਕਾਬਲੇ ਹੋਣਗੇ, ਜੋ 4 ਅਪ੍ਰੈਲ ਅਤੇ 5 ਅਪ੍ਰੈਲ ਨੂੰ ਖੇਡੇ ਜਾਣਗੇ। ਪਹਿਲੇ ਪੜਾਅ ਦੇ ਮੈਚ ਦੇਸ਼ ਦੇ 10 ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 3-3 ਮੈਚ ਕੋਲਕਾਤਾ ਅਤੇ ਗੁਹਾਟੀ ਵਿੱਚ ਖੇਡੇ ਜਾਣਗੇ। ਬਾਕੀ ਸਾਰੇ ਮੈਦਾਨਾਂ 'ਤੇ 2-2 ਮੈਚਾਂ ਦਾ ਆਯੋਜਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਕਦੇ ਚਲਾਉਂਦਾ ਸੀ ਸਕੂਲ ਬੱਸ, ਹੁਣ ਬਣਿਆ ਭਾਰਤ ਨੂੰ 2 ਵਾਰ ਵਿਸ਼ਵ ਜੇਤੂ ਬਣਾਉਣ ਵਾਲਾ 'ਸੁਪਰਹੀਰੋ'
