IPL 2023 : MI vs SRH, ਅਰਜੁਨ ਤੇਂਦੁਲਕਰ ਨੇ ਆਖ਼ਰੀ ਓਵਰ 'ਚ ਮੁੰਬਈ ਨੂੰ ਦਿਵਾਈ ਜਿੱਤ

Tuesday, Apr 18, 2023 - 11:27 PM (IST)

IPL 2023 : MI vs SRH, ਅਰਜੁਨ ਤੇਂਦੁਲਕਰ ਨੇ ਆਖ਼ਰੀ ਓਵਰ 'ਚ ਮੁੰਬਈ ਨੂੰ ਦਿਵਾਈ ਜਿੱਤ

ਸਪੋਰਟਸ ਡੈਸਕ :  IPL 2023 ਦੇ 25ਵੇਂ ਮੈਚ 'ਚ ਅਰਜੁਨ ਤੇਂਦੁਲਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਆਖ਼ਰੀ ਓਵਰ 'ਚ 14 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਮੁੰਬਈ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਸਾਹਮਣੇ 5 ਵਿਕਟਾਂ ਗੁਆ ਕੇ 193 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ 'ਚ ਹੈਦਰਾਬਾਦ ਦੀ ਟੀਮ 178 ਦੌੜਾਂ 'ਤੇ ਆਊਟ ਹੋ ਗਈ। ਹੈਦਰਾਬਾਦ ਨੂੰ ਆਖ਼ਰੀ ਓਵਰ ਵਿੱਚ 20 ਦੌੜਾਂ ਦੀ ਲੋੜ ਸੀ ਪਰ ਅਰਜੁਨ ਨੇ 1 ਗੇਂਦ ਬਾਕੀ ਰਹਿੰਦਿਆਂ 5 ਦੌੜਾਂ ਦੇ ਕੇ 1 ਵਿਕਟ ਲੈ ਕੇ ਮੈਚ ਦਾ ਅੰਤ ਕਰ ਦਿੱਤਾ। ਅਰਜੁਨ ਨੇ 2.5 ਓਵਰਾਂ 'ਚ 18 ਦੌੜਾਂ ਦੇ ਕੇ 1 ਵਿਕਟ ਲਿਆ।

ਇਸ ਤੋਂ ਪਹਿਲਾਂ ਹੈਦਰਾਬਾਦ ਲਈ ਤਿਲਕ ਵਰਮਾ ਨੇ 233.33 ਦੀ ਸਟ੍ਰਾਈਕ ਰੇਟ ਨਾਲ 17 ਗੇਂਦਾਂ 'ਚ 37 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਕੈਮਰਨ ਗ੍ਰੀਨ ਨੇ 40 ਗੇਂਦਾਂ 'ਤੇ ਅਜੇਤੂ 64 ਦੌੜਾਂ ਬਣਾਈਆਂ, ਜਿਸ 'ਚ 6 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 28, ਈਸ਼ਾਨ ਕਿਸ਼ਨ ਨੇ 28 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਕੁਝ ਖਾਸ ਨਹੀਂ ਕਰ ਸਕੇ। ਉਹ 7 ਦੌੜਾਂ ਬਣਾ ਕੇ ਆਊਟ ਹੋ ਗਏ। ਟਿਮ ਡੇਵਿਡ 11 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਨਾਬਾਦ ਰਿਹਾ। ਅਤੇ ਗੇਂਦਬਾਜ਼ੀ ਵਿੱਚ ਮਾਰਕੋ ਜੇਨਸਨ ਨੇ 43 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਅਤੇ ਮਯੰਕ ਮਾਰਕੰਡੇ ਨੇ 1-1 ਵਿਕਟ ਲਈ।


author

Mandeep Singh

Content Editor

Related News