IPL 2023 : ਗੁਜਰਾਤ ਨੇ ਲਖਨਊ ਨੂੰ 7 ਦੌੜਾਂ ਨਾਲ ਹਰਾਇਆ

Saturday, Apr 22, 2023 - 07:21 PM (IST)

IPL 2023 : ਗੁਜਰਾਤ ਨੇ ਲਖਨਊ ਨੂੰ 7 ਦੌੜਾਂ ਨਾਲ ਹਰਾਇਆ

ਲਖਨਊ  (ਭਾਸ਼ਾ)– ਆਈਪੀਐੱਲ 2023 ਦਾ 30ਵਾਂ ਮੈਚ ਲਖਨਊ ਸੁਪਰ ਜਾਇੰਟਸ ਤੇ ਗੁਜਰਾਤ ਟਾਈਟਨਸ ਦਰਮਿਆਨ ਲਖਨਊ ਵਿਖੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਗੁਜਰਾਤ ਨੇ ਲਖਨਊ ਨੂੰ 7 ਦੌੜਾਂ ਨਾਲ ਹਰਾਇਆ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ 'ਚ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਲਖਨਊ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ ਤੇ 7 ਦੌੜਾਂ ਨਾਲ ਮੈਚ ਹਾਰ ਗਈ।

ਇਹ ਵੀ ਪੜ੍ਹੋ : IPL 2023: ਰਿੰਕੂ ਸਿੰਘ ਤੇ ਮਨਦੀਪ 'ਤੇ ਭੜਕੇ ਯੁਵਰਾਜ ਸਿੰਘ, ਸ਼ਰੇਆਮ ਕਹਿ ਦਿੱਤੀਆਂ ਇਹ ਗੱਲਾਂ

ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਲੱਗਾ। ਸ਼ੁਭਮਨ  ਆਪਣਾ ਖਾਤਾ ਵੀ ਨਾ ਖੋਲ ਸਕਿਆ ਤੇ ਸਿਫਰ ਦੇ ਸਕੋਰ 'ਤੇ ਕਰੁਣਾਲ ਪੰਡਯਾ ਵਲੋਂ ਆਊਟ ਹੋਇਆ। ਗੁਜਰਾਤ ਨੂੰ ਦੂਜਾ ਝਟਕਾ ਰਿਧੀਮਾਨ ਸਾਹਾ ਦੇ ਆਊਟ ਹੋਣ ਨਾਲ ਲੱਗਾ। ਰਿਧੀਮਾਨ ਸਾਹਾ 6 ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾ ਕਰੁਣਾਲ ਪੰਡਯਾ ਵਲੋਂ ਆਊਟ ਹੋਇਆ। ਗੁਜਰਾਤ ਦੀ ਤੀਜੀ ਵਿਕਟ ਅਭਿਨਵ ਮਨੋਹਰ ਦੇ ਆਊਟ ਨਾਲ ਡਿੱਗੀ। ਅਭਿਨਵ 3 ਦੌੜਾਂ ਬਣਾ ਅਮਿਤ ਮਿਸ਼ਰਾ ਵਲੋਂ ਆਊਟ ਹੋਇਆ। ਵਿਜੇ ਸ਼ੰਕਰ 10 ਦੌੜਾਂ ਬਣਾ ਨਵੀਨ ਉਲ ਹਕ ਦਾ ਸ਼ਿਕਾਰ ਬਣਿਆ। ਕਪਤਾਨ ਹਾਰਦਿਕ ਪੰਡਯਾ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਆਊਟ ਹੋਏ। ਲਖਨਊ ਲਈ ਨਵੀਨ ਉਲ ਹੱਕ ਨੇ 1, ਕਰੁਣਾਲ ਪੰਡਯਾ ਨੇ 2, ਮਾਰਕਸ ਸਟੋਈਨਿਸ ਨੇ 2 ਤੇ ਅਮਿਤ ਮਿਸ਼ਰਾ ਨੇ 1 ਵਿਕਟਾਂ ਲਈਆਂ। 

ਲਖਨਊ ਲਈ ਕੇਐੱਲ ਰਾਹੁਲ ਨੇ 8 ਚੌਕਿਆਂ ਮਦਦ ਨਾਲ 68 ਦੌੜਾਂ ਦੀ ਕਪਤਾਨੀ ਪਾਰੀ ਖੇਡੀ।  ਰਾਹੁਲ ਤੋਂ ਇਲਾਵਾ ਕਾਇਲ ਮੇਅਰਸ ਨੇ 24, ਕਰੁਣਾਲ ਪੰਡਯਾ ਨੇ 23 ਤੇ ਨਿਕੋਲਸ ਪੂਰਨ ਨੇ 1 ਦੌੜ ਤੇ ਆਯੁਸ਼ ਬਡੋਨੀ ਨੇ 8 ਦੌੜਾਂ ਬਣਾਈਆਂ। ਗੁਜਰਾਤ ਲਈ ਰਾਸ਼ਿਦ ਖਾਨ ਨੇ 1, ਮੋਹਿਤ ਸ਼ਰਮਾ ਨੇ 2 ਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : CM ਮਾਨ ਦਾ ਖਿਡਾਰੀਆਂ ਲਈ ਵੱਡਾ ਐਲਾਨ, ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕੀਤਾ ਸਨਮਾਨ

ਪਲੇਇੰਗ 11

ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਅਭਿਨਵ ਮਨੋਹਰ, ਡੇਵਿਡ ਮਿਲਰ, ਰਾਹੁਲ ਤਵੇਤੀਆ, ਰਾਸ਼ਿਦ ਖਾਨ, ਮੁਹੰਮਦ ਸ਼ੰਮੀ, ਨੂਰ ਅਹਿਮਦ, ਮੋਹਿਤ ਸ਼ਰਮਾ

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਆਯੂਸ਼ ਬਡੋਨੀ, ਨਵੀਨ-ਉਲ-ਹੱਕ, ਅਮਿਤ ਮਿਸ਼ਰਾ, ਅਵੇਸ਼ ਖਾਨ, ਰਵੀ ਬਿਸ਼ਨੋਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News