IPL 2022 : ਧਵਨ ਦੇ ਆਈ. ਪੀ. ਐੱਲ. ''ਚ 6 ਹਜ਼ਾਰ ਦੌੜਾਂ ਪੂਰੀਆਂ, ਦੇਖੋ ਰਿਕਾਰਡ
Monday, Apr 25, 2022 - 08:44 PM (IST)
ਖੇਡ ਡੈਸਕ- ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਈ. ਪੀ. ਐੱਲ. ਵਿਚ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੇ ਦੌਰਾਨ ਆਪਣੀ ਪਾਰੀ ਵਿਚ 2 ਦੌੜਾਂ ਬਣਾਉਂਦੇ ਹੀ ਉਹ ਇਸ ਰਿਕਾਰਡ ਤੱਕ ਪਹੁੰਚ ਗਏ ਹਨ। ਆਈ. ਪੀ. ਐੱਲ. ਵਿਚ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਧਵਨ ਇਸ ਸੀਰੀਜ਼ ਵਿਚ ਵੀ ਕਮਾਲ ਦਿਖਾਉਂਦੇ ਨਜ਼ਰ ਆ ਰਹੇ ਹਨ। ਦੇਖੋ ਉਨ੍ਹਾਂ ਦੇ ਰਿਕਾਰਡ-
ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ
ਵਿਰਾਟ ਕੋਹਲੀ 6402
ਸ਼ਿਖਰ ਧਵਨ 6000
ਰੋਹਿਤ ਸ਼ਰਮਾ 5764
ਡੇਵਿਡ ਵਾਰਨਰ 5663
ਸੁਰੇਸ਼ ਰੈਨਾ 5528
ਟੀਮਾਂ ਦੇ ਵਿਰੁੱਧ ਧਵਨ ਦਾ ਪ੍ਰਦਰਸ਼ਨ
ਚੇਨਈ ਸੁਪਰ ਕਿੰਗਜ਼ : मैच 27, ਦੌੜਾਂ 943, ਇਕ ਸੈਂਕੜਾ, 7 ਅਰਧ ਸੈਂਕੜੇ
ਡੈਕਨ ਚਾਰਜ਼ਰਸ: ਮੈਚ 5, ਦੌੜਾਂ 118, 0 ਸੈਂਕੜਾ, 1 ਅਰਧ ਸੈਂਕੜਾ
ਦਿੱਲੀ ਕੈਪੀਟਲਸ : ਮੈਚ 17, ਦੌੜਾਂ 531, 0 ਸੈਂਕੜਾ, 3 ਅਰਧ ਸੈਂਕੜੇ
ਗੁਜਰਾਤ ਲਾਇੰਸ : ਮੈਚ 5, ਦੌੜਾਂ 127, 0 ਸੈਂਕੜਾ, 1 ਅਰਧ ਸੈਂਕੜਾ
ਗੁਜਰਾਤ ਟਾਇੰਟਸ : ਮੈਚ 1, ਦੌੜਾਂ 35, 0 ਸੈਂਕੜਾ, 0 ਅਰਧ ਸੈਂਕੜਾ
ਕੋਚੀ ਟਸਕਰਸ ਕੇਰਲਾ: ਮੈਚ 1, ਦੌੜਾਂ 4, 0 ਸੈਂਕੜਾ, 0 ਅਰਧ ਸੈਂਕੜਾ
ਕੋਲਕਾਤਾ ਨਾਈਟ ਰਾਈਡਰਜ਼ਡ : ਮੈਚ 29, ਦੌੜਾਂ 810, 1 ਸੈਂਕੜਾ, 6 ਅਰਧ ਸੈਂਕੜੇ
ਮੁੰਬਈ ਇੰਡੀਅਨਜ਼ : ਮੈਚ 27, ਦੌੜਾਂ 871, 0 ਸੈਂਕੜਾ, 6 ਅਰਧ ਸੈਂਕੜੇ
ਪੁਣੇ ਵਾਰੀਅਰਸ : ਮੈਚ 5, ਦੌੜਾਂ 28, 0 ਸੈਂਕੜਾ, 0 ਅਰਧ ਸੈਂਕੜਾ
ਪੰਜਾਬ ਕਿੰਗਜ਼ : ਮੈਚ 26, ਦੌੜਾਂ 894, 1 ਸੈਂਕੜਾ, 7 ਅਰਧ ਸੈਂਕੜੇ
ਰਾਜਸਥਾਨ ਰਾਇਲਜ਼ : ਮੈਚ 21, ਦੌੜਾਂ 564, 0 ਸੈਂਕੜਾ, 6 ਅਰਧ ਸੈਂਕੜੇ
ਪੁਣੇ : ਮੈਚ 4, ਦੌੜਾਂ 138, 0 ਸੈਂਕੜਾ, 1 ਅਰਧ ਸੈਂਕੜਾ
ਰਾਇਲ ਚੈਲੰਜਰਜ਼ ਬੈਂਗਲੁਰੂ : ਮੈਚ 24, ਦੌੜਾਂ 658, 0 ਸੈਂਕੜਾ, 6 ਅਰਧ ਸੈਂਕੜੇ
ਸਨਰਾਈਜ਼ਰਜ਼ ਹੈਦਰਾਬਾਦ : ਮੈਚ 9, ਦੌੜਾਂ 226, 0 ਸੈਂਕੜਾ, 1 ਅਰਧ ਸੈਂਕੜਾ
ਇਹ ਖ਼ਬਰ ਪੜ੍ਹੋ- ਅਦਿਤੀ ਅਸ਼ੋਕ ਕੱਟ ਤੋਂ ਖੁੰਝੀ, ਲਹਾਓਕਾ ਨੇ ਜਿੱਤਿਆ ਖਿਤਾਬ
ਸੀਜ਼ਨ ਦਰ ਸੀਜ਼ਨ ਧਵਨ
2008 : 340 ਦੌੜਾਂ
2009 : 40 ਦੌੜਾਂ
2010 : 191 ਦੌੜਾਂ
2011 : 400 ਦੌੜਾਂ
2012 : 569 ਦੌੜਾਂ
2013 : 311 ਦੌੜਾਂ
2014 : 377 ਦੌੜਾਂ
2015 : 353 ਦੌੜਾਂ
2016 : 501 ਦੌੜਾਂ
2017 : 479 ਦੌੜਾਂ
2018 : 497 ਦੌੜਾਂ
2019 : 521 ਦੌੜਾਂ
2020 : 618 ਦੌੜਾਂ
2021 : 587 ਦੌੜਾਂ
2022 : 216 ਦੌੜਾਂ (ਪਹਿਲੇ 7 ਮੈਚਾਂ 'ਚ)
- ਸ਼ਿਖਰ ਧਵਨ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 675 ਚੌਕੇ ਲਗਾਏ ਹਨ। ਦੂਜੇ ਨੰਬਰ 'ਤੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ 555 ਤਾਂ ਤੀਜੇ ਨੰਬਰ 'ਤੇ ਡੇਵਿਡ ਵਾਰਨਰ ਹਨ, ਜਿਨ੍ਹਾਂ ਨੇ 534 ਚੌਕੇ ਲਗਾਏ ਹਨ। ਧਵਨ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 45 ਅਰਧ ਸੈਂਕੜੇ ਲਗਾਏ ਹਨ, ਜਦਕਿ 52 ਅਰਧ ਸੈਂਕੜਿਆਂ ਦੇ ਨਾਲ ਡੇਵਿਡ ਵਾਰਨਰ ਪਹਿਲੇ ਨੰਬਰ 'ਤੇ ਹਨ। ਵਿਰਾਟ ਦੇ 42 ਤਾਂ ਰੋਹਿਤ ਦੇ 40 ਅਰਧ ਸੈਂਕੜੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।