IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ

Thursday, Oct 07, 2021 - 07:59 PM (IST)

IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ

ਆਬੂ ਧਾਬੀ- ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਆਈ. ਪੀ. ਐੱਲ. 2021 ਦੇ ਆਪਣੇ ਆਖਰੀ ਮੈਚ ਵਿਚ ਇਕ ਵਾਰ ਫਿਰ ਤੋਂ ਧਮਾਕੇਦਾਰ ਪ੍ਰਦਰਸ਼ਨ ਕੀਤਾ। ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਸਿਰਫ 134 ਦੌੜਾਂ 'ਤੇ ਰੋ ਦਿੱਤਾ, ਪੰਜਾਬ ਦੇ ਕੇ. ਐੱਲ. ਰਾਹੁਲ ਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਆਸਾਨੀ ਨਾਲ ਮੈਚ ਜਿੱਤ ਲਿਆ। ਕੇ. ਐੱਲ. ਰਾਹੁਲ ਨੇ 98 ਦੌੜਾਂ ਬਣਾਈਆਂ ਤੇ ਇਸ ਦੇ ਨਾਲ ਹੀ ਆਰੇਂਜ ਕੈਪ 'ਤੇ ਵੀ ਕਬਜ਼ਾ ਕਰ ਲਿਆ। ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਵੀ ਕੇ. ਐੱਲ. ਰਾਹੁਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਦੇਖੋ ਰਿਕਾਰਡ-

PunjabKesari
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਸਕੋਰ
626 ਕੇ. ਐੱਲ. ਰਾਹੁਲ
546 ਫਾਫ ਡੂ ਪਲੇਸਿਸ
533 ਰਿਤੂਰਾਜ ਗਾਇਕਵਾੜ
501 ਸ਼ਿਖਰ ਧਵਨ
483 ਸੰਜੂ ਸੈਮਸਨ

PunjabKesari
ਪੰਜਾਬ ਕਿੰਗਜ਼ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ
2548 ਕੇ. ਐੱਲ. ਰਾਹੁਲ
2477 ਸ਼ਾਨ ਮਾਰਸ਼
1974 ਡੇਵਿਡ ਮਿਲਰ
1383 ਗਲੇਨ ਮੈਕਸਵੈੱਲ


ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ
30 ਕੇ. ਐੱਲ. ਰਾਹੁਲ
21 ਗਲੇਨ ਮੈਕਸਵੈੱਲ
20 ਰਿਤੂਰਾਜ ਗਾਇਕਵਾੜ
20 ਫਾਫ ਡੂ ਪਲੇਸਿਸ
18 ਮਯੰਕ ਅਗਰਵਾਲ


ਸੀਜ਼ਨ ਵਿਚ ਸਭ ਤੋਂ ਜ਼ਿਆਦਾ ਚੌਕੇ
58 ਸ਼ਿਖਰ ਧਵਨ
56 ਰਿਤੂਰਾਜ ਗਾਇਕਵਾੜ
53 ਫਾਫ ਡੂ ਪਲੇਸਿਸ
48 ਕੇ. ਐੱਲ. ਰਾਹੁਲ
45 ਸੰਜੂ ਸੈਮਸਨ

PunjabKesari
ਇਕ ਸੀਜ਼ਨ ਵਿਚ 600+ ਦੌੜਾਂ
ਡੇਵਿਡ ਵਾਰਨਰ ਤਿੰਨ ਵਾਰ
ਕ੍ਰਿਸ ਗੇਲ ਤਿੰਨ ਵਾਰ
ਕੇ. ਐੱਲ. ਰਾਹੁਲ ਤਿੰਨ ਵਾਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News