IPL ਦੇ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਜਹਾਜ਼ ’ਤੇ ਕੀਤਾ ਜਾ ਰਿਹੈ ਵਿਚਾਰ

Wednesday, Apr 28, 2021 - 03:15 PM (IST)

ਮੈਲਬੌਰਨ (ਭਾਸ਼ਾ) : ਆਸਟ੍ਰੇਲੀਆ ਦੇ ਕ੍ਰਿਕਟਰਾਂ ਦੇ ਸੰਘ ਨੇ ਬੁੱਧਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਬਾਅਦ ਆਸਟ੍ਰੇਲੀਆਈ ਕ੍ਰਿਕਟਰਾਂ ਦੀ ਸਵਦੇਸ਼ ਵਾਪਸੀ ਲਈ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਅਜੇ ਤੱਕ ਇਸ ਤਰ੍ਹਾਂ ਦੇ ਕਿਸੇ ਫ਼ੈਸਲੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਆਸਟ੍ਰੇਲੀਆਈ ਕ੍ਰਿਕਟਰਸ ਸੰਘ (ਏ.ਸੀ.ਏ.) ਦੇ ਪ੍ਰਮੁੱਖ ਟੌਡ ਗ੍ਰੀਨਬਰਗ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਇਸ ਵਿਵਸਥਾ ਲਈ ਫਰੈਂਚਾਇਜ਼ੀ ਦੇ ਮਾਲਕਾਂ ਨਾਲ ਗੱਲ ਕਰੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਆਸਾਨ ਨਹੀਂ ਹੋਵੇਗਾ। 

ਇਹ ਵੀ ਪੜ੍ਹੋ : IPL ਛੱਡ ਕੇ ਜਾ ਰਹੇ ਏਡਮ ਜੰਪਾ ਨੇ ਦਿੱਤਾ ਵੱਡਾ ਬਿਆਨ, ਕਿਹਾ- ਭਾਰਤ UAE ਜਿੰਨਾ ਸੁਰੱਖਿਅਤ ਨਹੀਂ

‘ਸਿਡਨੀ ਮਾਰਨਿੰਗ ਹੇਰਾਲਡ’ ਮੁਤਾਬਕ ਗ੍ਰੀਨਬਰਗ ਨੇ 2ਜੀਬੀ ਰੇਡੀ ਨੂੰ ਕਿਹਾ, ‘ਕ੍ਰਿਕਟ ਆਸਟ੍ਰੇਲੀਆ ਨਾਲ ਅਜੇ ਜਿਨ੍ਹਾਂ ਸਮਲਿਆਂ ’ਤੇ ਸਾਡੀ ਗੱਲਬਾਤ ਚੱਲ ਰਹੀ ਹੈ। ਉਸ ਵਿਚ ਇਹ ਵੀ ਸ਼ਾਮਲ ਹੈ ਕਿ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਸੰਭਵ ਹੈ ਜਾਂ ਨਹੀਂ।’ ਉਨ੍ਹਾਂ ਕਿਹਾ, ‘ਇਹ ਕੰਮ ਆਸਾਨ ਨਹੀਂ ਹੈ। ਜੇਕਰ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਰੱਖਿਅਤ ਸਵਦੇਸ਼ ਵਾਪਸ ਲਿਆਉਣ ਦਾ ਤਰੀਕਾ ਲੱਭ ਸਕਦੇ ਹਾਂ ਤਾਂ ਇਸ ’ਤੇ ਸਾਨੂੰ ਕ੍ਰਿਕਟ ਆਸਟ੍ਰੇਲੀਆ ਅਤੇ ਸਾਡੇ ਖਿਡਾਰੀਆਂ ਨੂੰ ਕੰਮ ਕਰਨਾ ਹੋਵੇਗਾ।’

ਇਹ ਵੀ ਪੜ੍ਹੋ : ਕੋਰੋਨਾ ਦੇ ਡਰੋਂ ਖਿਡਾਰੀ ਛੱਡਣ ਲੱਗੇ ਆਈ.ਪੀ.ਐਲ., BCCI ਨੇ ਕਿਹਾ ਜਾਰੀ ਰਹੇਗੀ ਲੀਗ

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਪਹਿਲਾਂ ਹੀ ਭਰੋਸਾ ਦੇ ਚੁੱਕਾ ਹੈ ਕਿ 30 ਮਈ ਨੂੰ ਆਈ.ਪੀ.ਐਲ. ਸਮਾਪਤ ਹੋਣ ਦੇ ਬਾਅਦ ਇਸ ਵਿਚ ਖੇਡ ਰਹੇ ਵਿਦੇਸ਼ੀ ਖਿਡਾਰੀਆਂ ਦੀ ਸੁਰੱਖਿਅਤ ਘਰ ਵਾਪਸੀ ਉਸ ਦੀ ਜ਼ਿੰਮੇਦਾਰੀ ਹੈ। ਭਾਰਤ ਤੋਂ ਵਿਸ਼ੇਸ਼ ਜਹਾਜ਼ ਲਿਜਾਣ ਲਈ ਆਸਟ੍ਰੇਲੀਆਈ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਪਏਗੀ ਅਤੇ ਕੋਲਬੇਕ ਨੇ ਕਿਹਾ ਕਿ ਇਸ ਮਾਮਲੇ ਵਿਚ ਅਜੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਕੋਲਬੇਕ ਨੇ ਕਿਹਾ, ‘ਕ੍ਰਿਕਟਰਾਂ ਦੇ (ਵਿਸ਼ਸ਼ ਜਹਾਜ਼ ਦੀ ਵਿਵਸਥਾ ਦੀ ਮਨਜੂਰੀ ਦੇਣ) ਸਬੰਧ ਵਿਚ ਅਜੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।’

ਇਹ ਵੀ ਪੜ੍ਹੋ : ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News