ਮੈਚ ਫਿੱਟ ਹੋਣ ਲਈ ਵਿਲੀਅਮਸਨ ਨੂੰ ਲੱਗੇਗਾ ਕੁੱਝ ਹੋਰ ਸਮਾਂ : ਬੇਲਿਸ

04/12/2021 4:26:40 PM

ਚੇਨਈ (ਭਾਸ਼ਾ) : ਸਨਰਾਈਜ਼ਰਸ ਹੈਦਰਾਬਾਅਦ ਦੇ ਮੁੱਖ ਕੋਚ ਟ੍ਰੇਵਰ ਬੇਲਿਸ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਨੂੰ ਕੋਲਕਾਤਾ ਨਾਈਟ ਰਾਈਡਰਸ ਖ਼ਿਲਾਫ਼ ਪਹਿਲੇ ਮੈਚ ਲਈ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ, ਕਿਉਂਕਿ ਉਨ੍ਹਾਂ ਨੂੰ ਮੈਚ ਫਿੱਟ ਹੋਣ ਵਿਚ ਹੋਰ ਸਮਾਂ ਲੱਗੇਗਾ। ਵਿਲੀਅਮਸਨ ਨੇ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਪਿਛਲੇ ਸੀਨਜ਼ ਵਿਚ ਸਨਰਾਈਜ਼ਰਸ ਲਈ 11 ਪਾਰੀਆਂ ਵਿਚ 317 ਦੌੜਾਂ ਬਣਾਈਆਂ ਸਨ। ਉਥੇ ਹੀ ਜੋਨੀ ਬੇਯਰਸਟੋ ਨੇ 345 ਦੌੜਾਂ ਬਣਾਈਆਂ ਸਨ। 

ਬੇਲਿਸ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਸਾਨੂੰ ਲੱਗਾ ਕਿ ਕੇਨ ਨੂੰ ਮੈਚ ਫਿੱਟ ਹੋਣ ਲਈ ਜ਼ਿਆਦਾ ਸਮਾਂ ਲੱਗੇਗਾ। ਉਹ ਮੈਚ ਫਿੱਟ ਹੁੰਦੇ ਤਾਂ ਜੋਨੀ ਬੇਯਰਸਟੋ ਦੀ ਜਗ੍ਹਾ ਖੇਡਦੇ। ਅਸੀਂ ਇਸ ਨਾਲ ਚਿੰਤਤ ਨਹੀਂ ਹਾਂ, ਕਿਉਂਕਿ ਭਾਰਤ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਵਿਚ ਬੇਯਰਸਟੋ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।’ ਬੇਯਰਸਟੋ ਨੇ ਕੱਲ 55 ਦੋੜਾਂ ਬਣਾਈਆਂ ਪਰ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸਾਹਾ ਸਸਤੇ ਵਿਚ ਆਊਟ ਹੋ ਗਏ।

ਬੇਲਿਸ ਨੇ ਕਿਹਾ ਕਿ ਟੀ20 ਵਿਚ ਚੌਥੇ ਨੰਬਰ ’ਤੇ ਖੇਡਣ ਵਾਲੇ ਪਰ ਵਨਡੇ ਵਿਚ ਇੰਗਲੈਂਡ ਲਈ ਪਾਰੀ ਦਾ ਆਗਾਜ਼ ਕਰਨ ਵਾਲੇ ਬੇਯਰਸਟੋ ਆਈ.ਪੀ.ਐਲ. ਵਿਚ ਵੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਫਿਟਨੈਸ ਅਤੇ ਫਾਰਮ ’ਤੇ ਨਿਰਭਰ ਕਰਦਾ ਹੈ। ਸਾਨੂੰ ਪਤਾ ਹੈ ਕਿ ਉਹ ਪਾਰੀ ਦੀ ਸ਼ੁਰੂਆਤ ਵੀ ਕਰ ਸਕਦਾ ਹੈ ਅਤੇ ਵਿਕੇਟਕੀਪਿੰਗ ਵੀ। ਇਸ ਨਾਲ ਸਾਨੂੰ ਬਦਲ ਮਿਲ ਜਾਂਦਾ ਹੈ ਪਰ ਉਸ ਨੇ ਇੰਗਲੈਂਡ ਲਈ ਚੌਥੇ ਨੰਬਰ ’ਤੇ ਚੰਗਾ ਪ੍ਰਦਰਸ਼ਨ ਕੀਤਾ।
 


cherry

Content Editor

Related News