IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ

03/14/2021 12:21:31 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਕਸਰ ਆਪਣੇ ਵਾਲਾਂ ਦੇ ਸਟਾਈਲ ਨੂੰ ਲੈ ਕੇ ਸੁਰਖ਼ੀਆਂ ਵਿਚ ਬਣੇ ਰਹਿੰਦੇ ਹਨ। ਕਦੇ ਉਹ ਲੰਬੇ ਵਾਲਾਂ ਵਿਚ ਨਜ਼ਰ ਆਉਂਦੇ ਹਨ ਅਤੇ ਕਦੇ ਛੋਟੇ ਪਰ ਇਸ ਵਾਰ ਜੋ ਨਵੀਂ ਲੁੱਕ ਸਾਹਮਣੇ ਆਈ ਹੈ, ਉਹ ਬਿਲਕੁੱਲ ਵੱਖ ਹੈ। ਦਰਅਸਲ ਆਈ.ਪੀ.ਐਲ. ਦੇ ਅਧਿਕਾਰਤ ਬਰਾਡਕਾਸਟਰ ਸਟਾਰ ਸਪੋਰਟਸ ਨੇ ਆਪਣੇ ਟਵਿਟਰ ਅਕਾਊਂਟ ’ਤੇ ਧੋਨੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿਚ ਉਹ ਸਿਰ ਮੁੰਡਵਾ ਕੇ ਬੋਧ ਭਿਕਸ਼ੁਆਂ ਵਰਗੇ ਕੱਪੜੇ ਪਾ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਧੋਨੀ ਦੀ ਇਹ ਤਸਵੀਰ ਸਾਹਮਣੇ ਆਉਣ ਦੇ ਬਾਅਦ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ ਹੈ।

ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ

PunjabKesari

ਧੋਨੀ ਦੀ ਇਹ ਤਸਵੀਰ ਕਿੱਥੋਂ ਦੀ ਹੈ ਇਸ ਬਾਰੇ ਵਿਚ ਤਾਂ ਸਾਫ਼ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਤਸਵੀਰ ਆਈ.ਪੀ.ਐਲ. 2021 ਨਾਲ ਜੁੜੇ ਕਿਸੇ ਵਿਗਿਆਪਨ ਦੀ ਸ਼ੂਟਿੰਗ ਦਾ ਹਿੱਸਾ ਹੋ ਸਕਦੀ ਹੈ। ਤਸਵੀਰ ਦੇ ਸਭ ਤੋਂ ਹੇਠਾਂ ਕਿਸੇ ਮਾਰਸ਼ਲ ਆਰਟਸ ਟਰੇਨਿੰਗ ਕੈਂਪ ਦੇ ਬਾਰੇ ਵਿਚ ਵੀ ਲਿਖਿਆ ਹੋਇਆ ਹੈ। 

ਇਹ ਵੀ ਪੜ੍ਹੋ: ਡੇਨਵਰ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 2,000 ਉਡਾਣਾਂ ਰੱਦ, ਸੜਕਾਂ ਬੰਦ ਹੋਣ ਖ਼ਦਸ਼ਾ

ਧਿਆਨਦੇਣ ਯੋਗ ਹੈ ਕਿ ਧੋਨੀ ਨੇ 1 ਸਾਲ ਤੋਂ ਜ਼ਿਆਦਾ ਸਮੇਂ ਤੱਕ ਕ੍ਰਿਕੇਟ ਤੋਂ ਦੂਰ ਰਹਿਣ ਦੇ ਬਾਅਦ ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਸੀ। ਧੋਨੀ ਨੇ 90 ਟੈਸਟ, 350 ਵਨਡੇ ਅਤੇ 98 ਟੀ20ਆਈ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਹੌਲੀ-ਹੌਲੀ 4876, 10773 ਅਤੇ 1617 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਧੋਨੀ ਇੱਕ ਸਿਰਫ਼ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਨਡੇ ਵਿੱਚ 123 ਸਟੰਪਿੰਗਸ ਕੀਤੀਆਂ ਹਨ।

ਇਹ ਵੀ ਪੜ੍ਹੋ: ਬੀਮੇ ਦੇ ਪੈਸਿਆਂ ਲਈ ਪਿਤਾ ਨੇ ਕੀਤਾ 2 ਪੁੱਤਰਾਂ ਦਾ ਕਤਲ, ਮਿਲੀ 212 ਸਾਲ ਦੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News