ਨਿਕੋਲਸ ਪੂਰਨ ਤੋਂ ਬਾਅਦ ਜੈਦੇਵ ਉਨਾਦਕਟ ਨੇ ਭਾਰਤ ਵੱਲ ਵਧਾਇਆ ਮਦਦ ਦਾ ਹੱਥ, ਕੀਤਾ ਇਹ ਐਲਾਨ
Friday, Apr 30, 2021 - 06:40 PM (IST)
ਨਵੀਂ ਦਿੱਲੀ (ਭਾਸ਼ਾ) : ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਆਈ.ਪੀ.ਐਲ. ਦੀ ਆਪਣੀ 10 ਫ਼ੀਸਦੀ ਤਨਖ਼ਾਹ ਕੋਰੋਨਾ ਮਰੀਜ਼ਾਂ ਨੂੰ ਦੇਣਗੇ, ਜਿਨ੍ਹਾਂ ਨੂੰ ਮੈਡੀਕਲ ਸਰੋਤਾਂ ਦੀ ਜ਼ਰੂਰਤ ਹੈ। ਗੁਜਰਾਤ ਦੇ 29 ਸਾਲਾ ਉਨਾਦਕਟ ਨੂੰ ਰਾਜਸਥਾਨ ਨੇ ਪਿਛਲੇ ਸਾਲ ਆਈ.ਪੀ.ਐਲ. ਦੀ ਨੀਲਾਮੀ ਵਿਚ 3 ਕਰੋੜ ਰੁਪਏ ਵਿਚ ਖ਼ਰੀਖਿਆ ਸੀ। ਉਨਾਦਕਟ ਨੇ ਟਵੀਟ ਕੀਤਾ, ‘ਮੈਂ ਆਪਣੀ ਆਈ.ਪੀ.ਐਲ. ਤਨਖ਼ਾਹ ਦਾ 10 ਫ਼ੀਸਦੀ ਹਿੱਸਾ ਜ਼ਰੂਰਤਮੰਦਾਂ ਨੂੰ ਮੈਡੀਕਲ ਸਹਾਇਤਾ ਲਈ ਦਵਾਂਗਾ। ਮੇਰਾ ਪਰਿਵਾਰ ਇਹ ਯਕੀਨੀ ਕਰੇਗਾ ਕਿ ਮਦਦ ਸਹੀ ਹੱਥਾਂ ਵਿਚ ਪੁੱਜੇ। ਜੈ ਹਿੰਦ।’
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ IPL ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ
ਕੋਰੋਨਾ ਸਕੰਟ ਨਾਲ ਜੂਝ ਰਹੇ ਭਾਰਤ ਵਿਚ ਆਕਸੀਜਨ ਕੰਸਨਟ੍ਰੇਟਰਸ, ਦਵਾਈਆਂ, ਹਸਪਤਾਲ ਵਿਚ ਬਿਸਤਰਿਆਂ, ਵੈਂਟੀਲੇਟਰ ਦੀ ਕਮੀ ਹੈ। ਉਨਾਦਕਟ ਨੇ ਕਿਹਾ, ‘ਸਾਡਾ ਦੇਸ਼ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਅਸੀਂ ਕਿਸਮਤਵਾਲੇ ਹਾਂ ਕਿ ਕ੍ਰਿਕਟ ਖੇਡ ਪਾ ਰਹੇ ਹਾਂ। ਆਪਣਿਆਂ ਤੋਂ ਦੂਰ ਹੋਣਾ ਕਾਫ਼ੀ ਦੁਖ਼ਦਾਇਕ ਹੁੰਦਾ ਹੈ। ਆਪਣਿਆਂ ਨੂੰ ਜ਼ਿੰਦਗੀ ਲਈ ਜੂਝਦੇ ਦੇਖਣਾ ਕਾਫ਼ੀ ਦੁਖ਼ਦ ਹੈ। ਮੈਂ ਦੋਵਾਂ ’ਚੋਂ ਲੰਘ ਚੁੱਕਾ ਹਾਂ।’
ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ
ਉਨ੍ਹਾਂ ਕਿਹਾ, ‘ਮੈਂ ਇਹ ਨਹੀਂ ਕਹਿੰਦਾ ਕਿ ਇਸ ਸਮੇਂ ਕ੍ਰਿਕਟ ਖੇਡਣਾ ਸਹੀ ਹੈ ਜਾਂ ਗਲਤ ਪਰ ਇਨ੍ਹਾਂ ਹਾਲਾਤਾਂ ਵਿਚ ਪਰਿਵਾਰ ਅਤੇ ਦੋਸਤਾਂ ਨੂੰ ਵੱਖ ਰਹਿਣਾ ਮੁਸ਼ਕਲ ਹੈ। ਮੈਨੂੰ ਲੱਗਦਾ ਹੈ ਕਿ ਖੇਡ ਥੋੜ੍ਹੇ ਸਮੇਂ ਲਈ ਖ਼ੁਸੀਆਂ ਦਿੰਦਾ ਹੈ। ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ, ਮੇਰੀ ਹਮਦਰਦੀ ਉਨ੍ਹਾਂ ਨਾਲ ਹੈ। ਇਸ਼ਵਰ ਤੁਹਾਨੂੰ ਸ਼ਕਤੀ ਦੇਵੇ।’ ਉਨ੍ਹਾਂ ਸਾਰਿਆਂ ਨੂੰ ਕੋਰੋਨਾ ਦਾ ਟੀਕ ਲਗਵਾਉਣ ਅਤੇ ਇਸ ਖ਼ਿਲਾਫ਼ ਲਾਈ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।