IPL 2020 : ਇਕ ਹੋਰ ਮੈਚ ਤੋਂ ਬਾਹਰ ਰਹਿਣਗੇ ਰਾਇਡੂ, ਇਹ ਹੈ ਵੱਡਾ ਕਾਰਨ
Wednesday, Sep 23, 2020 - 09:14 PM (IST)

ਦੁਬਈ- ਚੇਨਈ ਸੁਪਰ ਕਿੰਗਜ਼ ਦੇ ਚੋਟੀਕ੍ਰਮ ਬੱਲੇਬਾਜ਼ ਅੰਬਾਤੀ ਰਾਇਡੂ ਹੈਮਸਟ੍ਰਿੰਗ ਸੱਟ ਦੇ ਕਾਰਨ ਆਪਣੀ ਟੀਮ ਦੇ ਸ਼ੁੱਕਰਵਾਰ ਨੂੰ ਦੁਬਈ 'ਚ ਦਿੱਲੀ ਕੈਪੀਟਲਸ ਦੇ ਵਿਰੁੱਧ ਹੋਣ ਵਾਲੇ ਆਈ. ਪੀ. ਐੱਲ.-13 ਦੇ ਮੈਚ ਤੋਂ ਬਾਹਰ ਰਹਿਣਗੇ। ਚੇਨਈ ਨੇ ਆਪਣੇ ਦੋ ਮੈਚਾਂ 'ਚ ਮੁੰਬਈ ਇੰਡੀਅਨਜ਼ ਵਿਰੁੱਧ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ ਜਦਕਿ ਰਾਜਸਥਾਨ ਰਾਇਲਜ਼ ਤੋਂ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਇਡੂ ਨੇ ਮੁੰਬਈ ਦੇ ਵਿਰੁੱਧ 71 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ ਜਦਕਿ ਰਾਜਸਥਾਨ ਵਿਰੁੱਧ ਮੈਚ 'ਚ ਉਹ ਇਸੇ ਸੱਟ ਦੇ ਕਾਰਨ ਬਾਹਰ ਰਹੇ ਸਨ। ਰਾਇਡੂ ਨੂੰ ਇਹ ਸੱਟ ਮੁੰਬਈ ਦੇ ਵਿਰੁੱਧ ਮੈਚ 'ਚ ਲੱਗੀ ਸੀ। ਚੇਨਈ ਨੂੰ ਉਮੀਦ ਹੈ ਕਿ ਰਾਇਡੂ ਅਤੇ ਆਲਰਾਊਂਡਰ ਡਵੇਨ ਬ੍ਰਾਵੋ ਟੀਮ ਦੇ ਚੋਥੇ ਮੈਚ ਦੇ ਲਈ ਉਪਲੱਬਧ ਰਹਿਣਗੇ। ਬ੍ਰਾਵੋ ਗੋਡੇ ਦੀ ਸੱਟ ਕਾਰਨ ਹੁਣ ਤੱਕ ਆਈ. ਪੀ. ਐੱਲ. 'ਚ ਨਹੀਂ ਖੇਡ ਸਕੇ।