IPL 2020 : BCCI ਨੇ ਜ਼ਾਰੀ ਕੀਤਾ ਪੂਰਾ ਸ਼ੈਡਿਊਲ, 5 ਨਵੰਬਰ ਤੋਂ ਸ਼ੁਰੂ ਹੋਣਗੇ ਪਲੇਅ-ਆਫ ਦੇ ਮੁਕਾਬਲੇ

Monday, Oct 26, 2020 - 01:41 PM (IST)

IPL 2020 : BCCI ਨੇ ਜ਼ਾਰੀ ਕੀਤਾ ਪੂਰਾ ਸ਼ੈਡਿਊਲ, 5 ਨਵੰਬਰ ਤੋਂ ਸ਼ੁਰੂ ਹੋਣਗੇ ਪਲੇਅ-ਆਫ ਦੇ ਮੁਕਾਬਲੇ

ਦੁਬਈ (ਵਾਰਤਾ) : ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੇ ਪਲੇਅ- ਆਫ ਦੁਬਈ ਅਤੇ ਅਬੂਧਾਬੀ ਵਿਚ ਖੇਡੇ ਜਾਣਗੇ ਜਦੋਂ ਕਿ ਫਾਈਨਲ 10 ਨਵੰਬਰ ਨੂੰ ਦੁਬਈ ਵਿਚ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐਤਵਾਰ ਨੂੰ ਟੂਰਨਾਮੈਂਟ ਦੇ ਪਲੇਅ-ਆਫ ਪ੍ਰੋਗਰਾਮ ਦੀ ਘੋਸ਼ਣਾ ਕੀਤੀ।

ਇਹ ਵੀ ਪੜ੍ਹੋ: IPL ਮੈਚ 'ਚ ਵਿਰਾਟ ਨੂੰ ਚਿਅਰ ਕਰਨ ਪੁੱਜੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

ਆਈ.ਪੀ.ਐਲ. ਆਪਣੇ ਲੀਗ ਦੌਰ ਦੇ ਆਖ਼ਰੀ ਪੜਾਅ ਤੋਂ ਲੰਘ ਰਿਹਾ ਹੈ। ਬੀ.ਸੀ.ਸੀ.ਆਈ. ਨੇ ਦੱਸਿਆ ਕਿ ਪਹਿਲਾ ਕੁਆਲੀਫਾਇਰ 5 ਨਵੰਬਰ ਨੂੰ ਪਹਿਲੇ ਅਤੇ ਦੂਜੇ ਨੰਬਰ ਦੀਆਂ ਟੀਮਾਂ ਵਿਚਾਲੇ ਦੁਬਈ ਵਿਚ ਖੇਡਿਆ ਜਾਵੇਗਾ। 6 ਨਵੰਬਰ ਨੂੰ ਅਬੂਧਾਬੀ ਵਿਚ ਤੀਜੇ ਅਤੇ ਚੌਥੇ ਨੰਬਰ ਦੀਆਂ ਟੀਮਾਂ ਵਿਚਾਲੇ ਐਲੀਮਿਨੇਟਰ ਹੋਵੇਗਾ, ਜਦੋਂਕਿ 8 ਨਵੰਬਰ ਨੂੰ ਅਬੂਧਾਬੀ ਵਿਚ ਹੀ ਕੁਆਲੀਫਾਇਰ 1 ਦੀ ਹਾਰੀ ਟੀਮ ਅਤੇ ਐਲੀਮਿਨੇਟਰ ਦੀ ਜੇਤੂ ਟੀਮ ਵਿਚਾਲੇ ਕੁਆਲੀਫਾਇਰ 2 ਮੁਕਾਬਲਾ ਹੋਵੇਗਾ। ਆਈ.ਪੀ.ਐਲ. ਦਾ ਫਾਈਨਲ ਕੁਆਲੀਫਾਇਰ 1 ਅਤੇ ਕੁਆਲੀਫਾਇਰ 2 ਦੀ ਜੇਤੂ ਟੀਮਾਂ ਵਿਚਾਲੇ 10 ਨਵੰਬਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ:  IPL 2020 : ਪਲੇਅ-ਆਫ ਤੋਂ ਬਾਹਰ ਹੋਣ 'ਤੇ ਛਲਕਿਆ ਧੋਨੀ ਦਾ ਦਰਦ, ਕਿਹਾ- ਹੁਣ ਬਚੇ ਹਨ ਕੁੱਝ ਹੀ ਘੰਟੇ


author

cherry

Content Editor

Related News