RCB vs KKR: ਬੈਂਗਲੁਰੂ ਨੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ

10/21/2020 10:44:26 PM

ਆਬੂ ਧਾਬੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 39ਵਾਂ ਮੈਚ ਅੱਜ ਆਬੂ ਧਾਬੀ ਦੇ ਸ਼ੇਖ ਜਾਏਦ ਸਟੇਡੀਅਮ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਗਿਆ ਜਿਸ ਨੂੰ ਬੈਂਗਲੁਰੂ ਨੇ 8 ਵਿਕਟਾਂ ਨਾਲ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਣ ਉਤਰੀ ਕੋਲਕਾਤਾ ਦੀ ਟੀਮ ਨੇ ਬੈਂਗਲੁਰੂ ਸਾਹਮਣੇ 85 ਦੌੜਾਂ ਦਾ ਟੀਚਾ ਰੱਖਿਆ ਸੀ। ਉਥੇ ਹੀ ਟੀਚੇ ਦਾ ਪਿੱਛਾ ਕਰਣ ਉਤਰੀ ਬੈਂਗਲੁਰੂ ਦੀ ਟੀਮ ਨੇ ਇਸ ਨੂੰ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਨੂੰ ਆਪਣੇ ਨਾਮ ਕਰ ਲਿਆ।

ਇਸ ਤੋਂ ਪਹਿਲਾਂ ਬੈਂਗਲੁਰੂ ਵੱਲੋਂ ਸਿਰਾਜ ਨੇ ਚਾਰ ਓਵਰਾਂ 'ਚ ਅੱਠ ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇੱਕ ਸਮੇਂ ਉਨ੍ਹਾਂ ਦੀ ਗੇਂਦਬਾਜ਼ੀ ਵਿਸ਼ਲੇਸ਼ਣ ਦੋ ਓਵਰ, ਦੋ ਮੇਡਨ, ਤਿੰਨ ਵਿਕਟ ਸੀ। ਲੈਗ ਸਪਿਨਰ ਯੁਜਵੇਂਦਰ ਚਾਹਲ (15 ਦੌੜਾਂ ਦੇ ਕੇ ਦੋ) ਅਤੇ ਆਫ ਸਪਿਨਰ ਵਾਸ਼ਿੰਗਟਨ ਸੁੰਦਰ (14 ਦੌੜਾਂ ਦੇ ਕੇ ਇੱਕ) ਨੇ ਉਨ੍ਹਾਂ ਦਾ ਵਧੀਆ ਸਾਥ ਦਿੱਤਾ। ਕੇਕੇਆਰ ਦੇ ਚਾਰ ਬੱਲੇਬਾਜ਼ ਦੋਹਰੇ ਅੰਕ 'ਚ ਪੁੱਜੇ। ਉਸ ਵੱਲੋਂ ਕਪਤਾਨ ਇਯੋਨ ਮੋਰਗਨ ਨੇ ਸਭ ਤੋਂ ਜ਼ਿਆਦਾ 30 ਦੌੜਾਂ ਬਣਾਈਆਂ। ਉਨ੍ਹਾਂ ਤੋਂ ਬਾਅਦ ਦੂਜਾ ਸਰਵੋੱਚ ਸਕੋਰ 9ਵੇਂ ਨੰਬਰ ਦੇ ਬੱਲੇਬਾਜ਼ ਲਾਕੀ ਫਰਗਿਊਸਨ (ਅਜੇਤੂ 19) ਦਾ ਰਿਹਾ। 

ਆਈ.ਪੀ.ਐੱਲ. 'ਚ ਇਹ ਤੀਜਾ ਮੌਕਾ ਹੈ ਜਦੋਂ ਕੇ.ਕੇ.ਆਰ. ਦੀ ਟੀਮ ਤੀਜੇ ਅੰਕ ਤੱਕ ਵੀ ਨਹੀਂ ਪਹੁੰਚ ਸਕੀ। ਇਹ ਉਸ ਦਾ ਦੂਜਾ ਹੇਠਲਾ ਸਕੋਰ ਹੈ। ਉਸਨੇ 2008 'ਚ ਮੁੰਬਈ ਇੰਡੀਅਨਸ ਖ਼ਿਲਾਫ਼ ਮੁੰਬਈ 'ਚ 67 ਦੌੜਾਂ ਬਣਾਈਆਂ ਸਨ। ਕੇ.ਕੇ.ਆਰ. ਨੇ ਟਾਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਆਰ.ਸੀ.ਬੀ. ਦੇ ਤੇਜ਼ ਗੇਂਦਬਾਜ਼ਾਂ ਨੇ ਨਵੀਂ ਪਿੱਚ ਨਾਲ ਮਿਲ ਰਹੀ ਤੇਜ਼ੀ ਅਤੇ ਸਵਿੰਗ ਨਾਲ ਮੋਰਗਨ ਦਾ ਇਹ ਫੈਸਲਾ ਗਲਤ ਸਾਬਤ ਕਰਣ 'ਚ ਕਸਰ ਨਹੀਂ ਛੱਡੀ। ਆਲਮ ਇਹ ਸੀ ਕਿ ਪਾਵਰਪਲੇਅ 'ਚ ਤਿੰਨ ਓਵਰ ਮੇਡਨ ਗਏ, ਸਿਰਫ 17 ਦੌੜਾਂ ਬਣੀਆਂ ਅਤੇ ਚਾਰ ਬੱਲੇਬਾਜ਼ ਪਵੇਲਿਅਨ ਪਰਤੇ। ਇਹ ਕੇ.ਕੇ.ਆਰ. ਦਾ ਪਾਵਰਪਲੇਅ 'ਚ ਹੇਠਲਾ ਸਕੋਰ ਹੈ। ਇਸ ਤੋਂ ਪਹਿਲਾਂ ਉਸਨੇ 2009 'ਚ ਡੇੱਕਨ ਚਾਰਜਰਸ ਖ਼ਿਲਾਫ਼ ਕੇਪਟਾਉਨ 'ਚ ਤਿੰਨ ਵਿਕਟਾਂ 'ਤੇ 21 ਦੌੜਾਂ ਬਣਾਈਆਂ ਸਨ। 

ਕੋਲਕਾਤਾ ਨਾਈਟ ਰਾਈਡਰਜ਼: ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਇਯੋਨ ਮੋਰਗਨ (ਕਪਤਾਨ), ਟਾਮ ਬੈਂਟਨ, ਕ੍ਰਿਸ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਪੈਟ ਕਮਿੰਸ, ਪ੍ਰਸ਼ਾਤ ਕ੍ਰਿਸ਼ਣਾ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਵਰੁਣ ਚੱਕਰਵਰਤੀ।

ਰਾਇਲ ਚੈਲੇਂਜਰਸ ਬੈਂਗਲਰੂ: ਦੇਵਦੱਤ ਪਡਿੱਕਲ, ਆਰੋਨ ਫਿੰਚ, ਵਿਰਾਟ ਕੋਹਲੀ (ਕਪਤਾਨ), ਏ.ਬੀ. ਡਿਵਿਲੀਅਰਜ਼ (ਵਿਕਟਕੀਪਰ), ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਕ੍ਰਿਸ ਮਾਰਿਸ, ਮੁਹੰਮਦ ਸਿਰਾਜ਼, ਇਸੁਰੂ ਉਦਾਨਾ, ਨਵਦੀਪ ਸੈਨੀ, ਯੁਜਵੇਂਦਰ ਚਾਹਲ।
 


Inder Prajapati

Content Editor

Related News