IPL 2020 CSK vs RR : ਰਾਜਸਥਾਨ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ

Tuesday, Oct 20, 2020 - 12:01 AM (IST)

IPL 2020 CSK vs RR : ਰਾਜਸਥਾਨ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ-ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)-13 ਸੈਸ਼ਨ ਦਾ 37ਵਾਂ ਮੁਕਾਬਲਾ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਖੇਡਿਆ ਗਿਆ। ਅਨੁਸ਼ਾਸਤ ਗੇਂਦਬਾਜ਼ੀ ਅਤੇ ਜੋਸ ਬਟਲਰ ਦੇ ਅਰਧ ਸੈਂਕੜੇ ਨਾਲ ਰਾਜਸਥਾਨ ਰਾਇਲਜ਼ ਨੇ ਸੋਮਵਾਰ ਨੂੰ ਇਥੇ ਚੇਨਈ ਸੁਪਰ ਕਿੰਗਸ ’ਤੇ 15 ਗੇਂਦਾਂ ਬਾਕੀ ਰਹਿੰਦੇ ਸੱਤ ਵਿਕਤਾਂ ਨਾਲ ਜਿੱਤ ਹਾਸਲ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ’ਚ ਜਿਥੇ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ, ਉੱਥੇ ਮਹਿੰਦਰ ਸਿੰਘ ਧੋਨੀ ਦੀ ਟੀਮ ’ਤੇ ਪਹਿਲੀ ਵਾਰ ਪਲੇਅ ਆਫ ’ਚ ਨਾ ਪਹੁੰਚਣ ਕਾਰਣ ਮੁਸ਼ਕਲਾਂ ਵਧਾ ਦਿੱਤੀਆਂ। ਚੇਨਈ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਕੇ ਪੰਜ ਵਿਕਟਾਂ ’ਤੇ 125 ਦੌੜਾਂ ਹੀ ਬਣਾ ਪਾਈ।

PunjabKesari

ਉਸ ਵੱਲੋਂ ਰਵਿੰਦਰ ਜਡੇਜਾ (30 ਗੇਂਦਾਂ ’ਤੇ ਅਜੇਤੂ 35) ਅਤੇ ਧੋਨੀ (28 ਗੇਂਦਾਂ ’ਤੇ 28) ਹੀ ਯੋਗਦਾਨ ਦੇ ਸਕੇ। ਬਟਲਰ ਦੀਆਂ 48 ਗੇਂਦਾਂ ’ਤੇ ਸੱਤ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਖੇਡੀ ਗਈ 70 ਦੌੜਾਂ ਦੀ ਪਾਰੀ ਨਾਲ ਰਾਇਲਜ਼ ਨੇ 17.3 ਓਵਰ ’ਚ ਤਿੰਨ ਵਿਕਟਾਂ ’ਤੇ 126 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਬਟਲਰ ਨੇ ਕਪਤਾਨ ਸਟੀਵ ਸਮਿਥ (34 ਗੇਂਦਾਂ ’ਤੇ ਅਜੇਤੂ 26) ਨਾਲ ਚੌਥੀ ਵਿਕਟ ਲਈ 13 ਓਵਰ ’ਚ 98 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਧੋਨੀ ਦਾ ਆਈ.ਪੀ.ਐੱਲ. ’ਚ 200ਵਾਂ ਮੈਚ ਯਾਦਗਾਰ ਨਹੀਂ ਬਣ ਪਾਇਆ। ਚੇਨਈ ਹੁਣ ਤੱਕ ਆਈ.ਪੀ.ਐੱਲ. ’ਚ ਜਦ ਵੀ ਖੇਡੀ ਹੈ ਪਲੇਅਆਫ ’ਚ ਜ਼ਰੂਰ ਪਹੁੰਚੀ ਹੈ। ਉਹ ਤਿੰਨ ਜੇਤੂ ਅਤੇ ਛੇ ਵਾਰ ਅਜੇਤੂ ਹੈ ਪਰ ਇਸ ਵਾਰ ਉਸ ਦੇ ਦੱਸ ਮੈਚਾਂ ’ਚ ਸਿਰਫ 6 ਅੰਕ ਹਨ ਅਤੇ ਅਗਲੇ ਚਾਰ ਮੈਚਾਂ ’ਚ ਜਿੱਤ ’ਤੇ ਵੀ ਉਸ ਦੀ ਪਲੇਅਆਫ ’ਚ ਪਹੁੰਚਣ ਦੀ ਸੰਭਾਵਨਾ ਟਿਕੀ ਰਹੇਗੀ। ਵੈਸੇ ਧੋਨੀ ਆਸਾਨੀ ਨਾਲ ਹਾਰ ਮੰਨਣ ਵਾਲੇ ਨਹੀਂ ਸਨ। ਦੀਪਕ ਚਾਹਰ (18 ਦੌੜਾਂ ਦੇ ਕੇ ਦੋ) ਅਤੇ ਜੋਸ਼ ਹੇਜਲਵੁੱਡ (19 ਦੌੜਾਂ ਦੇ ਕੇ ਇਕ) ਨੇ ਪਹਿਲੇ ਨੌ ਓਵਰਾਂ ’ਚ ਹੀ ਆਪਣਾ ਕੋਟਾ ਪੂਰਾ ਕਰ ਦਿੱਤਾ ਪਰ ਇਸ ਵਿਚਾਲੇ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਰਾਇਲਜ਼ ਦੇ ਬੱਲੇਬਾਜ਼ਾਂ ਨੂੰ ਖਾਮੋਸ਼ ਰੱਖਿਆ।

PunjabKesari

ਰਾਇਲਜ਼ ਦਾ ਬੇਟ ਸਟੋਕਸ (19) ਅਤੇ ਰੋਬਿਨ ਉੱਥਾਪਾ (ਚਾਰ) ਨਾਲ ਪਾਰੀ ਦੀ ਸ਼ੁਰੂਆਤ ਕਰਵਾਉਣਾ ਫਿਰ ਗਲਤ ਸਾਬਤ ਹੋਇਆ। ਸਮਿਥ ਅਤੇ ਬਟਲਰ ਨੇ ਆਸਾਨੀ ਨਾਲ ਪਾਰੀ ਅਗੇ ਵਧਾਉਣ ਦੀ ਰਣਨੀਤੀ ਅਪਣਾਈ। ਇਸ ਦੌਰਾਨ ਜਦ ਸਮਿਥ ਨੇ ਖਾਤਾ ਵੀ ਨਹੀਂ ਖੋਲਿ੍ਹਆ ਸੀ ਤਾਂ ਧੋਨੀ ਨੇ ਉਨ੍ਹਾਂ ਦੇ ਵਿਰੁੱਧ ਡੀ.ਆਰ.ਐੱਸ. ਲਿਆ ਸੀ। ਦੌੜਾਂ ਬਣਾਉਣ ਦਾ ਜ਼ਿੰਮਾ ਵੈਸੇ ਵੀ ਬਟਲਰ ਨੇ ਲੈ ਰੱਖਿਆ ਸੀ। ਸਮਿਥ ਨੇ 24ਵੀਂ ਗੇਂਦ ਦਾ ਸਾਹਮਣਾ ਕਰਕੇ ਪਹਿਲਾਂ ਚੌਕਾ ਲਗਾਇਆ। ਬਟਲਰ ਨੇ 37 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ। ਰਾਇਲਜ਼ ਦੀ ਇਸ ਜਿੱਤ ਦੀ ਨੀਂਹ ਉਸ ਦੇ ਗੇਂਦਬਾਜ਼ਾਂ ਨੇ ਰੱਖੀ। ਜੋਫ੍ਰਾ ਆਰਚਰ ਨੇ 20 ਦੌੜਾਂ ਦੇ ਕੇ ਵਿਕਟ ਲਈ ਜਦਕਿ ਉਸ ਦੇ ਦੋਵਾਂ ਸਪਨੀਰਾਂ ਸ਼੍ਰੇਯਸ ਗੋਪਾਲ (14 ਦੌੜਾਂ ਦੇ ਕੇ ਇਕ) ਅਤੇ ਰਾਹੁਲ ਤੇਵਤਿਆ (18 ਦੌੜਾਂ ਦੇ ਕੇ ਇਕ) ਨੂੰ ਮਿਲਾ ਕੇ ਅੱਠ ਓਵਰ ’ਚ 32 ਦੌੜਾਂ ਦੇ ਕੇ ਦੋ ਵਿਕਟ ਲਈਆਂ ਅਤੇ ਚੇਨਈ ਨੇ ਬੱਲੇਬਾਜ਼ਾਂ ਨੂੰ ਦਬਾਅ ’ਚ ਰੱਖਿਆ। ਧੋਨੀ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ।

PunjabKesari

ਰਾਜਸਥਾਨ ਦੇ ਗੇਂਦਬਾਜ਼ਾਂ ਦੀ ਤਾਰੀਫ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਪਰਿਸਥਿਤੀਆਂ ਦਾ ਫਾਇਦਾ ਚੁੱਕਦੇ ਹੋਏ ਚੇਨਈ ਦੇ ਬੱਲੇਬਾਜ਼ਾਂ ਨੂੰ ਸ਼ੁਰੂ ਤੋਂ ਦਬਾਅ ’ਚ ਰੱਖਿਆ। ਬਟਲਰ ਨੇ ਫਾਫ ਡੂਪਲੇਸਿਸ (10) ਦਾ ਸ਼ਾਨਦਾਰ ਕੈਚ ਫੜਿਆ। ਸ਼ੇਨ ਵਾਟਸਨ (ਅੱਠ) ਅਤੇ ਅੰਬਾਤੀ ਰਾਇਡੂ (13) ਨੇ ਆਸਾਨ ਕੈਚ ਦਿੱਤੇ। ਧੋਨੀ ਅਤੇ ਜਡੇਜਾ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਪਾਏ। ਇਨ੍ਹਾਂ ਦੋਵਾਂ ਨੇ ਪੰਜਵੀਂ ਵਿਕਟ ਲਈ 51 ਦੌੜਾਂ ਜੋੜੀਆਂ ਪਰ ਇਸ ਦੇ ਲਈ 46 ਗੇਂਦਾਂ ਖੇਡੀਆਂ। ਚੇਨਈ ਕੋਲ ਵਿਕਟ ਬਚੇ ਹੋਏ ਸਨ, ਇਸ ਦੇ ਬਾਵਜੂਦ ਉਸ ਨੇ ਆਖਿਰੀ ਪੰਜ ਓਵਰਾਂ ’ਚ ਸਿਰਫ 36 ਦੌੜਾਂ ਬਣਾਈਆਂ। ਚੇਨਈ ਦੀ ਪੂਰੀ ਪਾਰੀ ’ਚ 12 ਚੌਕੇ ਅਤੇ ਇਕ ਛੱਕਾ ਲੱਗਿਆ। ਇਨ੍ਹਾਂ ’ਚੋਂ ਚਾਰ ਚੌਕੇ ਜਡੇਜਾ ਨੇ ਲਗਾਏ।

PunjabKesari

ਚੇਨਈ ਸੁਪਰ ਕਿੰਗਸ : ਫਾਫ ਡੂ ਪਲੇਸਿਸ, ਸੈਮ ਕਿਊਰਨ, ਸ਼ੇਨ ਵਾਟਸਨ, ਅੰਬਾਤੀ ਰਾਇਡੂ,ਐੱਮ.ਐੱਸ. ਧੋਨੀ (ਡਬਲਯੂ/ਸੀ), ਰਵਿੰਦਰ ਜਡੇਜਾ, ਕੇਦਾਰ ਜਾਧਵ, ਦੀਪਕ ਚਾਹਰ, ਪਿਊਸ਼ ਚਾਵਲਾ, ਸ਼ਾਰਦੁਲ ਠਾਕੁਰ, ਜੋਸ਼ ਹੇਜਲਵੁੱਡ।

ਰਾਜਸਥਾਨ ਰਾਇਲਜ਼ : ਰਾਬਿਨ ਉੱਥਾਪਾ, ਬੇਨ ਸਟੋਕਸ, ਸੰਜੂ ਸੈਮਸਨ (ਡਬਲਯੂ), ਸਟੀਵਨ ਸਮਿਥ (ਸੀ), ਜੋਸ ਬਟਲਰ, ਰਾਹੁਲ ਤੇਵਤਿਆ, ਜੋਫ੍ਰਾ ਆਰਚਰ, ਰਿਆਨ ਪਰਾਗ, ਸ਼੍ਰੇਯਸ ਗੋਪਾਲ, ਅੰਕਿਤ ਰਾਜਪੂਤ, ਕਾਰਤਿਕ ਤਿਆਗੀ।


author

Karan Kumar

Content Editor

Related News