IPL 2020: ਜ਼ਖ਼ਮੀ ਭੁਵਨੇਸ਼ਵਰ ਦੀ ਜਗ੍ਹਾ ਪ੍ਰਿਥਵੀ ਰਾਜ ਯਾਰਾ ਸਨਰਾਇਜ਼ਰਸ ਹੈਦਰਾਬਾਦ ਟੀਮ ਨਾਲ ਜੁੜਨਗੇ

10/06/2020 5:32:17 PM

ਦੁਬਈ (ਭਾਸ਼ਾ) : ਸਨਰਾਇਜ਼ਰਸ ਹੈਦਰਾਬਾਦ ਨੇ ਜ਼ਖ਼ਮੀ ਹੋਏ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ ਪ੍ਰਿਥਵੀ ਰਾਜ ਯਾਰਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੌਜੂਦਾ ਸੀਜ਼ਨ ਲਈ ਟੀਮ ਵਿਚ ਸ਼ਾਮਲ ਕਰਣ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ।

ਇਹ ਵੀ ਪੜ੍ਹੋ: ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ

ਭੁਵਨੇਸ਼ਵਰ ਮਾਂਸਪੇਸ਼ੀਆਂ ਵਿਚ ਖਿਚਾਅ ਕਾਰਨ ਆਈ.ਪੀ.ਐਲ. ਤੋਂ ਬਾਹਰ ਹੋ ਗਏ ਹਨ। 2 ਅਕਤੂਬਰ ਨੂੰ ਚੇਨਈ ਸੁਪਰਕਿੰਗਜ਼ ਦੀ ਪਾਰੀ ਦਾ 19ਵਾਂ ਓਵਰ ਸੁੱਟਣ ਦੌਰਾਨ ਭੁਵਨੇਸ਼ਵਰ ਨੂੰ ਸੱਟ ਲੱਗੀ ਸੀ ਅਤੇ ਸਿਰਫ਼ 1 ਗੇਂਦ ਸੁੱਟਣ ਦੇ ਬਾਅਦ ਉਹ ਲੜਖੜਾਉਂਦੇ ਹੋਏ ਮੈਦਾਨ 'ਚੋਂ ਬਾਹਰ ਚਲੇ ਗਏ ਸਨ। ਸਨਰਾਇਜ਼ਰਸ ਹੈਦਰਾਬਾਦ ਨੇ ਦੱਸਿਆ ਸੀ ਕਿ ਇਹ ਭਾਰਤੀ ਤੇਜ਼ ਗੇਂਦਬਾਜ ਟੂਰਨਾਮੈਂਟ ਵਿਚ ਅੱਗੇ ਹਿੱਸਾ ਨਹੀਂ ਲਵੇਗਾ ਅਤੇ ਉਨ੍ਹਾਂ ਦੀ ਜਗ੍ਹਾ ਟੀਮ ਵਿਚ 22 ਸਾਲਾ ਪ੍ਰਿਥਵੀ ਰਾਜ ਨੂੰ ਸ਼ਾਮਲ ਕੀਤਾ ਜਾਵੇਗਾ।

PunjabKesari

ਟੀਮ ਨੇ ਅਧਿਕਾਰਤ ਟਵਿਟਰ ਹੈਂਡਲ 'ਤੇ ਲਿਖਿਆ, 'ਭੁਵਨੇਸ਼ਵਰ ਕੁਮਾਰ ਸੱਟ ਕਾਰਨ ਡਰੀਮ11 ਆਈ.ਪੀ.ਐਲ. 2020 ਤੋਂ ਬਾਹਰ ਹੋ ਗਏ ਹਨ। ਅਸੀਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ। ਸੀਜ਼ਨ ਦੇ ਬਾਕੀ ਬਚੇ ਮੈਚਾਂ ਲਈ ਭੁਵਨੇਸ਼ਵਰ ਦੀ ਜਗ੍ਹਾ ਟੀਮ ਵਿਚ ਪ੍ਰਿਥਵੀ ਰਾਜ ਯਾਰਾ ਸ਼ਾਮਲ ਹੋਣਗੇ।'

ਆਸ਼ੀਸ਼ ਨੇਹਰਾ ਦਾ ਵੱਡਾ ਬਿਆਨ, ਕਿਹਾ ਧੋਨੀ ਦੀ ਜਗ੍ਹਾ ਇਸ ਨੌਜਵਾਨ ਖਿਡਾਰੀ ਨੂੰ ਮਿਲੇ ਜਗ੍ਹਾ

ਆਂਧਰਾ ਪ੍ਰਦੇਸ਼ ਦੇ ਇਸ ਗੇਂਦਬਾਜ ਨੇ ਪ੍ਰਥਮ ਸ਼੍ਰੇਣੀ ਦੇ 11 ਮੈਚਾਂ ਵਿਚ 39 ਵਿਕਟਾਂ ਲਈਆਂ ਹਨ। ਉਹ ਯੂ.ਏ.ਈ. ਵਿਚ ਜਲਦ ਹੀ ਟੀਮ ਨਾਲ ਜੁੜਣਗੇ। ਪ੍ਰਿਥਵੀ ਰਾਜ ਪਿਛਲੇ ਸਾਲ ਆਈ.ਪੀ.ਐੱਲ. ਵਿਚ ਕੋਲਕਾਤਾ ਨਾਇਟ ਰਾਇਡਰਸ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ ਰਾਜਸਥਾਨ ਰਾਇਲਸ ਖ਼ਿਲਾਫ਼ ਆਪਣੇ ਪਿਛਲੇ (ਆਈ.ਪੀ.ਐੱਲ. ਮੈਚ) ਮੁਕਾਬਲੇ ਵਿਚ 2 ਓਵਰਾਂ ਵਿਚ 28 ਦੌੜਾਂ ਦਿੱਤੀਆਂ ਸਨ। ਭੁਵਨੇਸ਼ਵਰ ਕੁਮਾਰ ਦੀ ਸੱਟ ਨੂੰ ਲੈ ਕੇ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਸ਼ਾਇਦ ਗਰੇਡ 1 ਜਾਂ 2 ਦੀ ਸੱਟ ਹੈ, ਜਿਸ ਦਾ ਮਤਲੱਬ ਹੈ ਕਿ ਉਹ ਘੱਟ ਤੋਂ ਘੱਟ 6 ਤੋਂ 8 ਹਫ਼ਤੇ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ। ਇਸ ਕਾਰਨ ਸ਼ਾਇਦ ਉਨ੍ਹਾਂ ਨੂੰ ਭਾਰਤ ਦੇ ਆਸਟਰੇਲੀਆ ਦੌਰੇ ਤੋਂ ਵੀ ਬਾਹਰ ਹੋਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕਾਰ ਹਾਦਸੇ 'ਚ ਜ਼ਖ਼ਮੀ ਹੋਏ ਸਟਾਰ ਕ੍ਰਿਕਟਰ ਦੀ ਮੌਤ


cherry

Content Editor

Related News