ਪਤਨੀ ਨੂੰ ਭਾਰਤ ਛੱਡ UAE ਗਏ ਕ੍ਰਿਕਟਰ ਸ਼ਿਖ਼ਰ ਧਵਨ ਨੂੰ ਮਿਲੀ ''ਲੈਲਾ'', ਸਾਂਝੀ ਕੀਤੀ ਵੀਡੀਓ

Saturday, Sep 05, 2020 - 01:20 PM (IST)

ਪਤਨੀ ਨੂੰ ਭਾਰਤ ਛੱਡ UAE ਗਏ ਕ੍ਰਿਕਟਰ ਸ਼ਿਖ਼ਰ ਧਵਨ ਨੂੰ ਮਿਲੀ ''ਲੈਲਾ'', ਸਾਂਝੀ ਕੀਤੀ ਵੀਡੀਓ

ਸਪੋਰਟਸ ਡੈਸਕ : ਆਈ.ਪੀ.ਐੱਲ. 2020 ਜਲਦ ਹੀ ਸ਼ੁਰੂ ਹੋਣ ਵਾਲਾ ਹੈ ਅਤੇ ਸਾਰੀਆਂ ਟੀਮਾਂ ਦੇ ਖਿਡਾਰੀ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਨੂੰ ਮੈਦਾਨ ਵਿਚ ਉਤਰਣਗੇ। ਇਸ ਤੋਂ ਪਹਿਲਾਂ ਖਿਡਾਰੀਆਂ ਨੇ ਆਪਣੀ ਕਮਸ ਕੱਸ ਲਈ ਹੈ। ਅਜਿਹੇ ਵਿਚ ਦਿੱਲੀ ਕੈਪੀਟਲਸ ਦੇ ਖਿਡਾਰੀ ਸ਼ਿਖਰ ਧਵਨ ਨੂੰ ਯੂ.ਏ.ਈ. ਵਿਚ ਆਪਣੀ ਲੈਲਾ ਮਿਲ ਗਈ ਹੈ, ਜਿਸ ਨਾਲ ਉਨ੍ਹਾਂ ਨੇ ਵੀਡੀਓ ਸਾਂਝੀ ਕੀਤੀ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋ ਗਈ ਹੈ।

ਇਹ ਵੀ ਪੜ੍ਹੋ: IPL 2020 ਨਾ ਖੇਡਣ 'ਤੇ ਹਰਭਜਨ ਸਿੰਘ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ
 

 
 
 
 
 
 
 
 
 
 
 
 
 
 
 

A post shared by Shikhar Dhawan (@shikhardofficial) on

ਧਵਨ ਦੀ ਲੈਲਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੇ ਸਾਥੀ ਖਿਡਾਰੀ ਪ੍ਰਿਥਵੀ ਸ਼ਾ ਹੀ ਹਨ। ਦਰਅਸਲ ਧਵਨ ਨੇ ਇੰਸਟਾ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- ਮੇਰੀ ਲੈਲਾ ਕੋਵਿਡ ਟਾਇਮ ਵਿਚ ਪ੍ਰਿਥਵੀ ਸ਼ਾ... ਦੱਸ ਦੇਈਏ ਕਿ ਇਸ ਵੀਡੀਓ ਵਿਚ ਧਵਨ ਅਤੇ ਪ੍ਰਿਥਵੀ ਸ਼ਾ 'ਅਪੁਨ ਬੋਲਾ ਤੂੰ ਮੇਰੀ ਲੈਲਾ' ਗਾਣੇ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ, ਜਿਸ ਦੇ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਇਸ ਮਸਤੀ ਭਰੇ ਵੀਡੀਓ 'ਤੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ।

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼
 

ਧਿਆਨਦੇਣ ਯੋਗ ਹੈ ਕਿ ਸ਼ਿਖਰ ਧਵਨ ਦਾ ਹੁਣ ਤੱਕ ਦਾ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਹੈ। ਸ਼ਿਖਰ ਧਵਨ ਹੁਣ ਤੱਕ ਭਾਰਤੀ ਟੀਮ ਲਈ 34 ਟੈਸਟ ਮੈਚ, 136 ਵਨਡੇ ਮੈਚ ਅਤੇ 61 ਟੀ20 ਮੈਚ ਖੇਡ ਚੁੱਕੇ ਹਨ । ਸ਼ਿਖਰ ਧਵਨ ਨੇ ਆਪਣੇ ਖੇਡੇ 34 ਟੈਸਟ ਮੈਚਾਂ ਵਿਚ 40.61 ਦੀ ਔਸਤ ਨਾਲ 2315 ਦੌੜਾਂ, 136 ਵਨਡੇ ਮੈਚਾਂ 'ਤੇ 45.14 ਦੀ ਔਸਤ ਨਾਲ 5688 ਦੌੜਾਂ ਅਤੇ 61 ਟੀ20 ਮੈਚਾਂ ਵਿਚ 28.35 ਦੀ ਔਸਤ ਨਾਲ 1588 ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ: WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ


author

cherry

Content Editor

Related News