IPL 2020: ਵਿਰਾਟ ਨੇ ਸਾਥੀ ਖਿਡਾਰੀਆਂ ਨਾਲ ਗਾਇਆ ਗਾਣਾ ਅਤੇ ਪਾਇਆ ਭੰਗੜਾ, ਵੇਖੋ ਵੀਡੀਓ

Thursday, Oct 01, 2020 - 03:46 PM (IST)

IPL 2020: ਵਿਰਾਟ ਨੇ ਸਾਥੀ ਖਿਡਾਰੀਆਂ ਨਾਲ ਗਾਇਆ ਗਾਣਾ ਅਤੇ ਪਾਇਆ ਭੰਗੜਾ, ਵੇਖੋ ਵੀਡੀਓ

ਸਪੋਰਟਸ ਡੈਸਕ : ਮੁੰਬਈ ਖ਼ਿਲਾਫ਼ ਸੁਪਰ ਓਵਰ ਵਿਚ ਮਿਲੀ ਜਿੱਤ ਦੇ ਬਾਅਦ ਆਰ.ਸੀ.ਬੀ. ਦੀ ਟੀਮ ਕਾਫ਼ੀ ਖੁਸ਼ ਹੈ ਅਤੇ 3 ਮੈਚ ਵਿਚੋਂ 2 ਮੈਚ ਜਿੱਤ ਕੇ ਅੰਕ ਸੂਚੀ ਵਿਚ ਟਾਪ 4 ਵਿਚ ਆਪਣੀ ਜਗ੍ਹਾ ਬਣਾਈ ਹੋਈ ਹੈ। ਇਸ ਲਈ ਟੀਮ ਦੇ ਖਿਡਾਰੀ ਰਿਲੈਕਸ ਅਤੇ ਮੌਜ ਮਸਤੀ ਕਰ ਰਹੇ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਗਾਣਾ ਗਾਉਂਦੇ ਹੋਏ ਅਤੇ ਭੰਗੜਾ ਪਾਉਂਦੇ ਹੋਏ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: IPL 2020: ਟੀਮ ਦਾ ਹੌਸਲਾ ਵਧਾਉਣ ਲਈ ਮੈਦਾਨ 'ਚ ਪੁੱਜੇ ਸ਼ਾਹਰੁਖ ਖਾਨ, ਬਦਲੀ ਲੁੱਕ ਦੇਖ ਪ੍ਰਸ਼ੰਸਕ ਹੋਏ ਕਰੇਜ਼ੀ

 PunjabKesari

ਇਸ ਵੀਡੀਓ ਵਿਚ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਪੰਜਾਬੀ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਗਾਇਆ ਅਤੇ ਭੰਗੜਾ ਵੀ ਪਾਇਆ। ਇਸ ਦੌਰਾਨ ਵਿਰਾਟ ਦਾ ਸਾਥ ਤੇਜ਼ ਗੇਂਦਬਾਜ ਨਵਦੀਪ ਸੈਨੀ ਅਤੇ ਆਲਰਾਊਂਡਰ ਗੁਰਕੀਰਤ ਮਾਨ ਦੇ ਰਹੇ ਹੈ ਅਤੇ ਟੀਮ ਦੇ ਸਾਰੇ ਖਿਡਾਰੀਆਂ ਨੇ ਜੰਮ ਕੇ ਮਸਤੀ ਕੀਤੀ।  

ਇਹ ਵੀ ਪੜ੍ਹੋ:  ਅਕਤੂਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

 


ਇਸ ਵੀਡੀਓ ਵਿਚ ਵਿਰਾਟ ਹੀ ਨਹੀ ਸਗੋਂ ਟੀਮ ਦੇ ਹੋਰ ਖਿਡਾਰੀਆਂ ਨੇ ਵੀ ਗਾਣੇ ਗਏ। ਜਿਸ ਵਿਚ ਧਾਕੜ ਬੱਲੇਬਾਜ਼ ਏ.ਬੀ.ਡਿਵਿਲਿਅਰਸ ਦਾ ਨਾਮ ਵੀ ਸ਼ਾਮਲ ਹੈ। ਏ.ਬੀ. ਨੇ ਇਸ ਮੌਕੇ 'ਤੇ ਟੀਮ ਦੇ ਖਿਡਾਰੀਆਂ ਨੂੰ ਗਾਣਾ ਗਾ ਕੇ ਸੁਣਾਇਆ।

 


author

cherry

Content Editor

Related News