IPL 2020: UAE ਪੁੱਜੀ ਪ੍ਰੀਤੀ ਜ਼ਿੰਟਾ ਨੂੰ ਕੀਤਾ ਗਿਆ ਇਕਾਂਤਵਾਸ, ਖਿਡਾਰੀਆਂ ਨੂੰ ਇੰਝ ਦਿੱਤਾ ਖ਼ਾਸ ਸੰਦੇਸ਼ (ਵੀਡੀਓ)

Wednesday, Sep 16, 2020 - 10:55 AM (IST)

ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ ਆਈ.ਪੀ.ਐਲ. ਇਸ ਸਾਲ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਹੁਣ ਸਿਰਫ਼ 3 ਦਿਨ ਦਾ ਹੀ ਸਮਾਂ ਬਚਿਆ ਹੈ। ਖਿਡਾਰੀਆਂ ਤੋਂ ਲੈ ਕੇ ਟੀਮ ਮੈਨੇਜਮੈਂਟ ਤੱਕ ਹਰ ਕੋਈ ਆਖ਼ਰੀ ਸਮੇਂ ਦੀਆਂ ਤਿਆਰੀਆਂ ਵਿਚ ਜੁਟਿਆ ਹੋਇਆ ਹੈ। ਇਸ ਵਾਰ ਆਈ.ਪੀ.ਐਲ. ਟੀਮਾਂ ਲਈ ਕਾਫ਼ੀ ਚੁਣੌਤੀ ਭਰਪੂਰ ਹੋਣ ਵਾਲਾ ਹੈ। ਬਾਇਓ ਸਕਿਓਰ ਬੱਬਲ ਵਿਚ ਰਹਿਣ ਦੇ ਇਲਾਵਾ ਯੂ.ਏ.ਈ. ਦੇ ਹਾਲਾਤਾਂ ਵਿਚ ਢੱਲਣਾ ਵੀ ਖਿਡਾਰੀਆਂ ਲਈ ਆਸਾਨ ਨਹੀਂ ਹੋਵੇਗਾ। ਅਜਿਹੇ ਵਿਚ ਸਾਰੇ ਟੀਮ ਮੈਨੇਜਮੈਂਟ ਅਤੇ ਮਾਲਕ ਖਿਡਾਰੀਆਂ ਦਾ ਉਤਸ਼ਾਹ ਵਧਾ ਰਹੇ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਯੂ.ਏ.ਈ. ਵਿਚ ਹੀ ਹੈ, ਉਨ੍ਹਾਂ ਨੇ ਟੀਮ ਲਈ ਸੰਦੇਸ਼ ਭੇਜਿਆ ਹੈ।

ਇਹ ਵੀ ਪੜ੍ਹੋ:  WHO ਦਾ ਨਵਾਂ ਬਿਆਨ, 20 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਤੇ ਕੋਰੋਨਾ ਦਾ ਖ਼ਤਰਾ ਹੈ ਘੱਟ

 
 
 
 
 
 
 
 
 
 
 
 
 
 
 

A post shared by Kings XI Punjab (@kxipofficial) on



ਪ੍ਰੀਤੀ ਜ਼ਿੰਟਾ ਨੇ ਭੇਜਿਆ ਸੰਦੇਸ਼
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਪ੍ਰੀਤੀ ਜ਼ਿੰਟਾ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿਚ ਪ੍ਰੀਤੀ ਕਹਿੰਦੀ ਹੈ ਹਨ, 'ਹਾਏ ਟੀਮ, ਮੈਂ ਬੱਸ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀ ਸਾਰੇ ਸ਼ਾਨਦਾਰ ਲੱਗ ਰਹੇ ਹੋ। ਮੈਂ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਫਾਲੋ ਕਰ ਰਹੀ ਹਾਂ ਅਤੇ ਵੇਖ ਰਹੀ ਹਾਂ ਕਿੰਨੀ ਮਿਹਨਤ ਕਰ ਰਹੇ ਹੋ। ਮੈਂ ਜਲਦ ਹੀ ਇਕਾਂਤਵਾਸ ਤੋਂ ਨਿਕਲ ਕੇ ਬਾਇਓ ਬੱਬਲ ਵਿਚ ਆਉਣ ਲਈ ਉਤਸ਼ਾਹਿਤ ਹਾਂ।' ਪ੍ਰੀਤੀ ਜ਼ਿੰਟਾ ਫਿਲਹਾਲ ਆਪਣੇ ਪਤੀ ਨਾਲ ਇਕਾਂਤਵਾਸ ਵਿਚ ਹੈ। ਹਾਲਾਂਕਿ ਉਹ ਜਲਦ ਹੀ ਟੀਮ ਨਾਲ ਜੁੜਣ ਵਾਲੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਸਕੂਲ ਬੱਸ ਅਤੇ ਟਰੇਨ ਵਿਚਾਲੇ ਹੋਈ ਟੱਕਰ, 1 ਦੀ ਮੌਤ, 40 ਜ਼ਖ਼ਮੀ (ਤਸਵੀਰਾਂ)


cherry

Content Editor

Related News