ਇੰਗਲੈਂਡ ਦੇ ਇਸ ਖਿਡਾਰੀ ਨੇ ਫੜਿਆ ਭਾਰਤੀ ਐਂਕਰ ਬੀਬੀ ਦਾ ''ਦੁਪੱਟਾ'', ਤਸਵੀਰ ਹੋਈ ਵਾਇਰਲ
Friday, Nov 13, 2020 - 10:27 AM (IST)

ਸਪੋਰਟਸ ਡੈਸਕ : ਆਈ.ਪੀ.ਐੱਲ. ਦਾ 13ਵਾਂ ਸੀਜ਼ਨ ਖ਼ਤਮ ਹੋ ਚੁੱਕਾ ਹੈ ਅਤੇ ਮੁੰਬਈ ਇੰਡੀਅਨਜ਼ ਨੇ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਹੈ। ਕੋਰੋਨਾ ਵਾਇਰਸ ਕਾਰਨ ਇਸ ਸਾਲ ਆਈ.ਪੀ.ਐੱਲ. ਵਿਚ ਗਲੈਮਰ ਦਾ ਤੜਕਾ ਘੱਟ ਰਿਹਾ ਪਰ ਕਮੈਂਟਰੀ ਪੈਨਲ ਵਿਚ ਗਲੈਮਰ ਦਾ ਤੜਕਾ ਪੂਰੇ ਜ਼ੋਰਾਂ 'ਤੇ ਰਿਹਾ। ਕਈ ਦਿੱਗਜ ਖਿਡਾਰੀ ਭਾਰਤੀ ਐਂਕਰਸ ਬੀਬੀਆਂ ਨਾਲ ਮੌਜ ਮਸਤੀ ਕਰਦੇ ਹੋਏ ਵਿਖਾਈ ਦਿੱਤੇ। ਇਨ੍ਹਾਂ ਐਂਕਰਸ ਵਿਚ ਇਕ ਨਾ ਤਾਨਿਆ ਪੁਰੋਹਿਤ ਦਾ ਹੈ, ਜੋ ਹਿੰਦੀ ਪ੍ਰਸਾਰਨ ਨਾਲ ਜੁੜੀ ਹੋਈ ਸੀ।
ਤਾਨਿਆ ਪੁਰੋਹਿਤ ਦੀ ਇਕ ਤਸਵੀਰ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਗ੍ਰੀਮ ਸਵਾਨ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਇਸ ਐਂਕਰ ਦਾ ਦੁਪੱਟਾ ਫੜਿਆ ਹੋਇਆ ਹੈ। ਦਰਅਸਲ ਤਾਨਿਆ ਅਤੇ ਸਵਾਨ ਨੇ ਸ਼ਾਹਰੁਖ ਖਾਨ ਦੀ ਫ਼ਿਲਮ 'ਕੁਛ ਕੁਛ ਹੋਤਾ ਹੈ' ਦਾ ਇਕ ਸੀਨ ਕਾਪੀ ਕੀਤਾ ਹੈ, ਜਿਸ ਵਿਚ ਉਹ ਕਾਜੋਲ ਦਾ ਦੁਪੱਟਾ ਫੜਦੇ ਹਨ। ਇਸ ਤਸਵੀਰ ਨੂੰ ਖ਼ੁਦ ਤਾਨਿਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕੀਤਾ ਹੈ।
ਧਿਆਨਦੇਣ ਯੋਗ ਹੈ ਕਿ ਤਾਨਿਆ ਪੁਰੋਹਿਤ ਬਾਲੀਵੁੱਡ ਦੀ ਅਦਾਕਾਰਾ ਹੈ ਅਤੇ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਦੀ ਹਿੱਟ ਫ਼ਿਲਮ ਨੈਸ਼ਨਲ ਹਾਈਵੇ 10 ਵਿਚ ਉਨ੍ਹਾਂ ਨਾਲ ਕੰਮ ਕੀਤਾ ਹੈ। ਤਾਨਿਆ ਬਾਲੀਵੁੱਡ ਦੇ ਇਲਾਵਾ ਆਈ.ਪੀ.ਐੱਲ. ਵਿਚ ਵੀ ਆਪਣੀ ਖ਼ੂਬਸੂਰਤੀ ਦਾ ਜਲਵਾ ਵਿਖਾਉਂਦੀ ਹੋਈ ਨਜ਼ਰ ਆਈ। ਉਨ੍ਹਾਂ ਨੇ ਕ੍ਰਿਕਟਰਾਂ ਨਾਲ ਆਈ.ਪੀ.ਐੱਲ. ਦੌਰਾਨ ਖ਼ੂਬ ਮੌਜ ਮਸਤੀ ਵੀ ਕੀਤੀ, ਜਿਸ ਦੀਆਂ ਤਸਵੀਰਾਂ ਉਹ ਆਪਣੇ ਇੰਸਟਾਗਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਫਾਰਮ 'ਤੇ ਸਾਂਝੀਆਂ ਕਰਦੀ ਰਹਿੰਦੀ ਸੀ।