ਮੈਚ ਦੇਖਣ ਪਹੁੰਚੀ ਅਨੁਸ਼ਕਾ ਨੇ ਫਲਾਂਟ ਕੀਤਾ ''ਬੇਬੀ ਬੰਪ'', ਦੂਜੀ ਵਾਰ ਵਿਰਾਟ ਲਈ ਹੋਈ ਲੱਕੀ ਸਾਬਿਤ, ਵੇਖੋ ਤਸਵੀਰਾਂ

Sunday, Oct 18, 2020 - 01:25 PM (IST)

ਮੈਚ ਦੇਖਣ ਪਹੁੰਚੀ ਅਨੁਸ਼ਕਾ ਨੇ ਫਲਾਂਟ ਕੀਤਾ ''ਬੇਬੀ ਬੰਪ'', ਦੂਜੀ ਵਾਰ ਵਿਰਾਟ ਲਈ ਹੋਈ ਲੱਕੀ ਸਾਬਿਤ, ਵੇਖੋ ਤਸਵੀਰਾਂ

ਸਪੋਰਟਸ ਡੈਸਕ : ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਬੀਤੇ ਦਿਨ ਖੇਡੇ ਗਏ ਮੈਚ ਵਿਚ ਬੈਂਗਲੁਰੂ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. ਵਿਚ 9 ਮੈਚਾਂ ਵਿਚੋਂ 6ਵੀਂ ਜਿੱਤ ਹਾਸਲ ਕਰ ਕੀਤੀ। ਇਸ ਦੌਰਾਨ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੀ ਹੋਈ ਸੀ। ਮੈਚ ਦੌਰਾਨ ਅਨੁਸ਼ਕਾ ਪਤੀ ਵਿਰਾਟ ਕੋਹਲੀ ਨੂੰ ਚਿਅਰ ਕਰਦੀ ਨਜ਼ਰ ਆਈ। ਅਨੁਸ਼ਕਾ ਦੀ ਸਟੇਡੀਅਮ ਤੋਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਤੁਸੀਂ ਦੇਖੋਗੇ ਕਿ ਅਨੁਸ਼ਕਾ ਨੇ ਸੰਤਰੀ ਰੰਗ ਦੀ ਡਰੈਸ ਪਾਈ ਹੋਈ ਹੈ। ਨਾਲ ਹੀ ਅਨੁਸ਼ਕਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਵੀ ਸਾਫ਼ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਅਨੁਸ਼ਕਾਂ ਦੀਆਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। ਉਥੇ ਹੀ ਕੁੱਝ ਤਸਵੀਰਾਂ ਵਿਚ ਅਨੁਸ਼ਕਾ ਦਾ 'ਬੇਬੀ ਬੰਪ' ਵੀ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਡਿਲਿਵਰੀ ਪੈਕੇਟ ਗੁਆਚਣ 'ਤੇ ਸ਼ਖ਼ਸ ਨੇ ਕੀਤੀ Amazon ਦੇ CEO ਨੂੰ ਸ਼ਿਕਾਇਤ, ਮਿਲਿਆ ਇਹ ਜਵਾਬ

 

 
 
 
 
 
 
 
 
 
 
 
 
 

GOOD MORNING 😍 📸 Courtesy : BCCI IPL Star Sports

A post shared by VIRAT KOHLI 🔵 (@viratkohli.club.2) on



ਦੱਸ ਦੇਈਏ ਕਿ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ (57) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਨਾਲ 20 ਓਵਰਾਂ ਵਿਚ 6 ਵਿਕਟਾਂ 'ਤੇ 177 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਡਿਵਿਲੀਅਰਸ ਦੇ ਧਮਾਕੇਦਾਰ ਛੱਕਿਆਂ ਦੇ ਸਾਹਮਣੇ ਇਹ ਸਕੋਰ ਛੋਟਾ ਸਾਬਤ ਹੋਇਆ। ਬੈਂਗਲੁਰੂ ਨੇ 19.4 ਓਵਰਾਂ 'ਚ ਤਿੰਨ ਵਿਕਟਾਂ 'ਤੇ 179 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਮੈਨ ਆਫ ਦਿ ਮੈਚ ਡਿਵੀਲੀਅਰਸ ਨੇ ਸਿਰਫ 22 ਗੇਂਦਾਂ 'ਚ ਇਕ ਚੌਕਾ ਅਤੇ 6 ਛੱਕਿਆਂ ਦੀ ਅਜੇਤੂ ਪਾਰੀ ਨਾਲ 55 ਦੌੜਾਂ ਬਣਾਈਆਂ ਤੇ ਜੇਤੂ ਛੱਕਾ ਮਾਰ ਕੇ ਮੈਚ ਖਤਮ ਕੀਤਾ।

ਇਹ ਵੀ ਪੜ੍ਹੋ: IPL 2020 : ਚਾਹਲ ਨੇ 2 ਗੇਂਦਾਂ 'ਤੇ ਲਈਆਂ 2 ਵਿਕਟਾਂ, ਸਟੇਡੀਅਮ 'ਚ ਝੂਮ ਉਠੀ ਮੰਗੇਤਰ ਧਨਾਸ਼੍ਰੀ, ਵੇਖੋ ਵੀਡੀਓ

 

 


author

cherry

Content Editor

Related News