IPL 2020: ਆਂਦ੍ਰੇ ਰਸੇਲ ਦੀ ਖ਼ਰਾਬ ਫਾਰਮ ਤੋਂ ਬਾਅਦ ਪਤਨੀ ਜੈਸਿਮ ਨੂੰ ਯੂਜ਼ਰ ਨੇ ਕਿਹਾ, ਆਂਟੀ...

Saturday, Oct 10, 2020 - 01:18 PM (IST)

IPL 2020: ਆਂਦ੍ਰੇ ਰਸੇਲ ਦੀ ਖ਼ਰਾਬ ਫਾਰਮ ਤੋਂ ਬਾਅਦ ਪਤਨੀ ਜੈਸਿਮ ਨੂੰ ਯੂਜ਼ਰ ਨੇ ਕਿਹਾ, ਆਂਟੀ...

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਆਲਰਾਊਂਡਰ ਆਂਦ੍ਰੇ ਰਸਲੇ ਇਨ੍ਹੀਂ ਦਿਨੀਂ ਯੂ.ਏ.ਈ. ਵਿਚ ਆਈ.ਪੀ.ਐੱਲ. ਖੇਡਣ ਵਿਚ ਰੁੱਝੇ ਹੋਏ ਹਨ, ਜਿੱਥੇ ਉਨ੍ਹਾਂ ਦੀ ਟੀਮ ਚੰਗਾ ਪ੍ਰਦਰਸ਼ਨ ਕਰਦੇ ਹੋਏ ਅੰਕ ਸੂਚੀ ਵਿਚ ਟਾਪ 4 'ਤੇ ਬਣੀ ਹੋਈ ਹੈ। ਹਾਲਾਂਕਿ ਆਂਦ੍ਰੇ ਰਸੇਲ ਦਾ ਪ੍ਰਦਰਸ਼ਨ ਕੁੱਝ ਖ਼ਾਸ ਨਹੀਂ ਰਿਹਾ ਹੈ। ਹੁਣ ਤੱਕ ਪ੍ਰਸ਼ੰਸਕਾਂ ਨੂੰ ਰਸੇਲ ਦੀ ਤੂਫ਼ਾਨੀ ਬੱਲੇਬਾਜ਼ੀ ਦੇਖਣ ਨੂੰ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਇਕ ਟਵਿਟਰ ਯੂਜ਼ਰ ਨੇ ਉਨ੍ਹਾਂ ਦੀ ਪਤਨੀ ਜੈਸਿਮ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਰਸੇਲ ਦੀ ਪਤਨੀ ਨੇ ਕਰਾਰਾ ਜਵਾਬ ਦੇ ਕੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ।

PunjabKesari

ਇੰਸਟਾਗ੍ਰਾਮ 'ਤੇ ਜੈਸਿਮ ਲਾਰਾ ਨੇ ਆਪਣੀ ਤਸਵੀਰ ਸਾਂਝੀ ਕੀਤੀ, ਜਿਸ 'ਤੇ ਇਕ ਯੂਜ਼ਰ ਨੇ ਉਨ੍ਹਾਂ ਦੇ ਪਤੀ ਰਸੇਲ ਨੂੰ ਲੈ ਕੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਯੂਜ਼ਲ ਨੇ ਲਿਖਿਆ, 'ਜੈਸਿਮ ਆਂਟੀ ਪਲੀਜ਼ ਦੁਬਈ ਚਲੇ ਜਾਓ, ਰਸੇਲ ਚੰਗੀ ਫਾਰਮ ਵਿਚ ਨਹੀਂ ਹਨ।' ਇਸ ਤੋਂ ਬਾਅਦ ਜੈਸਿਮ ਲਾਰਾ ਨੇ ਯੂਜ਼ਰ ਨੂੰ ਦੋ-ਟੁੱਕ ਜਵਾਬ ਦਿੰਦੇ ਹੋਏ ਲਿਖਿਆ, 'ਆਂਦ੍ਰੇ ਰਸੇਲ ਚੰਗੀ ਫਾਰਮ 'ਚ ਹਨ।'

PunjabKesari

ਆਂਦ੍ਰੇ ਰਸੇਲ ਦੀ ਪਤਨੀ ਜੈਸਿਮ ਆਈ.ਪੀ.ਐੱਲ. ਵਿਚ ਉਨ੍ਹਾਂ ਦੇ ਨਾਲ ਹੀ ਟਰੈਵਲ ਕਰਦੀ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੇ ਯੂ.ਏ.ਈ. ਨਾ ਜਾਣ ਦਾ ਫ਼ੈਸਲਾ ਕੀਤਾ। ਜੈਸਿਮ  ਹਾਲ ਹੀ ਵਿਚ ਮਾਂ ਬਣੀ ਹੈ ਅਤੇ ਉਹ ਆਪਣੀ ਬੱਚੀ ਦੀ ਦੇਖਭਾਲ ਕਰ ਰਹੀ ਹੈ।

PunjabKesari

ਦੱਸ ਦੇਈਏ ਕਿ ਆਂਦ੍ਰੇ ਰਸੇਲ ਨੇ ਆਈ.ਪੀ.ਐੱਲ. 2020 ਵਿਚ ਸਿਰਫ਼ 12.50 ਦੀ ਔਸਤ ਨਾਲ 4 ਪਾਰੀਆਂ ਵਿਚ 50 ਦੌੜਾਂ ਹੀ ਬਣਾਈਆਂ ਹਨ। ਉਨ੍ਹਾਂ ਦਾ ਸਟਰਾਈਕ ਰੇਟ ਵੀ 135 ਦਾ ਹੈ, ਜੋ ਕਿ ਉਨ੍ਹਾਂ ਦੇ ਲਿਹਾਜ ਤੋਂ ਘੱਟ ਮੰਨਿਆ ਜਾ ਸਕਦਾ ਹੈ। 4 ਪਾਰੀਆਂ ਵਿਚ ਰਸੇਲ ਦੇ ਬੱਲੇ ਵਿਚੋਂ ਸਿਰਫ਼ 4 ਛੱਕੇ ਹੀ ਨਿਕਲੇ ਹਨ। ਗੇਂਦਬਾਜ਼ੀ ਵਿਚ ਜ਼ਰੂਰ ਰਸੇਲ ਨੇ 4 ਪਾਰੀਆਂ ਵਿਚ 5 ਵਿਕਟਾਂ ਲਈਆਂ ਹਨ।


author

cherry

Content Editor

Related News