IPL 2018 : ਆਲੋਚਨਾ ਦੇ ਬਾਵਜੂਦ ਇਸ ਧਾਕੜ ਖਿਡਾਰੀ ਨੇ ਕੀਤਾ ਖੁਦ ਨੂੰ ਸਾਬਤ

Tuesday, Apr 10, 2018 - 05:30 PM (IST)

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਦੇ ਸੈਸ਼ਨ ਦੇ ਦੂਜੇ ਹੀ ਮੈਚ 'ਚ ਕੇ.ਐੱਲ. ਰਾਹੁਲ ਨੇ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦਿੱਲੀ ਡੇਅਰਡੇਵਿਲਜ਼ ਦੇ ਖਿਲਾਫ ਮੈਚ 'ਚ ਸਿਰਫ 14 ਗੇਂਦਾਂ 'ਚ ਹੀ ਅਰਧ ਸੈਂਕੜਾ ਠੋਕ ਦਿੱਤਾ। ਜ਼ਿਕਰਯੋਗ ਹੈ ਕਿ ਕੇ.ਐੱਲ. ਰਾਹੁਲ ਨੇ ਸਾਲ 2017 ਵਿੱਚ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ । ਉਨ੍ਹਾਂ ਨੇ ਆਪਣਾ ਪਹਿਲਾ ਮੈਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਸੀ । ਕਿੰਗ‍ਜ਼ ਇਲੈਵਨ ਪੰਜਾਬ ਨੇ ਰਾਹੁਲ ਲਈ 11 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ । ਇਸ ਨੂੰ ਲੈ ਕੇ ਟੀਮ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਦੀ ਸਖਤ ਆਲੋਚਨਾ ਵੀ ਹੋਈ ਸੀ । ਰਾਹੁਲ ਆਈ.ਪੀ.ਐੱਲ. 2018 ਵਿੱਚ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਹਨ । 

ਪਰ ਆਈ.ਪੀ.ਐੱਲ. ਦੇ ਦੂਜੇ ਮੈਚ ਵਿੱਚ ਹੀ ਰਾਹੁਲ ਨੇ ਟੀਮ 'ਚ ਆਪਣੀ ਮੌਜੂਦਗੀ ਦਾ ਸ਼ਾਨਦਾਰ ਸਬੂਤ ਵੀ ਦਿੱਤਾ। ਇਸ ਤੋਂ ਪਹਿਲਾਂ ਉਹ ਰਾਇਲ ਚੈਲੰਜਰ ਬੰਗਲੌਰ ਦਾ ਹਿੱਸਾ ਸਨ । ਮੋਹਾਲੀ ਦੀ ਪਾਰੀ ਦੇ ਬਾਅਦ ਰਾਹੁਲ ਨੇ ਬੱਲ‍ੇਬਾਜ਼ੀ ਵਿੱਚ ਆਏ ਬਦਲਾਅ ਨੂੰ ਲੈ ਕੇ ਵੀ ਅਹਿਮ ਖੁਲ੍ਹਾਸਾ ਕੀਤਾ । ਪੰਜਾਬ ਦੇ ਓਪਨਰ ਬੱ‍ਲੇਬਾਜ਼ ਨੇ ਦੱਸਿਆ ਸੀ ਕਿ ਕਰਿਸ ਗੇਲ ਦੀ ਸਲਾਹ 'ਤੇ ਅਮਲ ਕਰਨ ਦੇ ਬਾਅਦ ਉਨ੍ਹਾਂ ਦੀ ਬੈਟਿੰਗ ਵਿੱਚ ਇਹ ਬਦਲਾਅ ਆਇਆ । ਰਾਹੁਲ ਇਸ ਤੋਂ ਪਹਿਲਾਂ ਵੀ ਗੇਲ ਦੇ ਨਾਲ ਡਰੈਸਿੰਗ ਰੂਮ ਸਾਂਝਾ ਕਰ ਚੁੱਕੇ ਸਨ । ਪੰਜਾਬ ਦੀ ਟੀਮ ਦਾ ਹਿੱਸ‍ਾ ਬਣਨ ਤੋਂ ਪਹਿਲਾਂ ਰਾਹੁਲ ਅਤੇ ਗੇਲ ਬੰਗਲੌਰ ਵੱਲੋਂ ਆਈ.ਪੀ.ਐੱਲ. ਵਿੱਚ ਖੇਡ ਚੁੱਕੇ ਹਨ । ਇਸ ਤੋਂ ਬਾਅਦ ਦੋਨਾਂ ਨੂੰ ਕਿੰਗ‍ਜ਼ ਇਲੈਵਨ ਪੰਜਾਬ ਨੇ ਖਰੀਦਿਆ ਹੈ ।


Related News