IPL : ਤਾਂ ਧੋਨੀ ਦੀ ਟੀਮ ਵਲੋਂ ਖੇਡ ਸਕਦੈ ਇਹ ਧਾਕੜ ਓਪਨਰ!

01/08/2018 9:06:07 AM

ਨਵੀਂ ਦਿੱਲੀ (ਬਿਊਰੋ)— 2 ਅਪ੍ਰੈਲ 2011 ਨੂੰ ਵਰਲਡ ਕੱਪ ਫਾਈਨਲ ਵਿਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਨੇ ਟੀਮ ਲਈ ਕਾਫ਼ੀ ਅਹਿਮ ਪਾਰੀ ਖੇਡੀ ਸੀ। ਗੰਭੀਰ ਅਤੇ ਧੋਨੀ ਦੀ ਪਾਰੀ ਦੀ ਬਦੌਲਤ ਹੀ ਭਾਰਤ ਫਾਈਨਲ ਵਿਚ ਸ਼੍ਰੀਲੰਕਾ ਨੂੰ ਹਰਾਉਣ ਵਿਚ ਕਾਮਯਾਬ ਰਹੀ ਸੀ। ਆਈ.ਪੀ.ਐੱਲ. ਵਿਚ ਗੌਤਮ ਗੰਭੀਰ ਦੀ ਕਪਤਾਨੀ ਵਿਚ ਕੋਲਕਾਤਾ ਨਾਇਟ ਰਾਇਡਰਸ ਨੇ ਦੋ ਵਾਰ ਖਿਤਾਬ ਆਪਣੇ ਨਾਮ ਕੀਤਾ ਹੈ।ਪਰ ਇਸ ਵਾਰ ਕੇ.ਕੇ.ਆਰ. ਨੇ ਗੰਭੀਰ ਨੂੰ ਰਿਟੇਨ ਨਹੀਂ ਕੀਤਾ ਅਤੇ ਉਨ੍ਹਾਂ ਨੂੰ 27-28 ਜਨਵਰੀ ਨੂੰ ਹੋਣ ਵਾਲੀ ਨੀਲਾਮੀ ਲਈ ਆਕਸ਼ਨ ਵਿਚ ਛੱਡ ਦਿੱਤਾ ਹੈ। ਅਜਿਹੇ ਵਿਚ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਗੰਭੀਰ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਖੇਡਦੇ ਨਜ਼ਰ ਆ ਸਕਦੇ ਹਨ।

ਤਾਂ ਚੇਨਈ ਸੁਪਰਕਿੰਗਜ਼ ਵਲੋਂ ਖੇਡ ਸਕਦੈ ਹਨ ਗੰਭੀਰ!
ਚੇਨਈ ਸੁਪਰਕਿੰਗਜ਼ ਪਿਛਲੇ ਦੋ ਸਾਲਾਂ ਦੇ ਬਾਅਦ ਆਈ.ਪੀ.ਐੱਲ. ਵਿਚ ਇਸ ਸਾਲ ਵਾਪਸੀ ਕਰ ਰਹੀ ਹੈ। ਟੀਮ ਦੀ ਵਾਗਡੋਰ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿਚ ਹੋਵੇਗੀ। ਸੀ.ਐੱਸ.ਕੇ. ਦੇ ਇਕ ਫੈਨ ਨੇ ਟਵਿੱਟਰ ਉੱਤੇ ਸੀ.ਐੱਸ.ਕੇ. ਦੇ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਅਜਿਹੇ ਸੰਕੇਤ ਦਿੱਤੇ ਹਨ ਕਿ ਗੰਭੀਰ ਇਸ ਵਾਰ ਚੇਨਈ ਸੁਪਰਕਿੰਗਜ਼ ਵੱਲੋਂ ਖੇਡ ਸਕਦੇ ਹਨ।
ਹਾਲਾਂਕਿ, ਚੇਨਈ ਦੇ ਮੈਨੇਜ਼ਮੈਂਟ ਵੱਲੋਂ ਆਧਿਕਾਰਕ ਰੂਪ ਨਾਲ ਇਸਦੀ ਜਾਣਕਾਰੀ ਨਹੀਂ ਮਿਲੀ ਹੈ। ਪਰ ਸੀ.ਐੱਸ.ਕੇ. ਦੇ ਟਵਿੱਟਰ ਹੈਂਡਲ ਫੈਨ ਦੇ ਸਵਾਲ ਦਾ ਜਵਾਬ ਦਿੱਤਾ ਹੈ। ਇਸਦੇ ਬਾਅਦ ਤੋਂ ਗੰਭੀਰ ਨੂੰ ਲੈ ਕੇ ਚਰਚਾਵਾਂ ਦਾ ਮਾਹੌਲ ਗਰਮ ਹੈ। ਗੰਭੀਰ ਉੱਤੇ ਨੀਲਾਮੀ ਦੌਰਾਨ ਸੀ.ਐੱਸ.ਕੇ. ਦੀ ਟੀਮ ਵੱਡਾ ਦਾਅ ਲਗਾ ਸਕਦੀ ਹੈ। ਹਾਲਾਂਕਿ, ਗੰਭੀਰ ਨੇ ਇਸ ਬਾਰੇ ਵਿਚ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ।


Related News