ਯੂਰਪ ਵਧਦਾ ਜਾ ਰਿਹਾ ਰੂੜੀਵਾਦ ਵੱਲ ਤਾਂ ਬ੍ਰਿਟੇਨ ਹੁੰਦਾ ਜਾ ਰਿਹਾ ਉਦਾਰਵਾਦੀ

Monday, Jul 08, 2024 - 02:49 AM (IST)

ਯੂਰਪ ਵਧਦਾ ਜਾ ਰਿਹਾ ਰੂੜੀਵਾਦ ਵੱਲ ਤਾਂ ਬ੍ਰਿਟੇਨ ਹੁੰਦਾ ਜਾ ਰਿਹਾ ਉਦਾਰਵਾਦੀ

ਸਾਰੇ ਯੂਰਪ ’ਚ ਚੋਣਾਂ ਹੋ ਰਹੀਆਂ ਹਨ। ਹਾਲ ਹੀ ’ਚ ਇਟਲੀ, ਨੀਦਰਲੈਂਡ ਅਤੇ ਪੋਲੈਂਡ ਦੇ ਬਾਅਦ ਹੁਣ ਫਰਾਂਸ ’ਚ ਚੋਣਾਂ ਹੋਈਆਂ ਹਨ। ਸਾਰੇ ਦੇਸ਼ਾਂ ’ਚ ਵੋਟਰ ਕੰਜ਼ਰਵੇਟਿਵ (ਕੱਟੜ ਰੂੜੀਵਾਦੀ) ਪਾਰਟੀਆਂ ਦੇ ਪੱਖ ’ਚ ਹਨ ਅਤੇ ਕਿਹਾ ਜਾਂਦਾ ਹੈ ਕਿ ਦੂਜੀ ਵਿਸ਼ਵ ਜੰਗ ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ।

ਉਦੋਂ ਇਕ ਨਾਅਰਾ ਬਣਾਇਆ ਸੀ ਕਿ ‘ਹੁਣ ਹੋਰ ਕੋਈ ਫਾਸ਼ੀਵਾਦੀ ਸਰਕਾਰ ਨਹੀਂ ਹੈ’ ਅਤੇ ਹੁਣ ਇਹ ਲੋਕ ਸਮੁੱਚੇ ਯੂਰਪ ’ਚ ਪੂਰੀ ਤਰ੍ਹਾਂ ਕੱਟੜ ਦੱਖਣਪੰਥੀ ਕੰਜ਼ਰਵੇਟਵਾਂ (ਕੱਟੜ ਰੂੜੀਵਾਦੀ) ਦੀ ਚੋਣ ਕਰ ਰਹੇ ਹਨ ਜਦਕਿ ਇੰਗਲੈਂਡ ’ਚ ਇਸ ਦੇ ਵਿਰੁੱਧ ਵੋਟਰਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਛੱਡ ਕੇ ਲੇਬਰ ਪਾਰਟੀ ਨੂੰ ਚੁਣਿਆ ਹੈ ਜਿਸ ਦੀ ਮੁਕੰਮਲ ਉਦਾਰਵਾਦੀ ਸੋਚ ਵਾਲੀ ਵਿਚਾਰਧਾਰਾ ਹੈ।

ਜੂਨ ’ਚ ਯੂਰਪ ’ਚ ਹੋਈਆਂ ਚੋਣਾਂ ’ਚ ਬੜ੍ਹਤ ਦੇ ਬਾਅਦ ਕੱਟੜ ਰੂੜੀਵਾਦੀ ਪਾਰਟੀਆਂ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਯੂਰਪੀਅਨ ਸੰਸਦ ਦੀਆਂ ਚੋਣਾਂ ’ਚ ਇਮੈਨੂਅਲ ਮੈਕਰੋਂ ਦੀ ਪਾਰਟੀ ਨੂੰ ‘ਲੀ ਪੇਨ’ ਦੀ ਅਗਵਾਈ ਵਾਲੀ ਕੱਟੜ ਦੱਖਣਪੰਥੀ ‘ਨੈਸ਼ਨਲ ਰੈਲੀ ਪਾਰਟੀ’ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਘਬਰਾਏ ਮੈਕਰੋਂ ਨੂੰ ਨੈਸ਼ਨਲ ਅਸੈਂਬਲੀ ਭੰਗ ਕਰ ਕੇ ਫਰਾਂਸ ’ਚ ਜਲਦੀ ਚੋਣਾਂ ਕਰਵਾਉਣ ਦਾ ਸੋਚਣਾ ਪਿਆ ਜਿਸ ’ਚ ਵੀ ਉਨ੍ਹਾਂ ਦੀ ਪਾਰਟੀ ਚੰਗੀ ਸਥਿਤੀ ’ਚ ਨਹੀਂ ਹੈ।

ਦੂਜੇ ਪਾਸੇ ‘ਨੈਸ਼ਨਲ ਰੈਲੀ ਪਾਰਟੀ’ ਦੀ ਪਹਿਲੀ ਵਾਰ ਭਾਰੀ ਜਿੱਤ ਨਾਲ ਇਸ ਪਾਰਟੀ ’ਚ ਨਵੀਆਂ ਆਸਾਂ ਜਾਗੀਆਂ ਹਨ ਜਿਸ ਨਾਲ ਉੱਥੇ 7 ਜੁਲਾਈ ਨੂੰ ਚੋਣਾਂ ਦੇ ਦੂਜੇ ਪੜਾਅ ’ਚ ਇਸ ਦੀ ਜਿੱਤ ਨਾਲ ਫਰਾਂਸ ’ਚ ਦੂਜੀ ਵਿਸ਼ਵ ਜੰਗ ਦੇ ਬਾਅਦ ਪਹਿਲੀ ਵਾਰ ਲੀਨ ਪੇਨ ਦੀ ਅਗਵਾਈ ’ਚ ਇਸ ਪਾਰਟੀ ਦੀ ਸਰਕਾਰ ਬਣਨ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਉਹ ਵਿਰੋਧੀ ਧਿਰ ਦੀ ਬਹੁਤ ਹੀ ਮਜ਼ਬੂਤ ਨੇਤਾ ਹਨ ਅਤੇ ਉਨ੍ਹਾਂ ਦੇ ਸਬੰਧ ਨਾਜ਼ੀਆਂ ਦੇ ਨਾਲ ਰਹੇ ਹਨ। ਉਨ੍ਹਾਂ ਦੇ ਦਾਦਾ ਨਾਜ਼ੀ ਪਾਰਟੀ ਦੇ ਮੈਂਬਰ ਸਨ।

ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੀ ਖੱਬੇਪੱਖੀ ‘ਸੋਸ਼ਲ ਡੈਮੋਕ੍ਰੇਟ ਪਾਰਟੀ’ ਦੇ ਸਮਰਥਨ ’ਚ ਕਮੀ ਆ ਗਈ ਹੈ ਜਦਕਿ ਕੱਟੜ ਦੱਖਣਪੰਥੀ ‘ਅਲਟਰਨੇਟਿਵ ਫਾਰ ਜਰਮਨੀ’ ਦੂਜੇ ਸਥਾਨ ’ਤੇ ਆ ਗਈ। ਇਸ ਦੀ ਨੇਤਾ ਐਲਿਸ ਵੀਡੇਲ ਨੇ ਨਤੀਜਿਆਂ ਦੇ ਬਾਅਦ ਕਿਹਾ ਹੈ ਕਿ ਅਸੀਂ ਦੂਜੀ ਸਭ ਤੋਂ ਮਜ਼ਬੂਤ ਤਾਕਤ ਹਾਂ।

ਇਟਲੀ ’ਚ ਵੀ ਜਾਰਜੀਆ ਮੇਲੋਨੀ ਦੀ ਕੱਟੜ ਦੱਖਣਪੰਥੀ ਪਾਰਟੀ ‘ਬ੍ਰਦਰਜ਼ ਆਫ ਇਟਲੀ’ ਸਭ ਤੋਂ ਮਜ਼ਬੂਤ ਪਾਰਟੀ ਦੇ ਰੂਪ ’ਚ ਉਭਰੀ ਹੈ ਜਿਸ ਨਾਲ ਦੇਸ਼ ਦੇ ਸੱਤਾਧਾਰੀ ਗੱਠਜੋੜ ’ਚ ਮੇਲੋਨੀ ਦੇ ਵਧਦੇ ਗਲਬੇ ਦੀ ਪੁਸ਼ਟੀ ਹੋ ਗਈ ਹੈ। ਮੇਲੋਨੀ ਦੇ ਪਿਤਾ ਦਾ ਰਿਸ਼ਤਾ ਤਾਨਾਸ਼ਾਹ ਮੁਸੋਲਿਨੀ ਨਾਲ ਜੁੜਦਾ ਹੈ।

ਇਹ ਸਾਰੇ ਤੱਥ ਇਸ ਗੱਲ ਦਾ ਪ੍ਰਤੀਕ ਹਨ ਕਿ ਮੁਕੰਮਲ ਫਾਸਿਸਟ ਪਾਰਟੀਆਂ ਯੂਰਪ ’ਚ ਆ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਹੁਣ ਤੱਕ ਇਨ੍ਹਾਂ ਦੇਸ਼ਾਂ ’ਚ ਉਦਾਰ ਸਰਕਾਰਾਂ ਰਹੀਆਂ ਹਨ, ਉਨ੍ਹਾਂ ਦੀ ਅਰਥਵਿਵਸਥਾ ਹੇਠਾਂ ਜਾ ਰਹੀ ਹੈ ਜਿਸ ’ਚ ਅਮੀਰ ਵੱਧ ਅਮੀਰ ਅਤੇ ਗਰੀਬ ਵੱਧ ਗਰੀਬ ਹੁੰਦੇ ਜਾ ਰਹੇ ਹਨ।

ਇਸ ਲਈ ਉਹ ਇਕ ਬਦਲਾਅ ਲਈ ਕੱਟੜ ਦੱਖਣਪੰਥ ਵੱਲ ਵਧ ਰਹੇ ਹਨ ਪਰ ਕੱਟੜ ਦੱਖਣਪੰਥ ਦੀ ਸਰਕਾਰ ਬਣਨ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਕ ਵਾਰ ਸੱਤਾਧਾਰੀ ਹੋਣ ਪਿੱਛੋਂ ਫਾਸਿਸਟ ਸਰਕਾਰਾਂ ਜਲਦੀ ਸੱਤਾ ਦਾ ਤਿਆਗ ਨਹੀਂ ਕਰਦੀਆਂ ਅਤੇ ਅਜਿਹਾ ਬਦਲਾਅ ਲਿਆਉਂਦੀਆਂ ਹਨ ਜਿਸ ਨਾਲ ਕਿਸੇ ਵੀ ਦੇਸ਼ ਦੀ ਵਿਚਾਰਧਾਰਾ ਤੇ ਸਿੱਖਿਆ ’ਤੇ ਅਸਰ ਪੈਂਦਾ ਹੈ। ਅਜਿਹਾ ਜਰਮਨੀ ’ਚ ਨਾਜ਼ੀਆਂ ਅਤੇ ਇਟਲੀ ’ਚ ਮੁਸੋਲਿਨੀ ਨੇ ਕੀਤਾ ਸੀ, ਜਿਨ੍ਹਾਂ ਦੇ ਹਾਕਮਾਂ ਦੇ ਦਿਮਾਗ ’ਚ ਪੂਰੀ ਤਰ੍ਹਾਂ ਤਾਨਾਸ਼ਾਹੀ ਭਰ ਗਈ ਸੀ।

ਜੇਕਰ ਅਸੀਂ ਯੂਰਪ ਤੋਂ ਬਾਹਰ ਨਿਕਲ ਕੇ ਦੇਖੀਏ ਤਾਂ ਇੰਗਲੈਂਡ ਇਕ ਇਕੱਲੀ ਉਦਾਹਰਣ ਹੈ ਜਿਸ ਨੇ 14 ਸਾਲ ਕੰਜ਼ਰਵੇਟਿਵ ਰਹਿਣ ਦੇ ਬਾਅਦ ਹੁਣ ਲੇਬਰ (ਲਿਬਰਲ) ਪਾਰਟੀ ਵੱਲ ਰੁਖ ਕੀਤਾ ਹੈ। ਕਾਰਨ ਇੰਗਲੈਂਡ ’ਚ ਵੀ ਉਹੀ ਅਤੇ ਯੂਰਪ ’ਚ ਵੀ ਉਹੀ ਹੈ। ਦੋਵੇਂ ਪਾਸੇ ਅਰਥਵਿਵਸਥਾ ਹੇਠਾਂ ਵੱਲ ਜਾ ਰਹੀ ਹੈ। ਲੋਕਾਂ ਦੇ ਕੋਲ ਨੌਕਰੀਆਂ ਨਹੀਂ ਹਨ, ਯੂਕ੍ਰੇਨ ਜੰਗ ਅਤੇ ਹਮਾਸ ਵੱਲੋਂ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਇਜ਼ਰਾਈਲੀ ਹਮਲਿਆਂ ਨਾਲ ਕੀਮਤਾਂ ਵਧ ਰਹੀਆਂ ਹਨ। ਦੋਵੇਂ ਪਾਸੇ ਦੇ ਲੋਕ ਅਰਥਵਿਵਸਥਾ ਦੇ ਲਈ ਸਾਰੀਆਂ ਪਾਰਟੀਆਂ, ਸੀਰੀਆ ਅਤੇ ਅਫਰੀਕਾ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ।

ਯੂਰਪ ’ਚ 2 ਵੱਡੀਆਂ ਸ਼ਕਤੀਆਂ ਹਨ-ਫਰਾਂਸ, ਜਰਮਨੀ ਅਤੇ ਤੀਜੀ ਜੇਕਰ ਇਨ੍ਹਾਂ ਨਾਲ ਇਟਲੀ ਮਿਲ ਜਾਵੇ ਅਤੇ ਤਿੰਨਾਂ ਦੇ ਕੱਟੜ ਦੱਖਣਪੰਥੀ ਹੋ ਜਾਣ ’ਤੇ ਯੂਰਪ ਦੀ ਉਹੀ ਸਥਿਤੀ ਹੋਵੇਗੀ ਜੋ 1920 ਦੇ ਦਹਾਕੇ ’ਚ ਸੀ ਜਦੋਂ ਹਿਟਲਰ ਉਭਰ ਰਿਹਾ ਸੀ। ਅਜਿਹੀਆਂ ਹਾਲਤਾਂ ਸਖਤ ਲੀਡਰਸ਼ਿਪ ਨੂੰ ਜਨਮ ਦਿੰਦੀਆਂ ਹਨ। ਅਜੇ ਦੁਨੀਆ ’ਚ ਹਿਟਲਰਸ਼ਾਹੀ ਤਾਂ ਨਹੀਂ ਆਉਣ ਵਾਲੀ ਪਰ ਸਖਤ ਲੀਡਰਸ਼ਿਪ ਕਿਸੇ ਵੀ ਦੇਸ਼ ਨੂੰ ਨਹੀਂ ਚਾਹੀਦੀ।

ਇੰਗਲੈਂਡ ਨੂੰ ‘ਸਾਰੇ ਲੋਕਤੰਤਰਾਂ ਦੀ ਜਨਨੀ’ ਕਹਿੰਦੇ ਹਨ ਕਿਉਂਕਿ ਸਭ ਤੋਂ ਪਹਿਲਾਂ ਲੋਕਤੰਤਰ ਉੱਥੇ ਆਇਆ ਸੀ। ਇਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਰਿਸਪਾਂਸ ਅਤੇ ਮੂਵਮੈਂਟਸ ਸਹਿਜ ਹੁੰਦੀਆਂ ਹਨ। ਇਸ ਪੱਖੋਂ ਜੇਕਰ ਇਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਵੀ ਸੱਤਾ ’ਚ ਸੀ ਤਾਂ ਉਹ ਅਜਿਹੀ ਪਾਰਟੀ ਨਹੀਂ ਸੀ ਕਿ ਤਾਨਾਸ਼ਾਹੀ ਆ ਜਾਵੇ ਅਤੇ ਲੇਬਰ ਪਾਰਟੀ ਇੰਨੀ ਕੱਟੜ ਦੱਖਣਪੰਥੀ ਨਹੀਂ ਹੋਵੇਗੀ ਕਿ ਸਮਾਜਵਾਦ ਆ ਜਾਵੇ। ਮੁੱਢਲੇ ਤੌਰ ’ਤੇ ਇਸੇ ਨੂੰ ‘ਸੈਂਟਰ ਰਾਈਟ ਐਂਡ ਸੈਂਟਰ ਲੈਫਟ’ ਕਹਿੰਦੇ ਹਨ।

ਜਿਸ ‘ਬਾਰੂਦ ਦੇ ਢੇਰ’ ’ਤੇ ਅੱਜ ਯੂਰਪ ਬੈਠਾ ਹੈ, ਉਹੀ ਸ਼ਾਇਦ ਅਮਰੀਕਾ ਦੇ ਮਾਮਲੇ ’ਚ ਵੀ ਹੈ ਅਤੇ ਜੇਕਰ ਕੱਟੜ ਦੱਖਣਪੰਥੀ ਟ੍ਰੰਪ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਵਿਸ਼ਵ ਦੀ ਸਿਆਸਤ ’ਚ ਬਦਲਾਅ ਆ ਸਕਦਾ ਹੈ।

ਦੋ ਚੀਜ਼ਾਂ ਇੰਗਲੈਂਡ ਦੀਆਂ ਚੋਣਾਂ ਤੋਂ ਸਪੱਸ਼ਟ ਹੋਈਆਂ ਹਨ। ਇਕ ਤਾਂ ਇਹ ਹੈ ਕਿ ਇੰਗਲੈਂਡ ਦੇ ਜੋ ਐਗਜ਼ਿਟ ਪੋਲ ਆਏ ਸਨ, ਨਤੀਜੇ ਵੀ ਬਿਲਕੁਲ ਉਹੀ ਆਏ ਹਨ। ਇਸੇ ਤਰ੍ਹਾਂ ਫਰਾਂਸ ਦੀਆਂ ਚੋਣਾਂ ’ਚ ਐਗਜ਼ਿਟ ਪੋਲ ਨੇ ਜੋ ਸੰਭਾਵਿਤ ਨਤੀਜੇ ਦੱਸੇ ਸਨ, ਉੱਥੇ ਠੀਕ ਉਹੋ ਜਿਹਾ ਹੀ ਅਧਿਕਾਰਕ ਨਤੀਜਾ ਆਇਆ। ਤਾਂ ਸਾਡੇ ਭਾਰਤ ’ਚ ਐਗਜ਼ਿਟ ਪੋਲ ਦੀ ਭਵਿੱਖਬਾਣੀ ਸਹੀ ਕਿਉਂ ਨਹੀਂ ਨਿਕਲਦੀ?

ਅਖੀਰ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਇੰਗਲੈਂਡ ਅਤੇ ਯੂਰਪ ਦੀਆਂ ਵੱਖ-ਵੱਖ ਦਿਸ਼ਾਵਾਂ ’ਚ ਜਾਣ ਦਾ ਇਕ ਹੀ ਕਾਰਨ ਹੈ ਕਿ ਦੋਵਾਂ ਦੀ ਅਰਥਵਿਵਸਥਾ ਢਲਾਨ ’ਤੇ ਅਤੇ ਬੇਰੋਜ਼ਗਾਰੀ ਆਪਣੇ ਸਿਖਰ ’ਤੇ ਹੈ। ਉਰਦੂ ਦੇ ਸ਼ਾਇਦ ਫੈਜ਼ ਅਹਿਮਦ ਫੈਜ਼ ਨੇ ਇਸ ਬਾਰੇ ਕੁਝ ਇੰਝ ਲਿਖਿਆ ਹੈ :

ਹੈ ਵਹੀ ਬਾਤ ਯੂੰ ਭੀ ਔਰ ਯੂ ਭੀ

ਤੁਮ ਸਿਤਮ ਯਾ ਕਰਮ ਕੀ ਬਾਤ ਕਰੋ
-ਵਿਜੇ ਕੁਮਾਰ


author

Harpreet SIngh

Content Editor

Related News