IPL ਮੈਚਾਂ ’ਤੇ ਸੱਟਾ ਲਗਾਉਣਾ ਚਾਹੁੰਦੀ ਸੀ ਨਰਸ, ਖਿਡਾਰੀ ਨਾਲ ਦੋਸਤੀ ਕਰਕੇ ਮੰਗੀ ਗੁਪਤ ਜਾਣਕਾਰੀ

01/05/2021 12:26:20 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 13ਵਾਂ ਸੀਜ਼ਨ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) ’ਚ ਖ਼ਾਲੀ ਸਟੇਡੀਅਮਾਂ ’ਚ ਖੇਡਿਆ ਗਿਆ ਸੀ। ਇਸ ਦੌਰਾਨ ਦਿੱਲੀ ਦੀ ਇਕ ਨਰਸ ਨੇ ਇਕ ਖਿਡਾਰੀ ਨਾਲ ਸੋਸ਼ਲ ਮੀਡੀਆ ਜ਼ਰੀਏ ਟੀਮ ਦੀ ਅੰਦਰੂਨੀ ਜਾਣਕਾਰੀਆਂ ਮੰਗੀਆਂ ਸਨ। ਜਾਣਕਾਰੀ ਮੁਤਾਬਕ ਇਸ ਨਰਸ ਨੇ ਆਈ. ਪੀ. ਐੱਲ. ਮੈਚ ’ਚ ਸੱਟਾ ਲਾਉਣ ਦੇ ਇਰਾਦੇ ਨਾਲ ਅਜਿਹਾ ਕੀਤਾ ਸੀ।
ਇਹ ਵੀ ਪੜ੍ਹੋ : ਆਸਟਰੇਲੀਆ ’ਚ ਟੀਮ ਇੰਡੀਆ ਦੇ ਨਾਂ ’ਤੇ ਹੋਈ ਠੱਗੀ, ਦੋਸ਼ੀ ਪੈਸੇ ਲੈ ਕੇ ਫ਼ਰਾਰ

ਇਕ ਨਿਊਜ਼ ਰਿਪੋਰਟ ਮੁਤਾਬਕ ਨਰਸ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਜਿਸ ਖਿਡਾਰੀ ਤੋਂ ਜਾਣਕਾਰੀ ਮੰਗੀ ਗਈ ਸੀ ਉਹ ਭਾਰਤ ਲਈ ਖੇਡ ਚੁੱਕਾ ਹੈ। ਅਜਿਹੇ ’ਚ ਉਕਤ ਕ੍ਰਿਕਟਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੀ ਐਂਟੀ ਕਰਪਸ਼ਨ ਯੂੁਨਿਟ (ਏ. ਸੀ. ਯੂ.) ਨੂੰ ਇਸ ਬਾਰੇ ’ਚ ਸਾਰੀ ਜਾਣਕਾਰੀ ਦੇ ਦਿੱਤੀ ਹੈ।

PunjabKesari

ਸੋਸ਼ਲ ਮੀਡੀਆ ਜ਼ਰੀਏ ਹੋਇਆ ਸੀ ਰਾਬਤਾ
ਕ੍ਰਿਕਟਰ ਦੀ ਮੰਨੀਏ ਤਾਂ ਇਹ ਮਾਮਲਾ 30 ਸਤੰਬਰ ਦਾ ਹੈ ਤੇ ਉਕਤ ਨਰਸ ਦੱਖਣੀ ਦਿੱਲੀ ਦੇ ਕਿਸੇ ਹਸਪਤਾਲ ’ਚ ਕੰਮ ਕਰਦੀ ਸੀ। ਗ਼ੌਰ ਹੋਵੇ ਕਿ ਆਈ. ਪੀ. ਐੱਲ. ਦਾ 13ਵਾਂ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤਕ ਖੇਡਿਆ ਗਿਆ ਸੀ। ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕ੍ਰਿਕਟਰ ਤੇ ਨਰਸ ਲਗਭਗ 3 ਸਾਲ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ’ਚ ਆਏ ਸਨ। ਨਰਸ ਨੇ ਖ਼ੁਦ ਨੂੰ ਕ੍ਰਿਕਟਰ ਦਾ ਫ਼ੈਨ ਦੱਸਿਆ ਸੀ ਤੇ ਕਿਹਾ ਸੀ ਕਿ ਉਹ ਦਿੱਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਡਾਕਟਰ ਹੈ। ਕ੍ਰਿਕਟਰ ਹਾਲ ’ਚ ਉਸ ਦੇ ਸੰਪਰਕ ’ਚ ਸੀ ਤੇ ਕੋਵਿਡ-19 ਦੇ ਇਨਫੈਕਸ਼ਨ ਤੋਂ ਬਚਣ ਲਈ ਉਸ ਤੋਂ ਸਲਾਹ ਲੈ ਰਿਹਾ ਸੀ।
ਇਹ ਵੀ ਪੜ੍ਹੋ : ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ

PunjabKesariਸੱਟਾ ਲਾਉਣ ਲਈ ਜਾਨਣਾ ਚਾਹੁੰਦੀ ਸੀ ਪਲੇਇੰਗ ਇਲੈਵਨ
ਬੀ. ਸੀ. ਸੀ. ਆਈ. ਦੇ ਸੂਤਰਾਂ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਖਿਡਾਰੀ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਰਹਿੰਦੀ ਹੈ ਜਾਂ ਫਿਰ ਉਹ ਕਿੱਥੇ ਕੰਮ ਕਰਦੀ ਹੈ। ਆਨਲਾਈਨ ਗੱਲਬਾਤ ਦੇ ਦੌਰਾਨ ਉਸ ਨੇ ਸੱਟਾ ਲਾਉਣ ਦੀ ਗੱਲ ਕਹੀ ਸੀ ਤੇ ਟੀਮ ਦੀ ਪਲੇਇੰਗ ਇਲੈਵਨ ਜਾਨਣਾ ਚਾਹੁੰਦੀ ਸੀ। ਕ੍ਰਿਕਟਰ ਨੇ ਕਿਹਾ ਕਿ ਉਸ ਨੇ ਨਰਸ ਨੂੰ ਚਿਤਾਵਨੀ ਦਿੱਤੀ ਕਿ ਉਹ ਪੁਲਸ ਨੂੰ ਇਸ ਬਾਰੇ ਦੱਸ ਦੇਵੇਗਾ ਜਿਸ ਤੋਂ ਬਾਅਦ ਨਰਸ ਨੇ ਕਿਹਾ ਕਿ ਉਹ ਸਾਰੇ ਮੈਸੇਜ ਡਿਲੀਟ ਕਰ ਦੇਵੇਗੀ ਤੇ ਇਸ ਬਾਰੇ ਕਿਸੇ ਨੂੰ ਨਹੀਂ ਦੱਸੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News