IPL : ਸਟੰਪ ਕਿੰਗ ਬਣਨ ਦੀ ਰਾਹ ''ਤੇ ਹਨ ਧੋਨੀ
Saturday, May 05, 2018 - 06:24 PM (IST)
ਜਲੰਧਰ (ਬਿਊਰੋ)— ਆਈ.ਪੀ.ਐੱਲ. 11 'ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਜਿਥੇ ਇਕ ਪਾਸੇ ਆਪਣੇ ਬੱਲੇ ਨਾਲ ਧਮਾਲ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਵਿਕਟ ਦੇ ਪਿੱਛੇ ਰਹਿ ਕੇ ਵੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਹਨ। ਵਿਕਟ ਦੇ ਪਿੱਛੇ ਉਨ੍ਹਾਂ ਦਾ ਪ੍ਰਦਰਸ਼ਨ ਲਗਾਤਾਰ ਨਿਖਰਦਾ ਜਾ ਰਿਹਾ ਹੈ। ਆਈ.ਪੀ.ਐੱਲ. ਰਿਕਾਰਡ ਦੇਖਿਆ ਜਾਵੇ ਤਾਂ ਕੁਝ ਆਂਕੜੇ ਸਾਹਮਣੇ ਆਏ ਹਨ। ਬੱਲੇਬਾਜ਼ੀ 'ਚ ਧੋਨੀ ਨੇ ਇਸ ਸਾਲ 169 ਦੀ ਸਟ੍ਰਾਈਕ ਰੇਨ ਨਾਲ ਬੱਲੇਬਾਜ਼ੀ ਕਰ ਰਹੇ ਹਨ ਅਤੇ ਉਥੇ ਹੀ ਵਿਕਟ ਕੀਪਿੰਗ ਦੌਰਾਨ ਵਿਰੋਧੀ ਬੱਲੇਬਾਜ਼ਾਂ ਨੂੰ ਸਟੰਪ ਆਊਟ ਕਰਨ 'ਚ ਵੀ ਉਨ੍ਹਾਂ ਨੇ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ।
ਸ਼ਨੀਵਾਰ ਨੂੰ ਧੋਨੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ ਦੌਰਾਨ ਜਦੋਂ ਹਰਭਜਨ ਦੀ ਗੇਂਦ 'ਤੇ ਮੁਰਗੁਨ ਅਸ਼ਵਿਨ ਨੂੰ ਆਊਟ ਕੀਤਾ ਤਾਂ ਇਹ ਉਨ੍ਹਾਂ ਦਾ ਆਈ.ਪੀ.ਐੱਲ. ਦਾ 32ਵਾਂ ਸਟੰਪ ਸੀ। ਅਜਿਹਾ ਕਰ ਕੇ ਧੋਨੀ ਨੇ ਰੌਬਿਨ ਓਥੱਪਾ ਦੀ ਬਰਾਬਰੀ ਕਰ ਲਈ ਹੈ। ਇਸ ਸੂਚੀ 'ਚ 28 ਸਟੰਪ ਆਊਟ ਕਰ ਕੇ ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਵੀ ਪਿੱਛੇ ਹੀ ਹਨ। 18 ਸਟੰਪ ਦੇ ਨਾਲ ਰਿਧਿਮਾਨ ਸਾਹਾ ਤੀਜੇ ਅਤੇ 16 ਸਟੰਪ ਦੇ ਨਾਲ ਗਿਲ ਕ੍ਰਿਸਟ ਚੌਥੇ ਸਥਾਨ 'ਤੇ ਹਨ। ਧੋਨੀ ਇਕ ਹੋਰ ਸਟੰਪ ਆਊਟ ਕਰਨ ਦੇ ਨਾਲ ਹੀ ਆਈ.ਪੀ.ਐੱਲ. ਦੇ ਸਟੰਪ ਕਿੰਗ ਬਣ ਜਾਣਗੇ।
ਸਟ੍ਰਾਈਕ ਰੇਟ 'ਚ ਆਇਆ ਜ਼ਬਰਦਸਤ ਉਛਾਲ
ਇਸ ਸਾਲ ਧੋਨੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸਟ੍ਰਾਈਕ ਰੇਟ 'ਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਨ੍ਹਾਂ ਇਨ੍ਹਾਂ ਆਂਕੜਿਆਂ ਤੋਂ ਲਗਾਇਆ ਜਾ ਸਕਦਾ ਹੈ ਹੁਣ ਤੱਕ ਧੋਨੀ ਇਸ ਸੀਜ਼ਨ 'ਚ 170 ਦੀ ਸਟ੍ਰਾਈਕ ਰੇਟ ਨਾਲ ਗੇਂਦਬਾਜ਼ਾਂ ਦੀ ਧੁਲਾਈ ਕਰ ਰਹੇ ਹਨ। ਜਦਕਿ ਪਿਛਲੇ ਸਾਲ ਉਨ੍ਹਾਂ ਦੀ ਸਟ੍ਰਾਈਕ ਰੇਟ ਸਿਰਫ 116 ਹੀ ਸੀ।
