ਮੁਅੱਤਲ WFI ਦੇ ਰੋਜ਼ਾਨਾ ਕੰਮਕਾਜ਼ ਲਈ IOA ਨੇ 3 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ
Wednesday, Dec 27, 2023 - 07:44 PM (IST)
ਨਵੀਂ ਦਿੱਲੀ– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਮੁਅੱਤਲ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਰੋਜ਼ਾਨਾ ਕੰਮਕਾਜ ਲਈ 3 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ। ਫੈਸਲੇ ਕਰਦੇ ਹੋਏ ਆਪਣੇ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਖੇਡ ਮੰਤਰਾਲਾ ਨੇ ਡਬਲਯੂ. ਐੱਫ. ਆਈ. ਨੂੰ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਬਜਰੰਗ ਪੂਨੀਆ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, ਕਈ ਪਹਿਲਵਾਨਾਂ ਨਾਲ ਕੀਤੀ ਮੁਲਾਕਾਤ
ਭਾਰਤੀ ਵੁਸ਼ੂ ਸੰਘ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਪੈਨਲ ਦੇ ਮੁਖੀ ਹੋਣਗੇ ਜਦਕਿ ਸਾਬਕਾ ਹਾਕੀ ਓਲੰਪੀਅਨ ਐੱਮ. ਐੱਸ. ਸੋਮਾਯਾ ਤੇ ਸਾਬਕਾ ਕੌਮਾਂਤਰੀ ਬੈਡਮਿੰਟਨ ਖਿਡਾਰੀ ਮੰਜੁਪਾ ਕੰਵਰ ਇਸਦੇ ਦੋ ਹੋਰ ਮੈਂਬਰ ਹਨ। ਖੇਡ ਮੰਤਰਾਲਾ ਨੇ ਐਤਵਾਰ ਨੂੰ ਡਬਲਯੂ. ਐੱਫ. ਆਈ. ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਦੇ ਤਿੰਨ ਪਹਿਲਾਂ ਨਵੇਂ ਅਹੁਦੇਦਾਰ ਚੁਣੇ ਗਏ ਸਨ। ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਭਰੋਸੇਯੋਗ ਸੰਜੇ ਸਿੰਘ ਨੂੰ ਚੋਣਾਂ ਵਿਚ ਮੁਖੀ ਚੁਣਿਆ ਗਿਆ ਸੀ। ਖੇਡ ਮੰਤਰਾਲਾ ਨੇ ਇਸ ਤੋਂ ਬਾਅਦ ਡਬਲਯੂ. ਐੱਫ. ਆਈ. ਦੇ ਰੋਜ਼ਾਨਾ ਕੰਮਾਂ ਲਈ ਆਈ. ਓ. ਏ. ਨੂੰ ਐਡਹਾਕ ਕਮੇਟੀ ਦਾ ਗਠਨ ਕਰਨ ਨੂੰ ਕਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।