ਫਗਵਾੜਾ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਖ਼ਤਰਨਾਕ ਗਿਰੋਹ ਦਾ ਕੀਤਾ ਪਰਦਾਫਾਸ਼, 3 ਲੁਟੇਰੇ ਕਾਬੂ

Monday, Feb 10, 2025 - 06:54 AM (IST)

ਫਗਵਾੜਾ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਖ਼ਤਰਨਾਕ ਗਿਰੋਹ ਦਾ ਕੀਤਾ ਪਰਦਾਫਾਸ਼, 3 ਲੁਟੇਰੇ ਕਾਬੂ

ਫਗਵਾੜਾ (ਜਲੋਟਾ) : ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਫਗਵਾੜਾ ਪੁਲਸ ਨੇ ਐੱਸ. ਪੀ ਰੁਪਿੰਦਰ ਕੌਰ ਭੱਟੀ ਦੇ ਯਤਨਾਂ ਸਦਕਾ ਇਲਾਕੇ ਵਿਚ ਸਰਗਰਮ ਇਕ ਖ਼ਤਰਨਾਕ ਲੁਟੇਰਾ ਗਿਰੋਹ ਦੇ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

ਫਗਵਾੜਾ ਵਿਖੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਕੁਮਾਰ ਨੇ ਦੱਸਿਆ ਕਿ 31 ਜਨਵਰੀ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਾਨੀ ਅਰੋੜਾ ਪੁੱਤਰੀ ਰਮੇਸ਼ ਕੁਮਾਰ ਅਰੋੜਾ ਵਾਸੀ ਗਲੀ ਨੰਬਰ 3ਏ, ਖਾਲਸਾ ਐਨਕਲੇਵ, ਬਾਬਾ ਗੱਦੀਆ ਆਪਣੀ ਮਾਂ ਨਾਲ ਘਰ ਦੇ ਬਾਹਰ ਬੈਠੀ ਹੋਈ ਸੀ। ਜਦੋਂ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੇ ਉਨ੍ਹਾਂ ਲੁੱਟ-ਖੋਹ ਕਰਦੇ ਹੋਏ ਸੋਨੇ ਦੀ ਚੇਨ ਲੁੱਟ ਲਈ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਿਲਮੀ ਸਟਾਈਲ  'ਚ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ : NRIs ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ; ਸ਼ੁਰੂ ਕੀਤੀ ਇਹ ਨਵੀਂ 'ਸੇਵਾ'

ਪੁਲਸ ਜਾਂਚ ਚ ਪਤਾ ਲੱਗਾ ਹੈ ਕਿ ਉਕਤ ਵਾਰਦਾਤ ਨੂੰ ਅਮਿਤ ਅਰੋੜਾ ਪੁੱਤਰ ਜਗਨ ਮੋਹਨ ਅਰੋੜਾ ਵਾਸੀ ਵਿਜ ਨਗਰ, ਹੁਸ਼ਿਆਰਪੁਰ ਰੋਡ, ਜਲੰਧਰ, ਭੁਪਿੰਦਰ ਸਿੰਘ ਉਰਫ ਬਬਲੂ ਪੁੱਤਰ ਗੁਰਦੇਵ ਸਿੰਘ ਵਾਸੀ, ਪੰਜਾਬੀ ਬਾਗ, ਪਠਾਨਕੋਟ ਰੋਡ, ਜਲੰਧਰ ਅਤੇ ਵਿਕਰਮ ਵਰਮਾ ਪੁੱਤਰ ਨੀਮ ਬਹਾਦਰ ਵਾਸੀ, ਗਦਾਲੀਪੁਰ ਇੰਡਸਟਰੀ ਟਾਊਨ, ਥਾਣਾ ਡਵੀਜ਼ਨ ਨੰਬਰ 8, ਜ਼ਿਲ੍ਹਾ ਜਲੰਧਰ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਤਿੰਨਾਂ ਦੋਸ਼ੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ।

ਲੁੱਟੀ ਗਈ ਸੋਨੇ ਦੀ ਚੇਨ ਖ਼ਰੀਦਣ ਵਾਲੇ ਨੂੰ ਵੀ ਪੁਲਸ ਕੇਸ 'ਚ ਕੀਤਾ ਜਾ ਰਿਹਾ ਹੈ ਨਾਮਜ਼ਦ 
ਐੱਸ ਐੱਚ ਓ ਸਿਟੀ ਅਮਨਦੀਪ ਕੁਮਾਰ ਨੇ ਦੱਸਿਆ ਕਿ ਦੋਸ਼ੀ ਲੁਟੇਰਿਆਂ ਨੇ ਔਰਤਾਂ ਤੋਂ ਲੁੱਟੀ ਗਈ ਸੋਨੇ ਦੀ ਚੇਨ ਜਲੰਧਰ ਦੇ ਜਿਊਲਰ ਰਮੇਸ਼ ਕੁਮਾਰ ਵਾਸੀ ਮਾਡਲ ਟਾਊਨ ਨੂੰ ਵੇਚ ਦਿੱਤੀ ਸੀ, ਜਿਸ ਨੂੰ ਹੁਣ ਉਕਤ ਲੁੱਟ ਦੇ ਕੇਸ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਅਨੁਸਾਰ ਕੋਈ ਵੀ ਵਿਅਕਤੀ ਜੋ ਬਿਨਾਂ ਸਬੂਤ ਅਤੇ ਪੂਰੀ ਜਾਣਕਾਰੀ  ਦੇ ਚੋਰੀ ਜਾਂ ਲੁੱਟਿਆ ਹੋਇਆ ਕੋਈ ਵੀ ਸਾਮਾਨ ਖਰੀਦਦਾ ਹੈ ਜਾਂ ਸਭ ਕੁਝ ਜਾਣਦਾ ਹੋਏ ਚੋਰੀ ਦਾ ਸਾਮਾਨ ਖਰੀਦਦਾ ਹੈ ਤਾਂ ਉਹ ਉਨਾ ਹੀ ਦੋਸ਼ੀ ਹੈ ਜਿੰਨਾ ਉਕਤ ਮਾਮਲੇ ਚ ਸ਼ਾਮਲ ਲੁਟੇਰੇ ਹਨ। 

ਖ਼ਬਰ ਲਿਖੇ ਜਾਣ ਤੱਕ ਪੁਲਸ ਦੋਸ਼ੀ ਲੁਟੇਰਿਆਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਟੀਮਾਂ ਇਸ ਮਾਮਲੇ ਵਿੱਚ ਸ਼ਾਮਲ ਸੋਨੇ ਦੀ ਚੇਨ ਖ਼ਰੀਦਣ ਵਾਲੇ ਮੁਲਜ਼ਮ ਰਮੇਸ਼ ਕੁਮਾਰ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬਾਜ਼ਾਰ 'ਚ ਮਿਲਣ ਵਾਲੀਆਂ ਨਕਲੀ ਦਵਾਈਆਂ ਦੀ ਕਿਵੇਂ ਕਰੀਏ ਪਛਾਣ? ਇਹ ਟ੍ਰਿਕ ਦੱਸੇਗੀ ਦਵਾਈ ਅਸਲੀ ਹੈ ਜਾਂ ਨਕਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News