ਤੰਤਰ-ਮੰਤਰ ਰਾਹੀਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ ਸਾਢੇ 9 ਲੱਖ ਦੀ ਠੱਗੀ

Thursday, Feb 20, 2025 - 02:00 PM (IST)

ਤੰਤਰ-ਮੰਤਰ ਰਾਹੀਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ ਸਾਢੇ 9 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਪੂਜਾ-ਪਾਠ ਤੇ ਤੰਤਰ-ਮੰਤਰ ਰਾਹੀਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਸਾਢੇ 9 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਕੁਰਾਲੀ ਸਥਿਤ ਹਾਲੀਵੁੱਡ ਕਾਲੋਨੀ ਵਾਸੀ ਬਲਬੀਰ ਸਿੰਘ ਉਰਫ਼ ਕੇ. ਪੀ., ਮੋਗਾ ਵਾਸੀ ਸਤਨਪ੍ਰੀਤ ਸਿੰਘ ਤੇ ਲੁਧਿਆਣਾ ਵਾਸੀ ਗੁਰਮੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੇ ਪੈਸੇ ਘਰਾਂ ’ਚ ਲੁਕੋ ਕੇ ਰੱਖੇ ਹਨ। ਸਾਰੰਗਪੁਰ ਥਾਣਾ ਇੰਚਾਰਜ ਹਰਮਿੰਦਰ ਸਿੰਘ ਅਨੁਸਾਰ ਗੱਡੀ ਨੰਬਰ ਤੇ ਮੋਬਾਇਲ ਫੋਨ ਰਾਹੀਂ ਠੱਗਾਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਠੱਗ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਧੋਖਾਧੜੀ ਦੀਆਂ ਵਾਰਦਾਤਾਂ ਕਰ ਚੁੱਕੇ ਹਨ।

ਬਲਬੀਰ ’ਤੇ ਫ਼ਿਰੋਜ਼ਪੁਰ, ਰਾਜਪੁਰਾ, ਲੁਧਿਆਣਾ, ਸਮਰਾਲਾ ਤੇ ਗੁਰਦਾਸਪੁਰ ’ਚ ਪੰਜ ਮਾਮਲੇ ਦਰਜ ਹਨ। ਸਤਨਪ੍ਰੀਤ ਸਿੰਘ ’ਤੇ ਦੋ ਮਾਮਲੇ ਫਰੀਦਕੋਟ ਤੇ ਇਕ ਕੇਸ ਲੁਧਿਆਣਾ ’ਚ ਹੈ, ਜਦਕਿ ਗੁਰਮੀਤ ’ਤੇ ਚਾਰ ਮਾਮਲੇ ਦਰਜ ਹਨ, ਜਿਸ ’ਚ 2 ਲੁਧਿਆਣਾ, ਬਠਿੰਡਾ ਤੇ ਮਾਨਸਾ ’ਚ 1-1 ਦਰਜ ਹੈ। ਖੁੱਡਾ ਜੱਸੂ ਵਾਸੀ ਦਿਲਬਾਗ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਐਂਬੂਲੈਂਸ ਚਲਾਉਂਦਾ ਹੈ। 10 ਫਰਵਰੀ ਨੂੰ ਦੋਸਤ ਬਲਬੀਰ ਘਰ ਆਇਆ। ਉਸ ਨੇ ਤੰਤਰ-ਮੰਤਰ ਤੇ ਪੂਜਾ ਪਾਠ ਰਾਹੀਂ ਆਰਥਿਕ ਹਾਲਤ ਸੁਧਾਰਨ ਲਈ ਵਿਸ਼ੇਸ਼ ਪੂਜਾ ਕਰਵਾਉਣ ਦਾ ਲਾਲਚ ਦਿੱਤਾ।

ਇਸ ਤੋਂ ਬਾਅਦ ਪੈਸੇ ਦੁੱਗਣੇ ਕਰਨ ਵਾਲੇ 2 ਜਣਿਆਂ ਨੂੰ ਬੁਲਾਇਆ, ਜਿਨ੍ਹਾਂ ਨੇ ਨਕਲੀ ਨੋਟ ਇਨਾਮ ਵਜੋਂ ਦਿੱਤੇ। ਦਿਲਬਾਗ ਨੇ 9 ਲੱਖ ਰੁਪਏ ਇਕੱਠੇ ਕਰ ਕੇ ਦੋਵਾਂ ਨੂੰ ਦੇ ਦਿੱਤੇ। ਠੱਗਾਂ ਨੇ 3 ਲੱਖ 55 ਹਜ਼ਾਰ ਰੁਪਏ ਨਕਦ ਤੇ ਕੁੱਝ ਗਹਿਣੇ ਪੂਜਾ ਸਮੱਗਰੀ ਵਜੋਂ ਇਕ ਜਗ੍ਹਾਂ ’ਤੇ ਰੱਖ ਕੇ ਵਿਸ਼ੇਸ਼ ਪੂਜਾ ਕਰਨ ਦਾ ਦਾਅਵਾ ਕੀਤਾ। ਸ਼ਾਤਰਾਂ ਨੇਕਿਹਾ ਕਿ 6 ਲੱਖ ਰੁਪਏ ਲੋਹੇ ਦੇ ਛੋਟੇ ਬਾਕਸ ’ਚ ਰੱਖ ਦਿੱਤੇ ਹਨ। ਜਦੋਂ ਦਿਲਬਾਗ ਨੇ ਬਾਕਸ ਖੋਲ੍ਹਿਆ ਤਾਂ ਅੰਦਰ ਸੁਆਹ ਸੀ।
 


author

Babita

Content Editor

Related News