ਡਾ. ਅੰਬੇਡਕਰ ਦੀ ਮੂਰਤੀ ਤੋੜਨ ਦੇ ਮਾਮਲੇ ''ਚ ਵੱਡੀ ਖ਼ਬਰ, ਜਾਂਚ ਕਮੇਟੀ ਨੇ ਕਰ ''ਤੀ ਕਾਰਵਾਈ
Monday, Feb 10, 2025 - 10:58 AM (IST)
![ਡਾ. ਅੰਬੇਡਕਰ ਦੀ ਮੂਰਤੀ ਤੋੜਨ ਦੇ ਮਾਮਲੇ ''ਚ ਵੱਡੀ ਖ਼ਬਰ, ਜਾਂਚ ਕਮੇਟੀ ਨੇ ਕਰ ''ਤੀ ਕਾਰਵਾਈ](https://static.jagbani.com/multimedia/2025_2image_10_53_46912692252.jpg)
ਫਗਵਾੜਾ (ਜਲੋਟਾ)- ਗਣਤੰਤਰ ਦਿਵਸ ਦੇ ਮੌਕੇ ਅੰਮ੍ਰਿਤਸਰ ਵਿਖੇ ਸੰਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਤੋੜਨ ਵਾਲੀ ਘਟਨਾ ਤੋਂ ਬਾਅਦ ਪੰਜਾਬ ਸੂਬੇ ਦੀ ਜਨਤਾ ਵਿਚ ਕਾਫੀ ਰੋਸ ਹੈ ਅਤੇ ਪੰਜਾਬ ਦਾ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ, ਉੱਥੇ ਹੀ ਇਸ ਘਟਨਾ ਸਬੰਧੀ ਨਿਰਪੱਖ ਜਾਂਚ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ 6 ਮੈਂਬਰੀ ਕਮੇਟੀ ਸਥਾਪਿਤ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਇਸ ਕਮੇਟੀ ਵਿਚ ਪੰਜਾਬ ਤੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਇਲਾਵਾ ਬ੍ਰਿਜ ਲਾਲ ਸੰਸਦ ਰਾਜ ਸਭਾ ਯੂ. ਪੀ., ਲਾਲ ਸਿੰਘ ਆਰਿਆ ਰਾਸ਼ਟਰੀ ਪ੍ਰਧਾਨ ਐੱਸ. ਸੀ. ਮੋਰਚਾ, ਗੁਰੂਪ੍ਰਕਾਸ਼ ਪਾਸਵਾਨ ਰਾਸ਼ਟਰੀ ਪ੍ਰਵੱਕਤਾ, ਅਸੀਮ ਅਰੁਣ ਮੰਤਰੀ ਯੂ. ਪੀ. ਸਰਕਾਰ ਅਤੇ ਸ਼੍ਰੀਮਤੀ ਬੰਤੋ ਦੇਵੀ ਕਟਾਰੀਆ ਕਟਾਰੀਆ ਅੰਬਾਲਾ ਵੀ ਸ਼ਾਮਲ ਹਨ, ਵੱਲੋਂ ਅਮ੍ਰਿੰਤਸਰ ਦਾ ਵਿਸ਼ੇਸ਼ ਦੌਰਾ ਕਰਕੇ ਰਿਪੋਰਟ ਭਾਜਪਾ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਜੀ ਨੂੰ ਸੌਂਪੀ ਗਈ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 6 ਮੈਂਬਰੀ ਕਮੇਟੀ ਵੱਲੋਂ ਇਸ ਘਟਨਾ ਪਿੱਛੇ ਸ਼ਰਾਰਤੀ ਤਾਕਤਾਂ ਦਾ ਪਤਾ ਲਗਾਉਣ ਲਈ ਸੈਂਟਰ ਏਜੰਸੀ ਵੱਲੋਂ ਜਾਂਚ ਕਰਵਾਉਣ ਮੰਗ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8