ਭਿਆਨਕ ਹਾਦਸਾ: ਜਲੰਧਰ ਤੋਂ ਆਈ ਟਾਟਾ ਸਫਾਰੀ ਕਾਰ ਨੇ ਦਿਨ ਕਾਰਾਂ ਨੂੰ ਲਪੇਟ ''ਚ ਲਿਆ, ਹੋਇਆ ਭਾਰੀ ਨੁਕਸਾਨ

Friday, Feb 14, 2025 - 10:59 AM (IST)

ਭਿਆਨਕ ਹਾਦਸਾ: ਜਲੰਧਰ ਤੋਂ ਆਈ ਟਾਟਾ ਸਫਾਰੀ ਕਾਰ ਨੇ ਦਿਨ ਕਾਰਾਂ ਨੂੰ ਲਪੇਟ ''ਚ ਲਿਆ, ਹੋਇਆ ਭਾਰੀ ਨੁਕਸਾਨ

ਬਟਾਲਾ (ਸਾਹਿਲ)- ਇਕ ਟਾਟਾ ਸਫਾਰੀ ਵੱਲੋਂ ਸੜਕ ਕਿਨਾਰੇ ਖੜ੍ਹੀਆਂ ਤਿੰਨ ਕਾਰਾਂ ਅਤੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਭਾਰੀ ਮਾਲੀ ਨੁਕਸਾਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਸਥਾਨਕ ਜਲੰਧਰ ਰੋਡ ’ਤੇ ਸਥਿਤ ਐਕਸਿਸ ਬੈਂਕ ਦੇ ਬਾਹਰ ਸੜਕ ਕਿਨਾਰੇ ਤਿੰਨ ਕਾਰਾਂ ਕ੍ਰਮਵਾਰ ਸਕਾਰਪੀਓ ਨੰ.ਪੀ.ਬੀ.07ਸੀ.ਜੀ.7000, ਸਵਿਫਟ ਨੰ.ਪੀ.ਬੀ.35ਏ.ਜੀ.9549 ਅਤੇ ਟਾਟਾ ਗੱਡੀ ਨੰ.ਪੀ.ਬੀ.02.6868 ਖੜ੍ਹੀਆਂ ਸਨ। ਇਸ ਦੌਰਾਨ ਇਕ ਟਾਟਾ ਸਫਾਰੀ ਗੱਡੀ ਨੰ.ਪੀ.ਬੀ.10ਡੀ.ਕੇ.0055 ਜਲੰਧਰ ਰੋਡ ਤੋਂ ਆਈ  ਤਾਂ ਅਚਾਨਕ ਸੁੱਖਾ ਸਿੰਘ ਦੀ ਸਿਹਤ ਵਿਗੜ ਗਈ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਉਕਤ ਤਿੰਨਾਂ ਕਾਰਾਂ ਨਾਲ ਜਾ ਟਕਰਾਈ, ਜਿਸਦੇ ਸਿੱਟੇ ਵਜੋਂ ਉਕਤ ਤਿੰਨੋਂ ਕਾਰਾਂ ਨੁਕਸਾਨੀਆਂ ਗਈਆਂ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਨੂੰ ਮਾਰੀਆਂ ਗੋਲੀਆਂ

ਇਹ ਵੀ ਪਤਾ ਲੱਗਾ ਹੈ ਕਿ ਉਕਤ ਕਾਰਾਂ ਦੇ ਮਾਲਕ ਕ੍ਰਮਵਾਰ ’ਤੇ ਮੌਕੇ ’ਤੇ ਹੀ ਮੌਜੂਦ ਸਨ। ਇਸ ਤੋਂ ਇਲਾਵਾ ਇਕ ਹੋਂਡਾ ਮੋਟਰਸਾਈਕਲ ਨੰ.ਪੀ.ਬੀ.18ਟੀ.7832 ਵੀ ਟਾਟਾ ਸਫਾਰੀ ਦੀ ਲਪੇਟ ਵਿਚ ਆਉਣ ਨਾਲ ਨੁਕਸਾਨਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸਕਾਰਪੀਓ ਗੱਡੀ ਦੇ ਮਾਲਕ ਕਿਰਪਾਲ ਸਿੰਘ ਦੀ ਇਥੇ ਨਜ਼ਦੀਕ ਦੁਕਾਨ ਹੈ, ਜਦਕਿ ਸੁਖਬੀਰ ਸਿੰਘ ਆਪਣੀ ਉਕਤ ਟਾਟਾ ਗੱਡੀ ਨੂੰ ਖੜ੍ਹੀ ਕਰ ਕੇ ਐਕਸਿਸ ਬੈਂਕ ਗਿਆ ਸੀ। ਹੋਰ ਜਾਣਕਾਰੀ ਦੇ ਮੁਤਾਬਕ ਟਾਟਾ ਸਫਾਰੀ ਦੇ ਡਰਾਈਵਰ ਨੂੰ ਜੌਹਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਓਧਰ, ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਇੰਚਾਰਜ ਬਟਾਲਾ ਇੰਸਪੈਕਟਰ ਸੁਰਿੰਦਰ ਸਿੰਘ ਨੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਸਮੇਤ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ।

ਇਹ ਵੀ ਪੜ੍ਹੋ- ਸਰਕਾਰੀ ਬਾਬੂ ਜ਼ਰਾ ਹੋ ਜਾਓ ਹੁਸ਼ਿਆਰ, ਜਾਰੀ ਹੋ ਗਏ ਅਹਿਮ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News