ਵਿਧਾਇਕ ਬੁੱਧ ਰਾਮ ਤੇ ਠੇਕੇਦਾਰ ਗੁਰਪਾਲ ਦੇ ਯਤਨਾ ਸਦਕਾ ਟਰੱਕ ਯੂਨੀਅਨ ਹੋਈ ਇਕੱਠੀ, ਕਮੇਟੀ ਦਾ ਗਠਨ

Wednesday, Feb 19, 2025 - 10:08 PM (IST)

ਵਿਧਾਇਕ ਬੁੱਧ ਰਾਮ ਤੇ ਠੇਕੇਦਾਰ ਗੁਰਪਾਲ ਦੇ ਯਤਨਾ ਸਦਕਾ ਟਰੱਕ ਯੂਨੀਅਨ ਹੋਈ ਇਕੱਠੀ, ਕਮੇਟੀ ਦਾ ਗਠਨ

ਬੁਢਲਾਡਾ (ਬਾਂਸਲ)- ਸਥਾਨਕ ਟਰੱਕ ਓਪਰੇਟਰਾਂ ਨੂੰ ਯੂਨੀਅਨ ਦੋਫਾੜ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਨੂੰ ਮੱਦੇ ਨਜਰ ਰੱਖਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਇਲਾਕੇ ਦੇ ਉਘੇ ਸਮਾਜਸੇਵੀ ਠੇਕੇਦਾਰ ਗੁਰਪਾਲ ਸਿੰਘ ਦੇ ਯਤਨਾ ਸਦਕਾ ਟਰੱਕ ਓਪਰੇਟਰਾਂ ਨੂੰ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਬੈਨਰ ਹੇਠ ਇਕੱਠਾ ਕਰ ਦਿੱਤਾ ਗਿਆ ਹੈ। ਜਿਸ ਵਿੱਚ ਮੌਜੂਦਾਂ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ ਦੇ ਨਾਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਸੰਦੀਪ ਕੁਮਾਰ ਸੰਨੀ, ਦਰਸ਼ਨ ਸਿੰਘ ਰੱਲੀ, ਸੰਜੀਵ ਵਰਮਾਂ ਕੰਮ ਕਰਨਗੇ। 

ਇਸ ਮੌਕੇ ਬੋਲਦਿਆਂ ਗੁਰਮੀਤ ਸਿੰਘ ਭਾਦੜਾ ਨੇ ਦੱਸਿਆ ਕਿ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਯੋਗ ਅਗਵਾਈ ਹੇਠ ਡਰਾਈਵਰਾਂ, ਕੰਡਕਟਰਾਂ ਅਤੇ ਟਰਾਂਸਪੋਟਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਦਰਾਂ ਕਰਦਿਆਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਮੈਂਬਰ ਦਰਸ਼ਨ ਸਿੰਘ ਰੱਲੀ ਅਤੇ ਸੰਜੀਵ ਵਰਮਾਂ ਦਾ ਕਹਿਣਾ ਹੈ ਕਿ ਟਰੱਕ ਓਪਰੇਟਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਕੱਠੇ ਕਰਨਾ ਸਮੇਂ ਦੀ ਮੁੱਖ ਲੌੜ ਸੀ। ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕ ਬੁੱਧ ਰਾਮ ਅਤੇ ਠੇਕੇਦਾਰ ਗੁਰਪਾਲ ਸਿੰਘ ਦੇ ਧੰਨਵਾਦੀ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਵਾਜਾਈ ਦੌਰਾਨ ਜੇਕਰ ਕਿਸੇ ਵੀ ਓਪਰੇਟਰ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਉਕਤ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਰਾਵਤਾ ਕਾਇਮ ਕਰ ਸਕਦਾ ਹੈ ਅਤੇ ਕਮੇਟੀ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਬੋਘ ਸਿੰਘ ਕਲੀਪੁਰ, ਮਨਪ੍ਰੀਤ ਸਿੰਘ, ਰਾਜ ਵਰਮਾਂ, ਅੰਗਰੇਜ ਸਿੰਘ, ਪ੍ਰਦੀਪ ਵਰਮਾਂ, ਅਮਰੀਕ ਸਿੰਘ, ਨਾਜਰ ਸਿੰਘ, ਗੁਰਵਿੰਦਰ ਦੀਪੂ, ਕਾਕਾ ਕੋਚ, ਪ੍ਰਦੀਪ ਸਿੰਘ, ਹਾਕਮ ਸਿੰਘ ਤੋਂ ਇਲਾਵਾ ਓਪਰੇਟਰ ਅਤੇ ਡਰਾਈਵਰ ਮੌਜੂਦ ਸਨ।


author

Inder Prajapati

Content Editor

Related News