ਬਾਰਸੀਲੋਨਾ ਦੇ ਸਾਬਕਾ ਯੂਥ ਕੋਚ ਵਿਰੁੱਧ ਜਿਣਸੀ ਸ਼ੋਸ਼ਣ ਦੀ ਜਾਂਚ
Monday, Dec 13, 2021 - 02:24 AM (IST)
ਬਾਰਸੀਲੋਨਾ- ਬਾਰਸੀਲੋਨਾ ਦਾ ਕੋਚ ਜਾਵੀ ਹਰਨਾਂਡੇਜ਼ ਨੌਜਵਾਨ ਟੀਮ ਦੇ ਸਾਬਕਾ ਨਿਰਦੇਸ਼ਕ ਵਿਰੁੱਧ ਪਬਲਿਕ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਹੈਰਾਨ ਕੇ ਪ੍ਰੇਸ਼ਾਨ ਹੈ। ਜਾਵੀ ਵੀ ਇਸ ਸਕੂਲ ਵਿਚ ਕੰਮ ਕਰ ਚੁੱਕਾ ਹੈ। ਪੂਰਬੀ ਸਪੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਜਾਂਚ ਸ਼ੁਰੂ ਕਰ ਰਹੇ ਹਨ, ਜਿਸ ਤੋਂ ਬਾਅਦ ਜਾਵੀ ਨੇ ਸ਼ਨੀਵਾਰ ਨੂੰ ਪ੍ਰਤੀਕਿਰਿਆ ਦਿੱਤੀ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਏ. ਆਰ. ਏ. ਸਮਾਚਾਰ ਪੱਤਰ ਦੀ ਇਸ ਖ਼ਬਰ ਤੋਂ ਬਾਅਦ ਜਾਂਚ ਸ਼ੁਰੂ ਹੋਈ ਹੈ, ਜਿਸ ਦੇ ਅਨੁਸਾਰ 60 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਅਲਬਰਟ ਬੇਨੇਡੇਸ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਜਦਕਿ ਉਹ ਬਾਰਸੀਲੋਨਾ ਦੇ ਪਬਲਿਕ ਸਕੂਲ ਵਿਚ ਸਰੀਰਿਕ ਸਿੱਖਿਆ ਦਾ ਅਧਿਆਪਕ ਸੀ। ਏ. ਆਰ. ਏ. ਨੇ ਹਾਲਾਂਕਿ ਕਿਹਾ ਹੈ ਕਿ ਬੇਨੇਜੇਸ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਬੇਨੇਜੇਸ (71 ਸਾਲ) 1991 ਤੋਂ 2011 ਵਿਚਾਲੇ ਬਾਰਸੀਲੋਨਾ ਦੀ ਨੌਜਵਾਨ ਟ੍ਰੇਨਿੰਗ ਅਕੈਡਮੀ ਦਾ ਅਹਿਮ ਮੈਂਬਰ ਰਿਹਾ ਤੇ ਇਸ ਦੌਰਾਨ ਕਲੱਬ ਨੇ ਆਂਦ੍ਰੇਸ ਇਨਸਿਏਸਟਾ ਤੇ ਜਾਵੀ ਵਰਗੇ ਆਪਣੇ ਸਰਵਸ੍ਰੇਸ਼ਠ ਖਿਡਾਰੀ ਦਿੱਤੇ। ਜੋਆਨ ਲਾਪੋਰਟੋ ਦੇ ਮੁਖੀ ਬਣਨ ਤੋਂ ਬਾਅਦ ਬੇਨੇਜੇਸ ਪਿਛਲੇ ਸਾਲ ਬਾਰਸੀਲੋਨਾ ਪਰਤਿਆ ਸੀ ਪਰ ਪਿਛਲੇ ਹਫਤੇ ਉਸ ਨੇ ਨਿੱਜੀ ਕਾਰਨਾਂ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।