ਮਹਿਲਾ ਦਿਵਸ ਮੌਕੇ ICC ਨੇ ਦਿੱਤਾ ਮਹਿਲਾ ਕ੍ਰਿਕਟਰਾਂ ਨੂੰ ਤੋਹਫ਼ਾ, 2026 ਤੋਂ ਜ਼ਿਆਦਾ ਟੀਮਾਂ ਲੈ ਸਕਣਗੀਆਂ ਹਿੱਸਾ

Monday, Mar 08, 2021 - 04:05 PM (IST)

ਮਹਿਲਾ ਦਿਵਸ ਮੌਕੇ ICC ਨੇ ਦਿੱਤਾ ਮਹਿਲਾ ਕ੍ਰਿਕਟਰਾਂ ਨੂੰ ਤੋਹਫ਼ਾ, 2026 ਤੋਂ ਜ਼ਿਆਦਾ ਟੀਮਾਂ ਲੈ ਸਕਣਗੀਆਂ ਹਿੱਸਾ

ਦੁਬਈ (ਵਾਰਤਾ) : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਮਹਿਲਾ ਕ੍ਰਿਕਟਰਾਂ ਨੂੰ ਇਕ ਵੱਡਾ ਤੋਹਫ਼ਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ 2026 ਤੋਂ ਆਈ.ਸੀ.ਸੀ. ਦੇ ਮਹਿਲਾ ਟੂਰਨਾਮੈਂਟਾਂ ਵਿਚ ਜ਼ਿਆਦਾ ਟੀਮਾਂ ਹੋਣਗੀਆਂ।

ਇਹ ਵੀ ਪੜ੍ਹੋ: ਸੋਨ ਤਮਗੇ ਨਾਲ ਵਿਨੇਸ਼ ਬਣੀ ਨੰਬਰ ਇਕ ਪਹਿਲਵਾਨ

ਆਈ.ਸੀ.ਸੀ. ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 2026 ਤੋਂ ਮਲਿਹਾਂ ਟੀ-20 ਵਿਸ਼ਵ ਕੱਪ ਵਿਚ 10 ਦੀ ਬਜਾਏ 12 ਟੀਮਾਂ ਹਿੱਸਾ ਲੈਣਗੀਆਂ, ਜਦੋਂਕਿ ਮਹਿਲਾ ਵਨਡੇ ਵਿਸ਼ਵ ਕੱਪ ਵਿਚ 2029 ਤੋਂ 8 ਦੀ ਬਜਾਏ 10 ਟੀਮਾਂ ਹਿੱਸਾ ਲੈਣਗੀਆਂ। ਟੀ20 ਵਿਸ਼ਵ ਕੱਪ ਵਿਚ 2024 ਤੱਕ 10 ਟੀਮਾਂ ਹੀ ਖੇਡਣਗੀਆਂ, ਜਦੋਂਕਿ ਪਹਿਲਾਂ 2 ਵਨਡੇ ਵਿਸ਼ਵ ਕੱਪ ਵਿਚ 8 ਟੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸਾਲ 2025 ਤੋਂ 2031 ਤੱਕ ਦੇ ਅਗਲੇ ਆਈ.ਸੀ.ਸੀ. ਚੱਕਰ ਵਿਚ 50 ਓਵਰ ਦੇ 2 ਵਿਸ਼ਵ ਕੱਪ ਅਤੇ 3 ਟੀ-20 ਵਿਸ਼ਵ ਕੱਪ ਹੋਣਗੇ। ਅਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੁ ਸਾਹਨੀ ਨੇ ਕਿਹਾ, ‘ਇਸ ਤੋਂ ਜ਼ਿਆਦਾ ਟੀਮਾਂ ਨੂੰ ਆਈ.ਸੀ.ਸੀ. ਟੂਰਨਾਮੈਂਟਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਅਸੀਂ ਪਿਛਲੇ 4 ਸਾਲਾਂ ਤੋਂ ਗਲੋਬਲ ਪ੍ਰਸਾਰਨ ਕਵਰੇਜ ਅਤੇ ਮਾਰਕੀਟਿੰਗ ਤੋਂ ਲੈ ਕੇ ਪ੍ਰਸ਼ੰਸਕਾਂ ਨੂੰ ਜੋੜਨ ’ਤੇ ਧਿਆਨ ਦੇ ਮਹਿਲਾ ਕ੍ਰਿਕਟ ਨੂੰ ਬੜ੍ਹਾਵਾ ਦੇ ਰਹੇ ਹਾਂ। ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਨੂੰ ਰਿਕਾਰਡ ਇਕ ਅਰਬ ਇਕ ਕਰੋੜ ਵੀਡੀਓ ‘ਵਿਊਜ਼’ ਮਿਲੇ ਸਨ।’ 

ਇਹ ਵੀ ਪੜ੍ਹੋ: ਮਹਿਲਾ ਦਿਵਸ ’ਤੇ ਵਿਰਾਟ ਨੇ ਅਨੁਸ਼ਕਾ ਅਤੇ ਵਾਮਿਕਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਮਾਂ ਵਾਂਗ ਬਣੇਗੀ ਧੀ

ਮਹਿਲਾ ਕ੍ਰਿਕਟ ਵਿਚ ਇਹ ਸਭ ਤੋਂ ਜ਼ਿਆਦਾ ਵੇਖਿਆ ਜਾਣ ਵਾਲਾ ਮੁਕਾਬਲਾ ਸੀ। ਮੈਲਬੌਰਨ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਫਾਈਨਲ ਵਿਚ ਰਿਕਾਰਡ 86,174 ਦਰਸ਼ਕ ਸਟੇਡੀਅਮ ਵਿਚ ਪਹੁੰਚੇ ਸਨ। ਸਾਲ 2025 ਦੇ ਵਨਡੇ ਵਿਸ਼ਵ ਕੱਪ ਵਿਚ 8 ਟੀਮਾਂ 31 ਮੈਚ ਖੇਡਣਗੀਆਂ, ਜਦੋਂਕਿ 2029 ਵਿਚ 10 ਟੀਮਾਂ 48 ਮੈਚ ਖੇਡਣਗੀਆਂ। 2026, 2028 ਅਤੇ 2030 ਦੇ ਟੀ-20 ਵਿਸ਼ਵ ਕੱਪ ਵਿਚ 12 ਟੀਮਾਂ ਹੋਣਗੀਆਂ ਅਤੇ ਹਰ ਟੂਰਨਾਮੈਂਟ ਵਿਚ 33 ਮੈਚ ਖੇੇਡੇ ਜਾਣਗੇ। ਟੀ-20 ਚੈਂਪੀਅਨ ਕੱਪ 2027 ਅਤੇ 2031 ਵਿਚ ਹੋਵੇਗਾ, ਜਿਸ ਦੇ ਹਰ ਐਡੀਸ਼ਨ ਵਿਚ ਕੁੱਲ 16 ਮੈਚ ਖੇਡੇ ਜਾਣਗੇ।

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News