ਟੋਕੀਓ ’ਚ ਆਈ. ਓ. ਸੀ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ

Saturday, Jul 10, 2021 - 08:21 PM (IST)

ਟੋਕੀਓ ’ਚ ਆਈ. ਓ. ਸੀ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਟੋਕੀਓ— ਓਲੰਪਿਕ ਸ਼ੁਰੂ ਹੋਣ ’ਚ ਸਿਰਫ਼ ਦੋ ਹਫ਼ਤੇ ਬਚੇ ਹਨ ਤੇ ਸ਼ਨੀਵਾਰ ਨੂੰ ਕਰੀਬ 40 ਪ੍ਰਦਰਸ਼ਨਕਾਰੀ ਟੋਕੀਓ ’ਚ ਇਨ੍ਹਾਂ ਨੂੰ ਰੱਦ ਕਰਨ ਲਈ ‘ਗੋ ਹੋਮ (ਘਰ ਜਾਓ)’ ਦੇ ਨਾਅਰੇ ਲਗਾ ਰਹੇ ਸਨ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਪ੍ਰਧਾਨ ਥਾਮਸ ਬਾਕ ਰਾਜਧਾਨੀ ਦੇ ਫ਼ਾਈਵ ਸਟਾਰ ਹੋਟਲ ’ਚ ਠਹਿਰੇ ਹਨ ਤੇ ਪ੍ਰਦਰਸ਼ਨਕਾਰੀ ਇਸ ਹੋਟਲ ਦੇ ਸਾਹਮਣੇ ਇਕੱਠਾ ਹੋਏ ਤੇ ‘ਕੋਈ ਓਲੰਪਿਕ ਨਹੀਂ’ ਦੇ ਨਾਅਰੇ ਲਾ ਰਹੇ ਸਨ। 

ਟੋਕੀਓ ’ਚ ਰਹਿਣ ਵਾਲੀ 38 ਸਾਲ ਦੀ ਅਵਾਕੇ ਯੋਸ਼ਿਦਾ ਕੋਵਿਡ-19 ਮਹਾਮਾਰੀ ਦੇ ਚਲਦੇ ਆਪਣੀ ਨੌਕਰੀ ਗੁਆ ਬੈਠੀ। ਉਨ੍ਹਾਂ ਕਿਹਾ ਕਿ ਮਹਾਮਾਰੀ ’ਚ ਓਲੰਪਿਕ ਦਾ ਆਯੋਜਨ ਕਰਨ ਤੇ ਐਮਰਜੈਂਸੀ ਲਗਾਉਣ ਨਾਲ ਉਹ ਗ਼ੁੱਸੇ ’ਚ ਹੈ। ਜਾਪਾਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੀਰਵਾਰ ਨੂੰ ਓਲੰਪਿਕ ਦੇ ਖ਼ਤਮ ਹੋਣ ਤਕ ਕੋਰੋਨਾ ਐਮਰਜੈਂਸੀ ਲਾ ਦਿੱਤੀ ਹੈ ਜੋ 23 ਜੁਲਾਈ ਤੋਂ ਸ਼ੁਰੂ ਹੋਣਗੇ।


author

Tarsem Singh

Content Editor

Related News