ਇੰਟਰ ਮਿਲਾਨ ਨੇ ਯੁਵੇਂਟਸ ਨੂੰ ਹਰਾ ਕੇ ਇਟਾਲੀਅਨ ਕੱਪ ਜਿੱਤਿਆ

Friday, May 13, 2022 - 07:19 PM (IST)

ਇੰਟਰ ਮਿਲਾਨ ਨੇ ਯੁਵੇਂਟਸ ਨੂੰ ਹਰਾ ਕੇ ਇਟਾਲੀਅਨ ਕੱਪ ਜਿੱਤਿਆ

ਰੋਮ- ਇੰਟਰ ਮਿਲਾਨ ਨੇ ਵਾਧੂ ਸਮੇਂ ਤਕ ਖਿੱਚੇ ਗਏ ਫਾਈਨਲ 'ਚ ਯੁਵੇਂਟਸ ਨੂੰ 4-2 ਨਾਲ ਹਰਾ ਕੇ ਇਟਾਲੀਅ ਕੱਪ ਫੁੱਟਬਾਲ ਪ੍ਰਤੀਯੋਗਿਤਾ ਦਾ ਖ਼ਿਤਾਬ ਜਿੱਤਿਆ। ਇਵਾਨ ਪੇਰੇਸਿਚ ਨੇ ਇੰਟਰ ਵਲੋਂ ਵਾਧੂ ਸਮੇਂ 'ਚ ਦੋ ਗੋਲ ਕੀਤੇ। ਇਸ ਤੋਂ ਪਹਿਲਾਂ ਹਾਕੇਨ ਕਲਹਾਨੋਗਲੂ ਨੇ ਰੈਗੁਲਰ ਸਮੇਂ 'ਚ ਆਖ਼ਰੀ ਪਲਾਂ 'ਚ ਵਿਵਾਦਗ੍ਰਸਤ ਪੈਨਲਟੀ ਨੂੰ ਗੋਲ 'ਚ ਬਦਲ ਕੇ ਇੰਟਰ ਨੂੰ ਬਰਾਬਰੀ ਦਿਵਾਈ ਸੀ।

ਇਸ ਤੋਂ ਪਹਿਲਾਂ ਇੰਟਰ ਨੇ ਨਿਕੋਲਾ ਬਰੇਲਾ ਦੇ ਛੇਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ ਸੀ ਪਰ ਐਲੇਕਸ ਸੈਂਡ੍ਰੋ (50ਵੇਂ ਮਿੰਟ) ਤੇ ਡੂਸ ਵਲਾਹੋਵਿਚ (52ਵੇਂ) ਨੇ ਦੋ ਮਿੰਟ ਦੇ ਵਕਫ਼ੇ ਦੋ ਗੋਲ ਕਰਕੇ ਯੁਵੇਂਟਸ ਨੂੰ ਸ਼ਾਨਦਾਰ ਵਾਪਸੀ ਦਿਵਾਈ। ਇੰਟਰ ਮਿਲਾਨ ਇਟਾਲੀਅਨ ਫੁੱਟਬਾਲ ਲੀਗ ਸੇਰੀ ਏ 'ਚ ਵੀ ਖ਼ਿਤਾਬ ਦੀ ਦੌੜ 'ਚ ਬਣਿਆ ਹੋਇਆ ਹੈ। ਸੇਰੀ ਏ 'ਚ ਏ. ਸੀ. ਮਿਲਾਨ ਅਜੇ ਚੋਟੀ 'ਤੇ ਹੈ ਪਰ ਇੰਟਰ ਉਸ ਤੋਂ ਸਿਰਫ਼ ਦੋ ਅੰਕ ਪਿੱਛੇ ਹੈ। 
 


author

Tarsem Singh

Content Editor

Related News