ਸੱਟ ਦਾ ਸ਼ਿਕਾਰ ਹੋਈ ਸਮ੍ਰਿਤੀ ਮੰਧਾਨਾ ਵਿਸ਼ਵ ਕੱਪ ਖੇਡਣ ਲਈ ਫਿੱਟ ਐਲਾਨੀ ਗਈ
Monday, Feb 28, 2022 - 04:20 PM (IST)
ਰੇਂਗੀਯੋਰਾ (ਨਿਊਜ਼ੀਲੈਂਡ)- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਉਸ ਸਮੇਂ ਰਾਹਤ ਦਾ ਸਾਹ ਲਿਆ ਜਦੋਂ ਦੱਖਣੀ ਅਫਰੀਕਾ ਦੇ ਖ਼ਿਲਾਫ਼ ਪਹਿਲੇ ਅਭਿਆਸ ਮੈਚ ਦੌਰਾਨ ਸਿਰ 'ਤੇ ਗੇਂਦ ਲੱਗਣ ਦੇ ਬਾਵਜੂਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਆਈ. ਸੀ .ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਖੇਡਣ ਲਈ ਫਿੱਟ ਐਲਾਨ ਦਿੱਤਾ ਗਿਆ ਹੈ।
ਪਹਿਲੇ ਅਭਿਆਸ ਦੇ ਦੌਰਾਨ ਸ਼ਬਨਿਮ ਇਸਮਾਇਲ ਦੀ ਬਾਊਂਸਰ ਸਿਰ 'ਤੇ ਲੱਗਣ ਦੇ ਬਾਅਦ ਮੰਧਾਨਾ ਨੂੰ ਰਿਟਾਇਰਡ ਹਰਟ ਹੋਣਾ ਪਿਆ। ਭਾਰਤ ਨੇ ਇਹ ਮੁਕਾਬਲਾ ਦੋ ਦੌੜਾਂ ਨਾਲ ਜਿੱਤਿਆ ਸੀ। ਆਈ. ਸੀ. ਸੀ. ਦੀ ਰਿਪੋਰਟ ਦੇ ਮੁਤਾਬਕ 25 ਸਾਲਾ ਮੰਧਾਨਾ ਦੀ ਘਟਨਾ ਦੇ ਬਾਅਦ ਟੀਮ ਡਾਕਟਰ ਨੇ ਜਾਂਚ ਕੀਤੀ ਤੇ ਸ਼ੁਰੂਆਤ 'ਚ ਉਨ੍ਹਾਂ ਨੂੰ ਖੇਡਣਾ ਜਾਰੀ ਰੱਖਣ ਲਈ ਫਿੱਟ ਐਲਾਨ ਕੀਤਾ ਗਿਆ। ਡੇਢ ਓਵਰ ਦੇ ਬਾਅਦ ਇਕ ਹੋਰ ਜਾਂਚ ਦੇ ਬਾਅਦ ਉਹ ਰਿਟਾਇਰਡ ਹਰਟ ਹੋ ਗਈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਉਸ ਸਮੇਂ ਮੈਡੀਕਲ ਸਟਾਫ ਦੇ ਮੁਤਾਬਕ ਖੱਬੇ ਹੱਥ ਦੀ ਇਸ ਬੱਲੇਬਾਜ਼ 'ਚ ਕਨਕਸ਼ਨ (ਸਿਰ 'ਤੇ ਸੱਟ) ਦੇ ਕੋਈ ਲੱਛਣ ਨਹੀਂ ਦਿਸ ਰਹੇ ਸਨ। ਮੰਧਾਨਾ ਚੰਗੀ ਫਾਰਮ 'ਚ ਰਹੀ ਹੈ। ਭਾਰਤ ਨੂੰ ਵੈਸਟਇੰਡੀਜ਼ ਖ਼ਿਲਾਫ਼ ਇਕ ਹੋਰ ਅਭਿਆਸਮ ਮੈਚ ਖੇਡਣਾ ਹੈ ਜਿਸ ਤੋਂ ਬਾਅਦ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 6 ਮਾਰਚ ਨੂੰ ਪਾਕਿਸਤਾਨ ਦੇ ਖ਼ਿਲਾਫ ਕਰੇਗੀ।