ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

Tuesday, Aug 24, 2021 - 08:29 PM (IST)

ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

ਨਵੀਂ ਦਿੱਲੀ- ਭਾਰਤੀ ਰਾਸ਼ਟਰੀ ਮਹਿਲਾ ਚੋਣ ਕਮੇਟੀ ਨੇ ਮੰਗਲਵਾਰ ਨੂੰ ਆਗਾਮੀ ਆਸਟਰੇਲੀਆ ਦੌਰੇ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕੀਤਾ। ਇਸ ਦੌਰੇ 'ਤੇ ਭਾਰਤੀ ਟੀਮ ਮੇਜ਼ਬਾਨ ਆਸਟਰੇਲੀਆ ਦੇ ਵਿਰੁੱਧ ਤਿੰਨ ਵਨ ਡੇ, ਤਿੰਨ ਟੀ-20 ਅਤੇ ਇਕ ਟੈਸਟ ਮੈਚ ਖੇਡੇਗੀ। ਪਿਛਲੇ ਦਿਨੀਂ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਵਿਚ ਠੀਕ-ਠਾਕ ਪ੍ਰਦਰਸ਼ਨ ਕੀਤਾ ਸੀ। ਉਮੀਦ ਹੈ ਕਿ ਹੁਣ ਆਸਟਰੇਲੀਆ ਦੇ ਵਿਰੁੱਧ ਵੀ ਹੋਰ ਬਿਹਤਰ ਕ੍ਰਿਕਟ ਦੇਖਣ ਨੂੰ ਮਿਲੇਗੀ।

PunjabKesari


ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ


ਟੈਸਟ ਅਤੇ ਵਨ ਡੇ ਸੀਰੀਜ਼ ਦੇ ਲਈ ਟੀਮ-
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪੂਨਮ ਰਾਉਤ, ਜੇਮਿਮਾ ਰੌਡਰਿਗਸ, ਦੀਪਤੀ ਸ਼ਰਮਾ, ਸਨੇਹ ਰਾਣਾ, ਯਾਸਿਤਕਾ ਭਾਟੀਆ, ਤਾਨੀਆ ਭਾਟੀਆ (ਵਿਕਟਕੀਪਰ), ਸ਼ਿਖਾ ਪਾਂਡੇ, ਝੂਲਨ ਗੋਸਵਾਮੀ, ਮੇਘਨਾ ਸਿੰਘ, ਪੂਜਾ ਵਸਤਰਾਕਰ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਰਿਚਾ ਘੋਸ਼, ਏਕਤਾ ਬਿਸ਼ਟ।

PunjabKesari
ਟੀ-20 ਸੀਰੀਜ਼ ਦੇ ਲਈ ਟੀਮ-
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੈਫਾਲੀ ਵਰਮਾ,ਜੇਮਿਮਾ ਰੌਡਰਿਗਸ, ਦੀਪਤੀ ਸ਼ਰਮਾ,ਸਨੇਹ ਰਾਣਾ, ਯਾਸਿਤਕਾ ਭਾਟੀਆ,ਸ਼ਿਖਾ ਪਾਂਡੇ, ਮੇਘਨਾ ਸਿੰਘ, ਪੂਜਾ ਵਸਤਰਾਕਰ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਰਿਚਾ ਘੋਸ਼ (ਵਿਕਟਕੀਪਰ), ਹਰਲੀਨ ਦਿਓਲ, ਅਰੁੰਧਤੀ ਰੈਡੀ, ਰਾਧਾ ਯਾਦਵ, ਰੇਣੁਕਾ ਸਿੰਘ ਠਾਕੁਰ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News