ਭਾਰਤੀ ਮਹਿਲਾ ਕ੍ਰਿਕਟਰ ਕਰੁਣਾ ਜੈਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ
Monday, Jul 25, 2022 - 05:57 PM (IST)
ਬੈਂਗਲੁਰੂ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਵਿਕਟਕੀਪਰ ਕਰੁਣਾ ਜੈਨ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਕਰੁਣਾ ਨੇ ਕਿਹਾ ਕਿ ਕਾਫੀ ਖ਼ੁਸ਼ਨੁਮਾ ਤੇ ਸੰਤੁਸ਼ਟ ਅਹਿਸਾਸ ਦੇ ਨਾਲ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ ਤੇ ਖੇਡ ਨੂੰ ਵਾਪਸ ਕੁਝ ਯੋਗਦਾਨ ਦੇਣ ਨੂੰ ਲੈ ਕੇ ਉਤਸ਼ਾਹਤ ਹਾਂ।
ਇਹ ਵੀ ਪੜ੍ਹੋ : IND vs WI : ਭਾਰਤ ਦੀ ਜਿੱਤ ਦੇ ਹੀਰੋ ਰਹੇ ਅਕਸ਼ਰ ਪਟੇਲ ਨੇ ਤੋੜਿਆ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ
ਬੈਂਗਲੁਰੂ ਵਿਚ ਜਨਮੀ 36 ਸਾਲ ਦੀ ਕਰੁਣਾ ਨੇ ਪੰਜ ਟੈਸਟ ਮੈਚਾਂ ਵਿਚ 195 ਦੌੜਾਂ ਬਣਾਈਆਂ ਜਦਕਿ ਇਸ ਦੌਰਾਨ 40 ਦੌੜਾਂ ਉਨ੍ਹਾਂ ਦਾ ਸਰਬੋਤਮ ਸਕੋਰ ਰਿਹਾ।ਉਨ੍ਹਾਂ ਨੇ ਨਵੰਬਰ 2005 ਵਿਚ ਦਿੱਲੀ ਵਿਚ ਇੰਗਲੈਂਡ ਖ਼ਿਲਾਫ਼ ਟੈਸਟ ਵਿਚ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣਾ ਆਖ਼ਰੀ ਟੈਸਟ ਅਗਸਤ 2014 ਵਿਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।
ਇਹ ਵੀ ਪੜ੍ਹੋ : ਬਲਬੀਰ ਸਿੰਘ ਸੀਨੀਅਰ ਦੀਆਂ ਗੁਆਚੀਆਂ ਯਾਦਗਾਰ ਚੀਜ਼ਾਂ ਨੂੰ ਅਜੇ ਵੀ ਭਾਲ ਰਿਹੈ ਪਰਿਵਾਰ
ਕਰੁਣਾ ਨੇ 44 ਵਨ ਡੇ ਅੰਤਰਰਾਸ਼ਟਰੀ ਮੈਚਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਇਕ ਸੈਂਕੜਾ ਤੇ ਨੌਂ ਅਰਧ ਸੈਂਕੜਿਆਂ ਦੀ ਮਦਦ ਨਾਲ 987 ਦੌੜਾਂ ਬਣਾਈਆਂ। ਇਸ ਫਾਰਮੈਟ ਵਿਚ 103 ਦੌੜਾਂ ਉਨ੍ਹਾਂ ਦਾ ਸਰਬੋਤਮ ਸਕੋਰ ਰਿਹਾ। ਉਨ੍ਹਾਂ ਨੇ 2004 ਵਿਚ ਵੈਸਟਇੰਡੀਜ਼ ਖ਼ਿਲਾਫ਼ ਇਸ ਫਾਰਮੈਟ ਵਿਚ ਸ਼ੁਰੂਆਤ ਕੀਤੀ ਤੇ 50 ਓਵਰਾਂ ਦਾ ਆਪਣਾ ਆਖ਼ਰੀ ਵਨ ਡੇ ਮੈਚ ਇੰਗਲੈਂਡ ਖ਼ਿਲਾਫ਼ 2014 ਵਿਚ ਖੇਡਿਆ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਮੈਚ ਵਿਚ 64 ਦੌੜਾਂ ਬਣਾਈਆਂ ਸਨ। ਕਰੁਣਾ ਨੇ 9 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਤੇ ਇਸ ਫਾਰਮੈਟ ਵਿਚ ਵੀ ਭਾਰਤ ਲਈ ਆਖ਼ਰੀ ਮੈਚ 2014 ਵਿਚ ਖੇਡਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।