ਇਹ ਹਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਭਾਰਤੀ ਮਹਿਲਾ ਕ੍ਰਿਕਟਰ

03/16/2020 4:37:20 PM

ਸਪੋਰਟਸ ਡੈਸਕ— ਵਿਸ਼ਵ 'ਚ ਲੋਕਪ੍ਰਿਯ ਖੇਡਾਂ 'ਚ ਕ੍ਰਿਕਟ ਦਾ ਨਾਂ ਵੀ ਸ਼ੁਮਾਰ ਹੈ। ਹਾਲ ਹੀ 'ਚ ਮਹਿਲਾ ਟੀ-20 ਵਿਸ਼ਵ ਕੱਪ ਹੋਇਆ ਹੈ ਜਿਸ 'ਚ ਆਸਟਰੇਲੀਆ ਪੰਜਵੀਂ ਵਾਰ ਵਿਸ਼ਵ ਜੇਤੂ ਬਣਿਆ ਜਦਕਿ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਪਰ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭਾਰਤੀ ਮਹਿਲਾ ਟੀਮ ਦਾ ਪ੍ਰਦਰਸ਼ਨ ਕਿਸੇ ਤੋਂ ਲੁਕਿਆ ਨਹੀਂ ਸੀ ਪਰ ਅੱਜ ਅਸੀਂ ਅਜਿਹੀਆਂ ਪੰਜ ਭਾਰਤੀ ਮਹਿਲਾ ਕ੍ਰਿਕਟਰਾਂ ਦੇ ਬਾਰੇ 'ਚ ਗੱਲ ਕਰਨ ਜਾ ਰਹੇ ਹਾਂ ਜੋ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ -
PunjabKesari
ਪੂਨਮ ਯਾਦਵ
ਉੱਤਰ ਪ੍ਰਦੇਸ਼ ਦੀ ਸ਼ਾਨਦਾਰ ਗੇਂਦਬਾਜ਼ ਪੂਨਮ ਯਾਦਵ ਨੇ ਭਾਰਤ ਨੂੰ ਟੀ-20 ਵਰਲਡ ਕੱਪ ਫਾਈਨਲ ਤਕ ਪਹੁੰਚਾਉਣ 'ਚ ਕਾਫੀ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਇਸ ਦੌਰਾਨ 10 ਵਿਕਟਸ ਆਪਣੇ ਨਾਂ ਕੀਤੇ ਸਨ। ਯਾਦਵ ਜ਼ਿਆਦਾ ਬ੍ਰਾਂਡਸ ਨਾਲ ਨਹੀਂ ਜੁੜੀ ਹੈ ਪਰ 150 ਤੋਂ ਜ਼ਿਆਦਾ ਵਿਕਟਸ ਝਟਾਉਣ ਕਾਰਨ ਉਹ ਬੀ. ਸੀ. ਸੀ. ਆਈ. ਦੀ ਗ੍ਰੇਡ ਏ ਲਿਸਟ 'ਚ ਸ਼ਾਮਲ ਹੈ। ਇਸ ਹਿਸਾਬ ਨਾਲ ਉਨ੍ਹਾਂ ਨੂੰ ਬੀ. ਸੀ. ਸੀ. ਆਈ. ਵੱਲੋਂ 50 ਲੱਖ ਰੁਪਏ ਸਾਲਾਨਾ ਮਿਲਦੇ ਹਨ।
PunjabKesari
ਹਰਮਨਪ੍ਰੀਤ ਕੌਰ
ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਲੀਡਰਸ਼ਿਪ ਵਾਲਾ ਹੁਨਰ ਕਿਸੇ ਤੋਂ ਲੁੱਕਿਆ ਨਹੀਂ ਹੈ ਅਤੇ ਇਸ ਦਾ ਤਾਜ਼ਾ ਉਦਾਹਰਨ ਭਾਰਤੀ ਮਹਿਲਾ ਟੀਮ ਦਾ ਟੀ-20 ਵਰਲਡ ਕੱਪ ਫਾਈਨਲ 'ਚ ਪਹੁੰਚਣ ਨਾਲ ਮਿਲਿਆ ਹੈ। ਪੰਜਾਬ ਦੀ ਇਸ ਕ੍ਰਿਕਟਰ ਨੇ 114 ਟੀ-20 ਕੌਮਾਂਤਰੀ ਮੈਚਾਂ 'ਚ 2000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਦੇ ਨਾਂ ਟੀ-20 ਕੌਮਾਂਤਰੀ ਕ੍ਰਿਕਟ 'ਚ ਸੈਂਕੜੇ ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਹਰਮਨਪ੍ਰੀਤ ਕੌਰ ਬੀ. ਸੀ. ਸੀ. ਆਈ. ਦੀ ਗ੍ਰੇਡ ਏ ਲਿਸਟ 'ਚ ਸ਼ਾਮਲ ਹੈ ਜਿਸ ਨਾਲ ਉਸ ਨੂੰ ਸਾਲਾਨਾ 50 ਲੱਖ ਰੁਪਏ ਮਿਲਦੇ ਹਨ। ਇਸੇ ਦੇ ਨਾਲ ਹੀ ਉਹ ਸੀਏਟ ਅਤੇ ਨੈਚੁਰਲ-ਬੀ ਫਰੂਟ ਜੂਸ ਦੀ ਐਡ ਵੀ ਕਰਦੀ ਹੈ।
PunjabKesari
ਸਮ੍ਰਿਤੀ ਮੰਧਾਨਾ
ਸਭ ਤੋਂ ਲੋਕਪ੍ਰਿਯ ਮਹਿਲਾ ਕ੍ਰਿਕਟਰਾਂ 'ਚ ਸ਼ਾਮਲ ਮੰਧਾਨਾ ਆਈ. ਸੀ. ਸੀ. ਮਹਿਲਾ ਵਰਲਡ ਕੱਪ 2017 ਦੇ ਬਾਅਦ ਸੁਰਖੀਆਂ 'ਚ ਆਈ ਸੀ। ਉਹ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਦੌਰਾਨ ਭਾਰਤੀ ਟੀਮ ਦਾ ਹਿੱਸਾ ਵੀ ਸਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਬੱਲਾ ਖਾਸ ਕਮਾਲ ਨਹੀਂ ਨਹੀਂ ਦਿਖਾ ਸਕਿਆ। ਉਨ੍ਹਾਂ ਨੇ 2 ਟੈਸਟ, 51 ਵਨ-ਡੇ ਅਤੇ 75 ਟੀ-20 ਕੌਮਾਂਤਰੀ ਮੈਚ ਖੇਡੇ ਹਨ ਅਤੇ ਬੀ. ਸੀ. ਸੀ. ਆਈ. ਦੀ ਗ੍ਰੇਡ ਏ ਲਿਸਟ 'ਚ ਸ਼ਾਮਲ ਹੈ। ਉਨ੍ਹਾਂ ਨੂੰ ਵੀ ਬੋਰਡ ਤੋਂ 50 ਲੱਖ ਰੁਪਏ ਸਾਲਾਨਾ ਮਿਲਦੇ ਹਨ। ਇਸ ਦੇ ਨਾਲ ਹੀ ਮੰਧਾਨਾ ਹੀਰੋ ਮੋਟੋਕਾਪਰ ਅਤੇ ਰੈਡ ਬੁਲ ਦੀ ਸਪਾਂਸਰ ਵੀ ਹੈ।
PunjabKesari
ਮਿਤਾਲੀ ਰਾਜ
ਮਹਿਲਾ ਸਚਿਨ ਤੇਂਦੁਲਕਰ ਦੇ ਨਾਂ ਨਾਲ ਜਾਣੀ ਜਾਂਦੀ ਮਿਤਾਲੀ ਰਾਜ ਰਾਜਸਥਾਨ ਦੀ ਹੈ। ਇਸ 37 ਸਾਲਾ ਕ੍ਰਿਕਟਰ ਨੇ ਦੁਨੀਆ ਭਰ 'ਚ ਆਪਣੇ ਨਾਂ ਦਾ ਸਿੱਕਾ ਜਮਾਇਆ ਹੈ ਅਤੇ ਕਈ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਵਨ-ਡੇ 'ਚ 7000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਿਤਾਲੀ ਵਨ-ਡੇ 'ਚ 53 ਵਾਰ ਨਾਟ ਆਊਟ ਰਹੀ ਹੈ। ਉਨ੍ਹਾਂ ਨੇ 10 ਟੈਸਟ ਵੀ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 16 ਇਨਿੰਗਸ 'ਚ 663 ਦੌੜਾਂ ਬਣਾਈਆਂ ਹਨ। ਮਿਤਾਲੀ ਬੀ. ਸੀ. ਸੀ. ਆਈ. ਦੀ ਗ੍ਰੇਡ ਬੀ ਕੈਟੇਗਰੀ 'ਚ ਆਉਂਦੀ ਹੈ ਅਤੇ ਉਨ੍ਹਾਂ ਨੂੰ ਬੋਰਡ ਤੋਂ ਸਾਲਾਨਾ 30 ਲੱਖ ਰੁਪਏ ਮਿਲਦੇ ਹਨ। ਇਸ ਦੇ ਨਾਲ ਵੀ ਉਹ ਐਲਨ ਸੋਲੀ, ਅਮਰੀਕਨ ਟੂਰਿਸਟਰ, ਨੈਕਸਟਜੇਨ ਫਿਟਨੈਸ ਸਟੂਡੀਓ ਅਤੇ ਰਾਇਲ ਚੈਲੰਜ ਬ੍ਰਾਂਡਸ ਦੇ ਨਾਲ ਜੁੜੀ ਹੋਈ ਹੈ।


Tarsem Singh

Content Editor

Related News