ਮਹਿਲਾ ਏਸ਼ੀਆ ਕੱਪ ਟੀ-20 ''ਚ ਹਰਮਨਪ੍ਰੀਤ ਸੰਭਾਲੇਗੀ ਭਾਰਤੀ ਟੀਮ ਦੀ ਕਮਾਨ
Saturday, Apr 28, 2018 - 10:41 AM (IST)
ਨਵੀਂਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਖਿਡਾਰੀ ਹਰਮਨਪ੍ਰੀਤ ਕੌਰ ਮਲੇਸ਼ੀਆ 'ਚ 1 ਤੋਂ 11 ਜੂਨ ਤੱਕ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਅਗਵਾਈ ਕਰੇਗੀ। ਓਪਨਰ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਦੀ ਚੋਣ ਭਾਰਤ ਦੀ ਸੀਨੀਅਰ ਮਹਿਲਾ ਰਾਸ਼ਟਰੀ ਕ੍ਰਿਕਟ ਚੋਣ ਸਮਿਤੀ ਨੇ ਕੀਤੀ।
ਇਹ ਜਾਣਕਾਰੀ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਮਾਣਯੋਗ ਮਹਾਸਚਿਵ ਅਨਿਰੁਧ ਚੌਧਰੀ ਨੇ ਦਿੱਤੀ। ਮਹਿਲਾ ਏਸ਼ੀਆ ਕੱਪ ਟੂਰਨਾਮੈਂਟ 'ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਥਾਈਲੈਂਡ ਅਤੇ ਮੇਜ਼ਬਾਨ ਮਲੇਸ਼ੀਆ ਦੀ ਟੀਮ ਵੀ ਸ਼ਾਮਲ ਹੋਵੇਗੀ। ਸਾਰੀਆਂ ਟੀਮਾਂ ਇਕ-ਦੂਸਰੇ ਦੇ ਖਿਲਾਫ ਖੇਡਣਗੀਆਂ। ਚੋਟੀ ਦੀਆਂ ਦੋ ਟੀਮਾਂ ਫਾਈਨਲ 'ਚ ਖੇਡਣਗੀਆਂ।
-ਭਾਰਤ ਦੀ 15 ਮੈਂਬਰਾਂ ਦੀ ਮਹਿਲਾ ਟੀਮ ਇਸ ਪ੍ਰਕਾਰ ਹੈ।
ਹਰਮਨਪ੍ਰਤੀ ਕੌਰ(ਕਪਤਾਨ) ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ, ਜੇਮਿਮਾ ਰੋਡ੍ਰਿਗਜ, ਦਿਪਤੀ ਸ਼ਰਮਾ, ਅਨੁਜਾ ਪਾਟਿਲ, ਵੇਦਾ ਕ੍ਰਿਸ਼ਨਮੂਰਤੀ, ਤਾਨੀਆ ਭਾਟੀਆ (ਵਿਰਟਕੀਪਰ) ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਸ਼ਿਖਾ ਪਾਂਡੇ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਏਕਤਾ ਬਿਸ਼ਟ, ਮੋਨਾ ਮੇਸ਼ਰਾਮ।