ਲੋਪੋਕੇ ''ਚ ਦੀਵਾਲੀ ਦੇ ਮੱਦੇ ਨਜ਼ਰ ਫੂਡ ਸਪਲਾਈ ਟੀਮ ਦੀ ਵੱਡੀ ਕਾਰਵਾਈ

Tuesday, Oct 22, 2024 - 06:16 PM (IST)

ਲੋਪੋਕੇ (ਸਤਨਾਮ) : ਡਵੀਜ਼ਨ ਲੋਪੋਕੇ ਚੋਗਾਵਾਂ ਦਿਵਾਲੀ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਹਾਨੀ ਦੇ ਦਿਸ਼ਾ ਨਿਰਦੇਸ਼ ਹੇਠ ਫੂਡ ਸੇਫਟੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ ਤੇ ਮੈਡਮ ਕਮਲਦੀਪ ਕੌਰ ਫੂਡ ਸੇਫਟੀ ਇੰਸਪੈਕਟਰ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਜਦੋਂ ਫੂਡ ਸੇਫਟੀ ਟੀਮ ਵੱਲੋਂ ਸਬ ਡਿਵੀਜ਼ਨ ਲੋਪੋਕੇ ਤੇ ਚੋਗਾਵਾਂ ਵਿਖੇ ਛਾਪੇਮਾਰੀ ਕੀਤੀ ਤਾਂ ਬਹੁਤ ਵੱਡੀ ਤਾਦਾਦ ਵਿਚ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਟੀਮ ਵੱਲੋਂ ਕਈ ਦੁਕਾਨਾਂ ਦੇ ਸੈਂਪਲ ਵੀ ਭਰੇ ਗਏ ਅਤੇ ਦੁਕਾਨਦਾਰਾਂ ਅਤੇ ਫਾਸਟ ਫੂਡ ਰਿਹੜੀਆਂ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਗਿਆ। ਫੂਡ ਸਪਲਾਈ ਦੀ ਟੀਮ ਵੱਲੋਂ ਰੰਧਾਵਾ ਸਵੀਟ ਸ਼ਾਪ 'ਤੇ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਸਵੀਟ ਸ਼ਾਪ ਦੀ ਦੁਕਾਨ 'ਚ ਕਾਫੀ ਖਾਮੀਆਂ ਪਾਈਆਂ ਗਈਆਂ ਜਿਸ ਵਿਚ ਬਿਨਾਂ ਢੱਕੀਆਂ ਮਠਿਆਈਆਂ ਜਿਨ੍ਹਾਂ ਵਿਚ ਮੱਖੀਆਂ ਮਰੀਆਂ ਹੋਈਆਂ ਸਨ ਅਤੇ ਸਵੀਟ ਸ਼ਾਪ ਵਿਚ ਰੰਗਦਾਰ ਮਠਿਆਈਆਂ ਵੀ ਵੇਚੀਆਂ ਜਾ ਰਹੀਆਂ ਸਨ ਜਿਨ੍ਹਾਂ ਨੂੰ ਫੂਡ ਸੇਫਟੀ ਦੀ ਟੀਮ ਵੱਲੋਂ ਸੁਟਵਾਇਆ ਗਿਆ ਅਤੇ ਤਾੜਨਾ ਕੀਤੀ ਕਿ ਅੱਗੇ ਤੋਂ ਅਜਿਹੀਆਂ ਮਠਿਆਈਆਂ ਨਾ ਬਣਾਈਆਂ ਜਾਣ। 

ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਫੂਡ ਸੇਫਟੀ ਦੀ ਟੀਮ ਵੱਲੋਂ ਹਰ ਸਾਲ ਛਾਪੇਮਾਰੀ ਕੀਤੀ ਜਾਂਦੀ ਅਤੇ ਸੈਂਪਲ ਵੀ ਭਰੇ ਜਾਂਦੇ ਹਨ ਪਰ ਹੁਣ ਤੱਕ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਕਿ ਸਬ ਡਿਵੀਜ਼ਨ ਲੋਪੋਕੇ ਚੋਗਾਵਾਂ ਜੋ ਵੱਡੇ ਪੱਧਰ 'ਤੇ ਨਕਲੀ ਖੋਇਆ, ਪਨੀਰ, ਘਿਓ ਅਤੇ ਹੋਰ ਖਾਣ ਵਾਲੀਆਂ ਵਸਤਾਂ ਮਿਲਾਵਟੀ ਅਤੇ ਨਕਲੀ ਧੜੱਲੇ ਨਾਲ ਵਿਕ ਰਹੀਆਂ ਹਨ ਪਰ ਲੋਕਾਂ ਨੂੰ ਨਕਲੀ ਖਾਣ ਵਾਲੀਆਂ ਚੀਜ਼ਾਂ ਵੇਚ ਕੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ। 


Gurminder Singh

Content Editor

Related News