20 ਰੁਪਏ ਦੀ ਸਵਾਰੀ ਪਿੱਛੇ ਭਿੜ ਗਏ ਆਟੋ ਤੇ ਈ-ਰਿਕਸ਼ਾ ਚਾਲਕ, ਸੜਕ ਵਿਚਾਲੇ ਹੋ ਗਿਆ ਹੰਗਾਮਾ
Friday, Oct 25, 2024 - 02:31 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਟੋ ਚਾਲਕ ਅਤੇ ਈ ਰਿਕਸ਼ਾ ਵਾਲਾ ਨੌਜਵਾਨ 20 ਰੁਪਏ ਦੀ ਸਵਾਰੀ ਨੂੰ ਲੈ ਕੇ ਭਿੜ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸ ਦੇ ਗੋਡਿਆਂ ਵਿੱਚ ਦਿੱਕਤ ਹੈ ਤੇ ਉਹ ਚੱਲ ਨਹੀਂ ਸਕਦਾ।
ਉਸ ਨੇ ਕਿਹਾ ਕਿ ਉਹ ਮਿਹਨਤ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ, ਪਰ ਆਟੋ ਵਾਲਿਆਂ ਨੇ ਆਪਣਾ ਗਿਰੋਹ ਬਣਾਇਆ ਹੋਇਆ ਹੈ। ਉਹ ਉਸ ਨੂੰ ਇੱਥੇ ਕੰਮ ਨਹੀਂ ਕਰਨ ਦਿੰਦੇ। ਇਸ ਦੌਰਾਨ ਉਹ ਸਵਾਰੀ ਲੈਣ ਲਈ ਰੁਕਿਆ ਸੀ ਪਰ ਇਨ੍ਹਾਂ ਦੇ ਵੱਲੋਂ ਗਾਲੀ ਗਲੋਚ ਕੀਤੀ ਗਈ ਜੋ ਕਿ ਸਰਾਸਰ ਗਲਤ ਹੈ।
ਆਟੋ ਚਾਲਕ ਦਾ ਕਹਿਣਾ ਸੀ ਕਿ ਇੱਥੇ ਹਰ ਕੋਈ ਮਿਹਨਤ ਕਰ ਕੇ ਕਮਾਉਂਦਾ ਹੈ, ਪਰ ਉਨ੍ਹਾਂ ਵੱਲੋਂ ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਮੌਕੇ 'ਤੇ ਪਹੁੰਚੇ ਟਰੈਫਿਕ ਮੁਲਾਜ਼ਮਾਂ ਨੇ ਕਿਹਾ ਕਿ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਰ ਆਟੋ ਚਾਲਕ ਅਤੇ ਈ ਰਿਕਸ਼ਾ ਨੂੰ ਵਰਦੀ ਪਾਉਣੀ ਲਾਜ਼ਮੀ ਹੈ, ਜੇਕਰ ਕੋਈ ਵਰਦੀ ਨਹੀਂ ਪਾਵੇਗਾ ਤਾਂ ਟਰੈਫਿਕ ਨਿਯਮਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ 'ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e