ਪੰਜਾਬ 'ਚ ਝੋਨੇ ਦੀ ਖ਼ਰੀਦ ਨਾ ਹੋਣ 'ਤੇ MP ਡਾ. ਅਮਰ ਸਿੰਘ ਦਾ ਵੱਡਾ ਬਿਆਨ

Sunday, Oct 27, 2024 - 12:20 PM (IST)

ਜਲੰਧਰ (ਵੈੱਬ ਡੈਸਰ)- ਪੰਜਾਬ ਵਿਚ ਝੋਨੇ ਦੀ ਖ਼ਰੀਦ ਨਾ ਹੋਣ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ 'ਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਵਿਚ ਦੋ ਹਾਲਾਤ ਅੱਜ ਬਣੇ ਹਨ, ਉਹ ਪਹਿਲਾਂ ਨਹੀਂ ਬਣੇ ਹਨ। ਉਨ੍ਹਾਂ ਵੱਲੋਂ ਪਿਛਲੇ ਇਕ ਹਫ਼ਤੇ ਤੋਂ ਫਤਿਹਗੜ੍ਹ ਸਾਹਿਬ ਦੀਆਂ ਅਨਾਜ ਮੰਡੀਆਂ ਵਿਚ ਜਾ ਕੇ ਦੌਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਬੋਰੀਆਂ ਭਰੀਆਂ ਪਈਆਂ ਹਨ ਅਤੇ ਕਿਸਾਨ ਕਹਿ ਰਹੇ ਹਨ ਕਿ ਪਿਛਲੇ ਕਈ ਦਿਨਾਂ ਤੋਂ ਉਹ ਇੰਝ ਹੀ ਬੈਠੇ ਹਨ। ਇਹ ਹਾਲਤ ਮੋਦੀ ਸਰਕਾਰ ਦਾ ਇਰਾਦਾ ਪੰਜਾਬ ਨੂੰ ਪਰੇਸ਼ਾਨ ਕਰਨ ਦਾ ਹੈ, ਜਿਸ ਕਰਕੇ ਅੱਜ ਅਜਿਹੇ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਜੁਲਾਈ ਮਹੀਨੇ ਵਿਚ ਖਾਦ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲੇ ਸਨ ਅਤੇ ਦੱਸਿਆ ਸੀ ਕਿ ਪਿਛਲੇ ਸਾਲ ਸਤੰਬਰ-ਅਕਤੂਬਰ ਤੱਕ ਝੋਨੇ ਦੀ ਛਡਾਈ ਚੱਲਦੀ ਰਹੀ ਹੈ। ਇਹ ਵੀ ਦੱਸਿਆ ਗਿਆ ਸੀ ਕਿ ਸਾਰੇ ਗੋਦਾਮ ਅਤੇ ਸ਼ੈਲਰ ਭਰੇ ਹੋਏ ਹਨ, ਇਨ੍ਹਾਂ ਨੂੰ ਚੱਕਣਾ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਅਕਤੂਬਰ-ਨਵਬੰਰ ਨੂੰ ਜਿਹੜੀ ਫ਼ਸਲ ਹੋਣੀ ਹੈ, ਉਹ ਨਹੀਂ ਚੁੱਕੀ ਜਾਣੀ। 

ਇਹ ਵੀ ਪੜ੍ਹੋ- ਪੰਜਾਬ 'ਚ ਕਰੋੜਾਂ ਦੀਆਂ ਦਵਾਈਆਂ ਦੇ ਘਪਲੇ 'ਤੇ ਸਿਹਤ ਮੰਤਰੀ ਦੇ ਸਖ਼ਤ ਹੁਕਮ

ਉਨ੍ਹਾਂ ਕਿਹਾ ਕਿ ਡੀ. ਏ. ਪੀ. ਦੀ ਸਮੱਸਿਆ ਵੀ ਮੈਨੂੰ ਦਿੱਸ ਰਹੀ ਸੀ ਕਿਉਂਕਿ ਯੂਕ੍ਰੇਨ-ਰਸ਼ੀਆ ਤੋਂ ਡੀ. ਏ. ਪੀ. ਦੀ ਜ਼ਿਆਦਾ ਖਾਦ ਆਉਂਦੀ ਹੈ। ਮੈਂ ਜੇਪੀ ਨੱਢਾ ਸਾਬ੍ਹ ਨੂੰ ਮਿਲਿਆ ਅਤੇ ਦੱਸਿਆ ਕਿ ਪੰਜਾਬ ਵਿਚ ਅਕਤੂਬਰ-ਨਵੰਬਰ ਤੱਕ ਕਣਕ ਦੀ ਬਿਜਾਈ ਹੋਣੀ ਹੈ ਅਤੇ ਇਸ ਨੂੰ ਹੁਣ ਤੋਂ ਹੀ ਹੱਲ ਕੀਤਾ ਜਾਵੇ। ਉਨ੍ਹਾਂ ਵੱਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਵਿਚ ਬਣੇ ਹਾਲਾਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹੋ ਬਣੇ ਹੋਏ ਹਨ ਕਿ ਕਿਸਾਨ ਬੇਹੱਦ ਪਰੇਸ਼ਾਨ ਹਨ ਅਤੇ ਕਹਿ ਰਹੇ ਹਨ ਕਿ ਸਾਨੂੰ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਕੋਈ ਰਾਹਤ ਨਹੀਂ ਮਿਲ ਰਹੀ।  

PunjabKesari

ਉਥੇ ਹੀ ਡਾ. ਅਮਰ ਸਿੰਘ ਵੱਲੋਂ ਅੱਜ ਖੰਨਾ ਅਤੇ ਸਾਹਨੇਵਾਲ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ। ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ ਪਰ ਸੂਬਾ ਸਰਕਾਰ ਅਤੇ ਭਾਜਪਾ ਕੇਂਦਰ ਸਰਕਾਰ ਦੋਵੇਂ ਸੰਕਟ ਹੱਲ ਕਰਨ ਦੀ ਬਜਾਏ ਇਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ।

ਇਹ ਵੀ ਪੜ੍ਹੋ- ਭਾਜਪਾ ਆਪਣੇ ਮਨੋਰਥ ’ਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ : ਭਗਵੰਤ ਮਾਨ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News